ਅੰਮ੍ਰਿਤਸਰ ਏਅਰਪੋਰਟ ਤੋਂ ਮੁੰਬਈ ਦੀ ਨਵੀਂ ਉਡਾਣ ਸ਼ੁਰੂ

Saturday, Apr 27, 2019 - 11:42 PM (IST)

ਅੰਮ੍ਰਿਤਸਰ ਏਅਰਪੋਰਟ ਤੋਂ ਮੁੰਬਈ ਦੀ ਨਵੀਂ ਉਡਾਣ ਸ਼ੁਰੂ

ਅੰਮ੍ਰਿਤਸਰ,(ਇੰਦਰਜੀਤ) : ਅੰਮ੍ਰਿਤਸਰ ਏਅਰਪੋਰਟ ਤੋਂ ਜੈੱਟ ਏਅਰਵੇਜ਼ ਦੀਆਂ ਉਡਾਣਾਂ ਬੰਦ ਹੋਣ ਤੋਂ ਬਾਅਦ ਸ਼ਨੀਵਾਰ ਅੰਮ੍ਰਿਤਸਰ-ਮੁੰਬਈ ਤੇ ਮੁੰਬਈ-ਅੰਮ੍ਰਿਤਸਰ ਦੀ ਨਵੀਂ ਉਡਾਣ ਸ਼ੁਰੂ ਹੋਈ। ਸਪਾਈਸਜੈੱਟ ਦੇ ਬੈਨਰ ਹੇਠ ਸ਼ੁਰੂ ਹੋਈ ਇਸ ਉਡਾਣ ਨੇ ਬਾਅਦ ਦੁਪਹਿਰ 3:53 'ਤੇ ਪਹਿਲੀ ਉਡਾਣ ਭਰੀ।
ਜਾਣਕਾਰੀ ਮੁਤਾਬਕ ਸਪਾਈਸਜੈੱਟ ਏਅਰਲਾਈਨਸ ਵੱਲੋਂ ਸ਼ੁਰੂ ਕੀਤੀ ਗਈ ਇਹ ਉਡਾਣ ਨਿੱਤ ਅੰਮ੍ਰਿਤਸਰ ਤੋਂ ਮੁੰਬਈ ਤੇ ਮੁੰਬਈ ਤੋਂ ਅੰਮ੍ਰਿਤਸਰ ਆਉਣਾ-ਜਾਣਾ ਕਰੇਗੀ। ਐੱਸ. ਜੀ./6372 ਨੰਬਰ ਇਸ ਉਡਾਣ ਦੇ ਅੰਮ੍ਰਿਤਸਰ ਪੁੱਜਣ ਦਾ ਆਮ ਸਮਾਂ ਬਾਅਦ ਦੁਪਹਿਰ 2:55 ਹੈ ਤੇ ਰਵਾਨਾ ਹੋਣ ਦਾ ਸਮਾਂ 3:35 ਹੋਵੇਗਾ। ਸ੍ਰੀ ਗੁਰੂ ਰਾਮਦਾਸ ਏਅਰਪੋਰਟ ਤੋਂ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਏਅਰਪੋਰਟ 'ਤੇ 1731 ਕਿਲੋਮੀਟਰ ਦੀ ਏਅਰ ਨਾਟੀਕਲ ਦੂਰੀ ਇਹ ਜਹਾਜ਼ ਢਾਈ ਘੰਟੇ 'ਚ ਤੈਅ ਕਰੇਗਾ, ਜਦੋਂ ਕਿ ਅੰਮ੍ਰਿਤਸਰ-ਮੁੰਬਈ ਦੀ ਰੇਲ ਰਸਤੇ ਤੋਂ ਦੂਰੀ 1885 ਕਿਲੋਮੀਟਰ ਹੈ।


Related News