ਖੁਸ਼ਖਬਰੀ : ਅੰਮ੍ਰਿਤਸਰ ਤੋਂ ਕੁਆਲਾਲੰਪੁਰ ਏਅਰ ਏਸ਼ੀਆ ਉਡਾਣ ਦੀ ਹੋਵੇਗੀ ਸ਼ੁਰੂਆਤ

Thursday, Feb 08, 2018 - 11:24 AM (IST)

ਅੰਮ੍ਰਿਤਸਰ (ਸੁਮਿਤ ਖੰਨਾ) - ਅੰਮ੍ਰਿਤਸਰ ਵਾਸੀਆਂ ਲਈ ਬੇਹੱਦ ਖੁਸ਼ਖਬਰੀ ਦੀ ਗੱਲ ਹੈ ਕਿ ਜਲਦ ਹੀ ਗੁਰੂ ਨਗਰੀ ਨੂੰ ਕੁਆਲਾਲੰਪੁਰ ਏਅਰ ਏਸ਼ੀਆ ਦੀ ਉਡਾਣ ਮਿਲਣ ਜਾ ਰਹੀ ਹੈ। ਇਸ ਬਾਰੇ ਜਾਣਕਾਰੀ ਕੈਬਨਿਟ ਮੰਤਰੀ ਨਵਜੋਤ ਸਿੱਧੂ ਤੇ ਐੱਮ. ਪੀ ਗੁਰਜੀਤ ਔਜਲਾ ਨੇ ਮੀਡੀਆ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਤਿੰਨ ਚਾਰ ਮਹੀਨਿਆਂ 'ਚ ਇਹ ਉਡਾਣ ਸ਼ੁਰੂ ਹੋ ਜਾਵੇਗੀ ਜਿਸਦਾ ਸਿੱਧਾ ਲਾਭ ਯਾਤਰੀਆਂ ਨੂੰ ਮਿਲੇਗਾ। ਕੋਲਾਲਮਪੁਰ ਲਈ ਸ਼ੁਰੂ ਕੀਤੀ ਜਾ ਰਹੀ ਉਡਾਣਾਂ ਨਾਲ ਸੈਲਾਨੀਆ ਨੂੰ ਕਾਫੀ ਲਾਭ ਮਿਲੇਗਾ ਤੇ ਨਾਲ ਹੀ ਯਾਤਰੀ ਵੀ ਘੱਟ ਰੇਟ 'ਚ ਇਸ ਉਡਾਣ ਦਾ ਆਨੰਦ ਮਾਣ ਸਕਣਗੇ। ਉਨ੍ਹਾਂ ਨੇ ਦੱਸਿਆ ਕਿ ਇਹ ਫਲਾਈਟ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਦੇ ਲੋਕਾਂ ਨੂੰ ਫਾਈਦਾ ਮਿਲੇਗਾ ਤੇ ਅੰਮ੍ਰਿਤਸਰ ਦੇ ਵਪਾਰੀਆਂ ਨੂੰ ਕਾਫੀ ਲਾਭ ਪ੍ਰਾਪਤ ਹੋਵੇਗਾ।


Related News