35 ਸਾਲਾਂ ਤੋਂ ਪਾਕਿ 'ਚ ਫਸੇ 'ਨਾਨਕ' ਨੂੰ ਸੀਨੇ ਲਾਉਣ ਲਈ ਤੜਫ਼ ਰਹੇ ਨੇ ਮਾਪੇ

Thursday, Jul 16, 2020 - 12:16 PM (IST)

35 ਸਾਲਾਂ ਤੋਂ ਪਾਕਿ 'ਚ ਫਸੇ 'ਨਾਨਕ' ਨੂੰ ਸੀਨੇ ਲਾਉਣ ਲਈ ਤੜਫ਼ ਰਹੇ ਨੇ ਮਾਪੇ

ਅੰਮ੍ਰਿਤਸਰ (ਹੁੰਦਲ) : ਪਿਛਲੇ ਸਮੇਂ ਦੌਰਾਨ ਭਾਰਤ 'ਚ ਗਲਤੀ ਨਾਲ ਸਰਹੱਦ ਪਾਰ ਕਰ ਦਾਖਲ ਹੋਏ ਮੁਬਰਸ਼ਰ ਬਿਲਾਲ ਉਰਫ ਮੁਬਾਰਕ ਨੂੰ ਉਸਦੇ ਵਤਨ ਵਪਾਸ ਭੇਜਣ ਲਈ ਸ਼ਾਂਤੀ ਪ੍ਰੇਮੀਆ ਵਲੋਂ ਪਹਿਲ ਕਰਦੇ ਹੋਏ ਬਿਲਾਲ ਦੀ ਵਤਨ ਵਾਪਸੀ ਦੀ ਗੁਹਾਰ ਲਗਾਈ ਗਈ ਸੀ, ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਮੁਬਾਰਕ ਨੂੰ ਉਸ ਦੀ ਮਾਂ ਕੋਲ ਵਾਪਸ ਭੇਜਿਆ ਸੀ। ਇਸੇ ਤਰ੍ਹਾਂ ਹੁਣ ਸਰਹੱਦ ਕੰਢੇ ਵਸੇ ਅਜਨਾਲਾ ਦੇ ਪਿੰਡ ਬੇਦੀ ਛੰਨਾ ਦੇ ਰਹਿਣ ਵਾਲੀ ਪਿਆਰ ਕੌਰ ਨੂੰ ਵੀ ਆਪਣੇ ਪੁੱਤਰ ਨਾਨਕ ਸਿੰਘ  ਉਰਫ ਕੱਕੜ ਸਿੰਘ ਦੀ ਆਖਿਰੀ ਸਾਹਾਂ ਤੱਕ ਉਡੀਕ ਹੈ। ਉਹ ਮਰਨ ਤੋਂ ਪਹਿਲੇ ਇਕ ਵਾਰ ਆਪਣੇ ਪੁੱਤ ਨੂੰ ਦੇਖਣਾ ਚਾਹੁੰਦੀ ਹੈ ਅਤੇ ਉਸ ਨੇ ਸਰਕਾਰ ਨੂੰ ਗੁਹਾਰ ਲਗਾਈ ਹੈ ਉਸ ਦੇ ਪੁੱਤ ਨੂੰ ਭਾਰਤ ਵਾਪਿਸ ਭੇਜਿਆ ਜਾਵੇ। 

ਇਹ ਵੀ ਪੜ੍ਹੋਂ : ਵੱਡੀ ਖ਼ਬਰ : ਕੋਰੋਨਾ ਦੀ ਲਪੇਟ 'ਚ ਆਇਆ ਕੈਬਨਿਟ ਮੰਤਰੀ ਬਾਜਵਾ ਦਾ ਪਰਿਵਾਰ

PunjabKesariਇਸ ਸਬੰਧੀ ਜਾਣਕਾਰੀ ਦਿੰਦਿਆਂ ਨਾਨਕ ਸਿੰਘ ਦੇ ਪਿਤਾ ਰਤਨ ਸਿੰਘ ਨੇ ਦੱਸਿਆ ਕਿ 35 ਸਾਲ ਪਹਿਲਾਂ ਜਦੋਂ ਨਾਨਕ ਸੱਤ ਸਾਲਾਂ ਦਾ ਸੀ ਤੇ ਉਹ ਉਸ ਨੂੰ ਆਪਣੇ ਨਾਲ ਖੇਤਾਂ 'ਚ ਕੰਮ ਕਰਨ ਲੈ ਗਏ। ਉੱਥੇ ਉਹ ਕੰਮ 'ਚ ਰੁਝੇ ਹੋਏ ਨਾਨਕ ਨੂੰ ਭੁੱਲ ਗਏ। ਬਾਅਦ 'ਚ ਜਦੋਂ ਉਨ੍ਹਾਂ ਨੇ ਨਾਨਕ ਦੀ ਭਾਲ ਕੀਤੀ ਤਾਂ ਉਹ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਉਸ ਸਮੇਂ ਸਰਹੱਦ 'ਤੇ ਤਾਰਾਂ ਨਹੀਂ ਲੱਗੀਆ ਸਨ, ਜਿਸ ਕਰਕੇ ਨਾਨਕ ਗਲਤੀ ਨਾਲ ਪਾਕਿਸਤਾਨ ਚਲਾ ਗਿਆ। ਉਨ੍ਹਾਂ ਨੇ ਨਾਨਕ ਨੂੰ ਮਿਲਣ ਲਈ ਬਹੁਤ ਕੋਸ਼ਿਸ ਕੀਤੀ ਗਈ ਪਰ ਗਰੀਬ ਅਤੇ ਅਨਪੜ੍ਹ ਹੋਣ ਕਰਕੇ ਉਹ ਆਪਣੇ ਪੁੱਤਰ ਤਕ ਨਹੀਂ ਪਹੁੰਚ ਕਰ ਸਕੇ। ਉਨ੍ਹਾਂ ਦੱਸਿਆ ਕਿ ਬਹੁਤ ਸਾਰੇ ਮੰਤਰੀਆਂ ਨਾਲ ਵੀ ਸੰਪਰਕ ਕੀਤਾ ਗਿਆ ਪਰ ਕਿਸੇ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਉਨ੍ਹਾਂ ਨੂੰ ਪਤਾ ਲੱਗਾ ਸੀ ਕਿ ਨਾਨਕ ਦਾ ਨਾਮ ਉੱਥੇ ਕਕੜ ਸਿੰਘ ਲਿਖਿਆ ਗਿਆ, ਜਿਸ ਕਰਕੇ ਬਹੁਤ ਮੁਸ਼ਕਲਾਂ ਆਈਆਂ ਅਤੇ ਨਾਨਕ ਦੇ ਗੁੰਮ ਹੋਣ ਤੋਂ ਸੱਤ ਸਾਲ ਬਾਅਦ ਉਨ੍ਹਾਂ ਕੋਲੋਂ ਨਾਨਕ ਬਦਲੇ ਪਸ਼ੂਆਂ ਦੀ ਮੰਗ ਕੀਤੀ ਗਈ ਸੀ । ਉਨ੍ਹਾਂ ਕਿਹਾ ਕਿ ਸੱਤ ਸਾਲ ਦਾ ਬੱਚਾ ਕੀ ਜ਼ੁਰਮ ਕਰ ਸਕਦਾ ਹੈ, ਜਿਸਨੂੰ ਇਨਾਂ ਸਮਾਂ ਬੀਤ ਜਾਣ ਬਾਅਦ ਵੀ ਨਹੀਂ ਛੱਡਿਆ ਗਿਆ। ਨਾਨਕ ਦੀ ਮਾਂ ਪਿਆਰ ਕੌਰ ਨੇ ਕਿਹਾ ਕਿ ਉਹ ਮਰਨ ਤੋਂ ਪਹਿਲਾਂ ਆਖਿਰੀ ਵਾਰ ਆਪਣੇ ਪੁੱਤਰ ਨੂੰ ਦੇਖਣਾ ਚਾਹੁੰਦੀ ਹੈ ਤੇ ਹੁਣ ਤਕ ਉਸ ਦੇ ਪੁੱਤਰ ਦੀ ਅੱਧੀ ਉਮਰ ਜੇਲ੍ਹ ਚ ਹੀ ਬੀਤ ਗਈ ਹੋਵੇਗੀ। 

ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਸਾਬਕਾ ਪੰਚ ਦੀ ਕਰਤੂਤ: 14 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਨਾਹ


author

Baljeet Kaur

Content Editor

Related News