ਅੰਮ੍ਰਿਤਸਰ ਏਅਰਪੋਰਟ 'ਤੇ ਅਰਬ ਦੇਸ਼ਾਂ ਤੋਂ 2025 ਯਾਤਰੀ ਆਉਣ ਦੀ ਸੰਭਾਵਨਾ, ਸਿਹਤ ਵਿਭਾਗ ਦੇ ਫੁੱਲੇ ਹੱਥ-ਪੈਰ

Wednesday, Mar 18, 2020 - 06:21 PM (IST)

ਅੰਮ੍ਰਿਤਸਰ (ਦਲਜੀਤ ਸ਼ਰਮਾ) : ਪੰਜਾਬ 'ਚ ਆਉਣ ਵਾਲੇ 7 ਦਿਨਾਂ 'ਚ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਅਰਬ ਦੇਸ਼ਾਂ ਤੋਂ 2025 ਯਾਤਰੀ ਕੌਮਾਂਤਰੀ ਏਅਰਪੋਰਟ ਅੰਮ੍ਰਿਤਸਰ ਪਹੁੰਚਣ ਦੀ ਸੰਭਾਵਨਾ ਹੈ। ਯਾਤਰੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੇ ਹੱਥ ਪੈਰ ਫੁੱਲ ਗਏ ਹਨ। ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਹਰ ਸਥਿਤੀ ਨਾਲ ਨਿਪਟਣ ਲਈ ਦਿਨ-ਰਾਤ ਕੀਤੀ ਜਾਣ ਵਾਲੀ ਮੀਟਿੰਗ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਕ ਕੋਰੋਨਾ ਵਾਇਰਸ ਨੂੰ ਲੈ ਕੇ ਦੇਸ਼ ਭਰ 'ਚ ਕਈ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਦੀ ਗਿਣਤੀ ਪ੍ਰਤੀਦਿਨ ਵੱਧਦੀ ਜਾ ਰਹੀ ਹੈ। ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਦਾ ਇਕ ਹੀ ਪਾਜ਼ੀਟਿਵ ਮਰੀਜ਼ ਸਾਹਮਣੇ ਆਇਆ ਹੈ ਜਦਕਿ ਕੁਝ ਲੋਕਾਂ 'ਚ ਇਸ ਦੇ ਲੱਛਣ ਪਾਏ ਗਏ, ਜਿਨ੍ਹਾਂ ਦੀ ਟੈਸਟ ਦੌਰਾਨ ਰਿਪੋਰਟ ਨੈਗੇਟਿਵ ਪਾਈ ਗਈ ਹੈ। ਕੌਮਾਂਤਰੀ ਏਅਰਪੋਰਟ ਅੰਮ੍ਰਿਤਸਰ 'ਤੇ ਕੋਰੋਨਾ ਦੀ ਜਕੜ 'ਚ ਆਏ ਜਪਾਨ,ਈਰਾਨ, ਸਪੇਨ, ਫਰਾਂਸ ਤੇ ਚੀਨ ਆਦਿ ਦੇਸ਼ਾਂ ਤੋਂ ਯਾਤਰੀ ਆ ਰਹੇ ਹਨ ਪਰ ਸਰਕਾਰ ਵਲੋਂ ਜਾਰੀ ਨਵੀਂ ਗਾਈਡਲਾਈਨ ਦੇ ਬਾਅਦ ਬਾਕੀ ਦੇਸ਼ਾਂ ਤੋਂ ਵੀ ਯਾਤਰੀ ਕੌਮਾਂਤਰੀ ਏਅਰਪੋਰਟ 'ਤੇ ਪਹੁੰਚਣਗੇ। ਵਿਭਾਗ ਵਲੋਂ ਜਾਰੀ ਕੀਤੀ ਗਈ ਲਿਸਟ ਮੁਤਾਬਕ 7 ਦਿਨਾਂ ਦੇ ਅੰਦਰ 20 ਤੋਂ 25 ਯਾਤਰੀਆਂ ਦੇ ਪਹੁੰਚਣ ਦੀ ਸੰਭਾਵਨਾ ਹੈ। ਸੂਚਰਾਂ ਮੁਤਾਬਕ 19 ਮਾਰਚ ਨੂੰ 387, 20 ਮਾਰਚ ਨੂੰ 361, 21 ਮਾਰਚ ਨੂੰ 300, 22 ਮਾਰਚ ਨੂੰ 268, 23 ਮਾਰਚ ਨੂੰ 21, 24 ਮਾਰਚ ਨੂੰ 349, 25 ਮਾਰਚ ਨੂੰ 249 ਯਾਤਰੀ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ : ਸੈਂਟਰਲ ਜੇਲ ਤੋਂ ਆਇਆ ਕੋਰੋਨਾ ਵਾਇਰਸ ਦਾ ਸ਼ੱਕੀ ਹਵਾਲਾਤੀ

ਇੰਨੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੇ ਹੱਥ-ਪੈਰ ਫੁੱਲਣ ਲੱਗ ਗਏ ਹਨ। ਵਿਭਾਗ ਵਲੋਂ ਜਿਥੇ ਮੀਡੀਆ ਕੋਲੋਂ ਸਹਿਯੋਗ ਮੰਗਿਆ ਜਾ ਰਿਹਾ ਹੈ ਉਥੇ ਹੀ ਅਧਿਕਾਰੀਆਂ ਨੂੰ ਵੀ ਤਿਆਰੀ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਉਧਰ ਜ਼ਿਲਾ ਪ੍ਰਸ਼ਾਸਨ ਨੇ ਵੀ ਯਾਤਰੀਆਂ ਦੀ ਗਿਣਤੀ ਨੂੰ ਦੇਖਦਿਆ ਹੋਏ ਤਿਆਰੀਆਂ ਦਾ ਸਿਲਸਿਲਾ ਹੋਰ ਤੇਜ਼ ਕਰ ਦਿੱਤਾ ਹੈ। ਦਿਨ-ਰਾਤ ਅਧਿਕਾਰੀਆਂ ਵਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਹਰੇਕ ਅਧਿਕਾਰੀ ਨੂੰ ਅਲਰਟ ਰਹਿਣ ਲਈ ਕਿਹਾ ਗਿਆ ਹੈ। ਵਿਭਾਗ ਵਲੋਂ ਇੰਨ੍ਹਾਂ ਯਾਤਰੀਆਂ ਦੀ ਜਾਂਚ ਦੇ ਲਈ ਏ.ਬੀ.ਸੀ. ਕੈਟਾਗਿਰੀ ਬਣਾਈ ਗਈ ਹੈ। ਯਾਤਰੀਆਂ 'ਚ ਜੇਕਰ ਕਿਸੇ 'ਚ ਖੰਘ, ਜੁਕਾਮ ਅਤੇ ਬੁਖਾਰ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਤੁਰੰਤ ਗੁਰੂ ਨਾਨਕ ਦੇਵ ਹਸਪਤਾਲ ਆਈਸੋਲੇਸ਼ਨ ਭੇਜਿਆ ਜਾਵੇਗਾ ਜਦਕਿ 60 ਸਾਲ ਤੋਂ ਜ਼ਿਆਦਾ ਉਮਰ ਵਾਲੇ ਯਾਤਰੀਆਂ ਨੂੰ ਜੇਕਰ ਕ੍ਰੋਨਿਕ ਬੀਮਾਰੀਆਂ ਹੋਣਗੀਆਂ ਤਾਂ ਉਨ੍ਹਾਂ ਨੂੰ ਕੋਰੋ-ਨਾਈਟ ਦੇ ਲਈ ਸਰਕਾਰੀ ਰੀ-ਹੱਬ ਕੇਂਦਰ 'ਚ ਭੇਜ ਦਿੱਤਾ ਜਾਵੇਗਾ। ਵਿਭਾਗ ਮੁਤਾਬਕ ਜੇਕਰ ਕਿਸੇ 'ਚ ਕੋਈ ਵੀ ਇੰਨਫੈਕਸ਼ਨ ਨਹੀਂ ਪਾਇਆ ਗਿਆ ਤਾਂ ਉਸ ਨੂੰ ਏਅਰਪੋਰਟ ਤੋਂ ਹੀ ਸਕ੍ਰੀਨਿੰਗ ਕਰਨ ਤੋਂ ਬਾਅਦ ਘਰ ਭੇਜ ਦਿੱਤਾ ਜਾਵੇਗਾ।

ਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਨੇ ਕਿਹਾ ਕਿ ਭਾਰਤ ਸਰਕਾਰ ਦੇ ਨਿਰਦੇਸ਼ ਆਏ ਹਨ ਪਰ ਸਪੱਸ਼ਟ ਨਹੀਂ ਹੈ ਕਿ ਯਾਤਰੀ ਕਦੋਂ ਅਤੇ ਕਿੰਨੀ ਗਿਣਤੀ 'ਚ ਪਹੁੰਚਣਗੇ ਫਿਰ ਵੀ ਵਿਭਾਗ ਵਲੋਂ ਪ੍ਰਬੰਧ ਕੀਤੇ ਗਏ ਹਨ। ਅਧਿਕਾਰੀਆਂ ਨੂੰ 24 ਘੰਟੇ ਅਲਰਟ ਰਹਿਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲੇ 'ਚ ਕਾਫੀ ਪ੍ਰਬੰਧ ਕੀਤੇ ਗਏ ਹਨ।

ਅੱਜ 5 ਯਾਤਰੀਆਂ ਸਮੇਤ 2 ਬੱਚੇ ਆਏ ਸਪੇਨ ਤੋਂ
ਕੌਮਾਂਤਰੀ ਏਅਰਪੋਰਟ 'ਤੇ ਸਪੇਨ ਤੋਂ ਆਏ 5 ਯਾਤਰੀਆਂ ਸਮੇਤ 2 ਬੱਚੇ ਨੂੰ ਰੀ-ਹੱਬ ਕੇਂਦਰ 'ਚ ਕੋਰੋਨਾਈਟ ਦੇ ਲਈ 24 ਘੰਟੇ ਡਾਕਟਰਾਂ ਵਲੋਂ ਆਪਣੀ ਨਿਗਰਾਨੀ 'ਚ ਰੱਖਿਆ ਗਿਆ ਹੈ। ਫਿਲਹਾਲ ਇਨ੍ਹਾਂ ਯਾਤਰੀਆਂ 'ਚ ਕੋਰੋਨਾ ਵਾਇਰਸ ਦਾ ਕੋਈ ਵੀ ਲੱਛਣ ਨਹੀਂ ਹੈ ਪਰ ਵਿਭਾਗ ਵਲੋਂ ਫਿਰ ਵੀ ਚੌਕਸੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਇਥੇ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਪੇਨ ਤੋਂ ਏਅਰਪੋਰਟ ਪਹੁੰਚੇ 7 ਯਾਤਰੀਆਂ ਨੂੰ ਅੱਜ ਉਨ੍ਹਾਂ ਦੇ ਕੇਂਦਰ 'ਚੋਂ ਘਰ ਭੇਜ ਦਿੱਤਾ ਗਿਆ ਹੈ। ਵਿਭਾਗ ਵਲੋਂ ਘਰ ਭੇਜੇ ਗਏ ਯਾਤਰੀਆਂ ਨੂੰ 14 ਦਿਨ ਤੱਕ ਆਪਣੇ ਘਰਾਂ 'ਚ ਫਿਰ ਵੀ ਵੱਖ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।

ਇਹ ਵੀ ਪੜ੍ਹੋ :  ਇਟਲੀ ਤੋਂ ਪਰਤੇ ਬਜ਼ੁਰਗ ਦੀ ਬੰਗਾ ਹਸਪਤਾਲ ’ਚ ਮੌਤ, ਕੋਰੋਨਾ ਦੀ ਜਾਂਚ ਲਈ ਲਏ ਸੈਂਪਲ

ਪਾਜੀਟਿਵ ਮਰੀਜ਼ ਸਮੇਤ ਇਕ ਬੱਚੇ ਅਤੇ ਉਸ ਦੀ ਮਾਂ ਦਾ ਕੀਤਾ ਜਾਵੇਗਾ ਦੁਬਾਰਾ ਟੈਸਟ
ਗੁਰੂ ਨਾਨਕ ਦੇਵ ਹਸਪਤਾਲ 'ਚ ਆਈਸੋਲੇਸ਼ਨ ਵਾਰਡ 'ਚ ਦਾਖਲ ਕੋਰੋਨਾ ਵਾਇਰਸ ਦਾ ਪਾਜੀਟਿਵ ਮਰੀਜ਼ ਦੀ ਹਾਲਤ 'ਚ ਵੱਡੇ ਪੱਧਰ 'ਤੇ ਸੁਧਾਰ ਹੋਇਆ ਹੈ। ਹਸਪਤਾਲ ਪ੍ਰਸ਼ਾਸਨ ਵਲੋਂ 14 ਦਿਨ ਵੱਖਰੇ ਵਾਰਡ 'ਚ ਰੱਖਣ ਉਪਰੰਤ ਦੁਬਾਰਾ ਮਰੀਜ਼ ਸਮੇਤ ਬੱਚੇ ਅਤੇ ਉਸ ਦੀ ਮਾਂ ਦਾ ਸੈਪਲ ਲੈ ਕੇ ਸਰਕਾਰੀ ਮੈਡੀਕਲ ਕਾਲਜ ਭੇਜ ਦਿੱਤਾ ਗਿਆ। ਵੀਰਵਾਰ ਬਾਅਦ ਦੁਪਹਿਰ ਤੱਕ ਰਿਪੋਰਟ ਆਉਣ ਦੀ ਸੰਭਾਵਨਾ ਹੈ।

ਪਰਿਵਾਰਕ ਮੈਂਬਰਾਂ ਨੇ ਕੇਂਦਰਾਂ ਦੀ ਫਿਰ ਖੋਲ੍ਹੀ ਪੋਲ
ਸਪੇਨ ਤੋਂ ਆਏ 5 ਯਾਤਰੀਆਂ ਸਮੇਤ 2 ਬੱਚਿਆਂ ਨੂੰ ਰੀ-ਹੱਬ ਕੇਂਦਰ 'ਚ ਸਾਵਧਾਨੀ ਦੇ ਤੌਰ 'ਚੇ ਰੱਖਿਆ ਗਿਆ ਹੈ। ਪਿੰਡ ਦੰਗਾਈ ਦੇ ਸਰਪੰਰ ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ, ਉਸ ਦਾ ਬੱਚਾ ਅਤੇ ਇਕ ਲੜਕੀ ਸਮੇਤ ਕਈ ਵਿਅਕਤੀ ਕੇਂਦਰ 'ਚ ਦਾਖਲ ਹੋਏ। ਸਤਪਾਲ ਸਿੰਘ ਨੇ ਦੱਸਿਆ ਕਿ ਜਿਥੇ ਉਨ੍ਹਾਂ ਨੂੰ ਰੱਖਿਆ ਗਿਆ ਹੈ ਉਥੇ  ਸਾਫ-ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਦਿਨ-ਰਾਤ ਮੱਛਰ ਕੱਟ ਰਹੇ ਹਨ। ਬੱਚੇ ਛੋਟੇ ਹੋਣ ਕਾਰਨ ਕੇਂਦਰ 'ਚ ਰੱਖਣਾ ਉਨ੍ਹਾਂ ਲਈ ਬਹੁਤ ਮੁਸ਼ਕਲ ਹੈ ਕਿਉਂਕਿ ਉਥੋ ਗੰਦੀ ਬਦਬੂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਵਾਲਿਆ ਨੂੰ ਕੋਈ ਸਮੱਸਿਆ ਨਹੀਂ ਹੈ ਪਰ ਜਿਸ ਤਰ੍ਹਾਂ ਦੇ ਸੈਂਟਰ ਦੇ ਹਾਲਾਤ ਹਨ ਉਸ ਨਾਲ ਕੋਰੋਨਾ ਵਾਇਰਸ ਦੇ ਲੱਛਣ ਇਨ੍ਹਾਂ 'ਚ ਪਾਏ ਜਾ ਸਕਦੇ ਹਨ।

ਇਹ ਵੀ ਪੜ੍ਹੋ :  ਵੈਸ਼ਣੋ ਦੇਵੀ ਯਾਤਰਾ 'ਤੇ ਕੋਰੋਨਾਵਾਇਰਸ ਦਾ ਅਸਰ, ਰੋਕੀ ਗਈ ਬੱਸਾਂ ਦੀ ਆਵਾਜਾਈ

ਏਅਰਪੋਰਟ 'ਤੇ ਹੁਣ ਦੋ ਵਾਰ ਹੋਵੇਗੀ ਯਾਤਰੀਆਂ ਦਾ ਸਕ੍ਰੀਨਿੰਗ
ਕੌਮਾਂਤਰੀ ਏਅਰਪੋਰਟ 'ਤੇ ਯੂਰਪ ਅਤੇ ਅਰਬ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਦੋ ਵਾਰ ਸਕ੍ਰੀਨਿੰਗ ਹੋਵੇਗੀ। ਸਿਹਤ ਵਿਭਾਗ ਵਲੋਂ ਵਿਸ਼ੇਸ਼ ਡੈਸਕ ਇਥੇ ਲਗਾ ਦਿੱਤਾ ਗਿਆ ਹੈ। ਦੋ ਵਾਰ ਸਕ੍ਰੀਨਿੰਗ 'ਚ ਜੇ ਕਿਸੇ ਯਾਤਰੀ 'ਚ ਖੰਘ, ਜ਼ੁਕਾਮ ਬੁਖਾਰ ਦੇ ਲੱਛਣ ਨਹੀਂ ਪਾਏ ਜਾਂਦੇ ਤਾਂ ਉਨ੍ਹਾਂ ਨੂੰ ਸਿੱਧਾ ਘਰ ਭੇਜ ਦਿੱਤਾ ਜਾਵੇਗਾ। ਜੇ ਉਨ੍ਹਾਂ 'ਚ ਕੋਈ ਲੱਛਣ ਪਾਇਆ ਜਾਂਦਾ ਹੈ ਤਾਂ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਜਾਵੇਗਾ।

ਯਾਤਰੀ ਸਰਕਾਰੀ ਸਹੂਲਤਾਂ 'ਚ ਨਹੀਂ ਹੈ ਸੰਤੁਸ਼ਟ ਤਾਂ ਰਹਿ ਸਕੇਗਾ ਪ੍ਰਾਈਵੇਟ ਹੋਟਲ 'ਚ
ਕੋਰੋਨਾ ਵਾਇਰਸ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀ ਕੌਮਾਂਤਰੀ ਏਅਰਪੋਰਟ 'ਤੇ ਪਹੁੰਚੇ ਹੀ ਸਰਕਾਰੀ ਸਹੂਲਤਾਂ 'ਚ ਖਾਮੀਆਂ ਹੋਣ ਦੇ ਚੱਲਦੇ ਆਉਣ ਤੋਂ ਮਨ੍ਹਾ ਕਰ ਦਿੰਦੇ ਹਨ ਪਰ ਹੁਣ ਪ੍ਰਸ਼ਾਸਨ ਵਲੋਂ ਯੋਜਨਾ ਬਣਾਈ ਜਾ ਰਹੀ ਹੈ ਕਿ ਜੇਕਰ ਕੋਈ ਯਾਤਰੀ ਸਰਕਾਰੀ ਕੇਂਦਰ ਵਿਚ ਨਹੀਂ ਰਹਿਣਾ ਤਾਂ ਉਹ ਆਪਣੀ ਮਰਜ਼ੀ ਅਨੁਸਾਰ ਆਪਣੇ ਕਿਸੇ ਵੀ ਪ੍ਰਾਈਵੇਟ ਹੋਟਲ ਵਿਚ ਰਹਿ ਸਕਦਾ ਹੈ, ਜਿਸ ਦਾ ਸਾਰਾ ਖਰਚ ਯਾਤਰੀ ਖੁਦ ਦੇਵੇਗਾ। ਪ੍ਰਸ਼ਾਸਨ ਵਲੋਂ ਬਣਾਈ ਜਾ ਰਹੀ ਯੋਜਨਾ 'ਚ ਜੇ ਕੋਈ ਹੋਟਲ ਇਤਰਾਜ਼ ਪ੍ਰਗਟ ਕਰੇਗਾ ਤਾਂ ਉਸ ਦੇ ਖਿਲਾਫ ਵੀ ਕਾਰਵਾਈ ਲਈ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਭਾਰਤ ’ਚ ਵਧਦਾ ਜਾ ਰਿਹੈ ਕੋਰੋਨਾ ਦਾ ਕਹਿਰ, ਪਾਜੀਟਿਵ ਕੇਸਾਂ ਦੀ ਗਿਣਤੀ ਵਧੀ

400 ਬੈੱਡ ਦੀ ਆਈਸੋਲੇਸ਼ਨ ਵਾਰਡ ਸਮੇਤ 400 ਬੈੱਡ ਦੀ ਕੋਰੋਨਾਈਟ ਬੈੱਡ ਵਾਲਾ ਵਾਰਡ ਤਿਆਰ
ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰੀ ਮੈਡੀਕਲ ਕਾਲਜ ਦੇ ਅਧੀਨ ਚੱਲਣ ਵਾਲੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਜਿਥੇ 200 ਬੈੱਡਾਂ ਦੀ ਆਈਸੋਲੇਸ਼ਨ ਵਾਰਡ ਬਣਾਈ ਗਈ ਹੈ, ਉਥੇ ਹੀ ਸ੍ਰੀ ਰਾਮਦਾਸ ਹਸਪਤਾਲ 'ਚ 200 ਬੈੱਡ ਵਾਲਾ ਆਈਸੋਲੇਸ਼ਨ ਵਾਰਡ ਬਣਾÎਈ ਜਾ ਰਿਹਾ ਹੈ, ਇਸ ਤੋਂ ਇਲਾਵਾ 50 ਬੈੱਡ ਦੀ ਸਰਕਾਰੀ ਹਸਪਤਾਲ ਧਨੁਪੁਰ 100 ਸਰਕਾਰੀ ਹਸਪਤਾਲ ਢਾਬ ਖਟੀਕਾ ਤੋਂ ਇਲਾਵਾ ਰੀ ਹੱਬ ਸਰਕਾਰੀ ਕੇਂਦਰ ਸਮੇਤ ਜ਼ਿਲੇ ਦੇ ਪ੍ਰਾਈਵੇਟ ਹਸਪਤਾਲਾਂ ਵਿਚ ਕੋਰੋਨਾਈਟਸ ਵਾਰਡ ਬਣਾਏ ਗਏ ਹਨ। ਇਸੇ ਤਰ੍ਹਾਂ ਜ਼ਿਲਾ ਪੱਧਰੀ ਸਿਵਲ ਹਸਪਤਾਲ ਵਿਚ ਵੀ ਕੋਰੋਨਾਈਟਸ ਵਾਰਡ ਸਮੇਤ 7 ਕਮਰਿਆਂ ਵਿਚ 7 ਬੈੱਡ ਲਗਾਏ ਗਏ ਹਨ।


Baljeet Kaur

Content Editor

Related News