ਵੱਖ-ਵੱਖ ਸੂਬਿਆਂ ਤੋਂ 290 ਯਾਤਰੀ ਪੁੱਜੇ ਅੰਮ੍ਰਿਤਸਰ ਏਅਰਪੋਰਟ

03/25/2020 12:36:27 AM

ਅੰਮ੍ਰਿਤਸਰ, (ਦਲਜੀਤ)— ਅੰਤਰਰਾਸ਼ਟਰੀ ਏਅਰਪੋਰਟ ਅੰਮ੍ਰਿਤਸਰ 'ਤੇ ਮੰਗਲਵਾਰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਫਲਾਈਟਾਂ ਰਾਹੀਂ 290 ਯਾਤਰੀ ਪੁੱਜੇ। ਇਹ ਯਾਤਰੀ ਵਿਦੇਸ਼ ਤੋਂ ਨਹੀਂ ਸਗੋਂ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਏਅਰਪੋਰਟ 'ਤੇ ਆਏ, ਜਿਥੇ ਡਬਲ ਸਕਰੀਨਿੰਗ ਉਪਰੰਤ ਕੋਈ ਵੀ ਲੱਛਣ ਨਾ ਪਾਏ ਜਾਣ 'ਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ। ਸਿਹਤ ਵਿਭਾਗ ਵੱਲੋਂ ਏਅਰਪੋਰਟ 'ਤੇ ਤਾਇਨਾਤ ਕੀਤੇ ਨੋਡਲ ਅਧਿਕਾਰੀ ਡਾ. ਅਮਰਜੀਤ ਸਿੰਘ ਨੇ ਦੱਸਿਆ ਕਿ ਕਿਸੇ ਵੀ ਯਾਤਰੀ 'ਚ ਕੋਈ ਲੱਛਣ ਨਹੀਂ ਪਾਇਆ ਗਿਆ।


KamalJeet Singh

Content Editor

Related News