ਸ਼ਹੀਦ ਮੇਵਾ ਸਿੰਘ ਲੋਪੋਕੇ ਟੂਰਨਾਮੈਂਟ 28 ਤੋਂ
Thursday, Feb 14, 2019 - 04:35 AM (IST)
-01.jpg)
ਅੰਮ੍ਰਿਤਸਰ (ਸਤਨਾਮ)-ਜੰਗ-ਏ-ਆਜ਼ਾਦੀ ’ਚ ਮਹਾਨ ਯੋਗਦਾਨ ਪਾ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਮਹਾਨ ਸੂਰਬੀਰ ਯੋਧੇ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਯਾਦ ’ਚ 35ਵਾਂ ਯਾਦਗਾਰੀ ਟੂਰਨਾਮੈਂਟ 28 ਫਰਵਰੀ ਤੋਂ 2 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਮੇਵਾ ਸਿੰਘ ਲੋਪੋਕੇ ਸਪੋਰਟਸ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸੁੱਚਾ ਸਿੰਘ ਲੋਪੋਕੇ ਤੇ ਪ੍ਰੈੱਸ ਸਕੱਤਰ ਅਜੇਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਯਾਦਗਾਰੀ ਟੂਰਨਾਮੈਂਟ ਦੀ ਸ਼ੁਰੂਆਤ 28 ਫਰਵਰੀ ਨੂੰ ਹੋ ਰਹੀ ਹੈ, ਜਿਸ ਦੇ ਆਖਰੀ ਦਿਨ 2 ਮਾਰਚ ਨੂੰ ਇਨਾਮ ਵੰਡ ਸਮਾਗਮ ਹੋਵੇਗਾ। ਇਸ 3 ਰੋਜ਼ਾ ਟੂਰਨਾਮੈਂਟ ’ਚ ਫੁੱਟਬਾਲ, ਹਾਕੀ, ਰੱਸਾਕਸ਼ੀ, ਕਬੱਡੀ, ਵਾਲੀਬਾਲ, ਅੈਥਲੈਟਿਕਸ ਤੇ ਹੋਰ ਪੇਂਡੂ ਖੇਡਾਂ ਵੀ ਕਰਵਾਈਆਂ ਜਾਣਗੀਆਂ, ਜਿਨ੍ਹਾਂ ’ਚ ਅੰਤਰਰਾਸ਼ਟਰੀ ਪੱਧਰ ਦੀਆਂ ਟੀਮਾਂ ਭਾਗ ਲੈਣਗੀਆਂ। ਟੂਰਨਾਮੈਂਟ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਟੂਰਨਾਮੈਂਟ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਦੀ ਅਗਵਾਈ ’ਚ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਦੇ ਯਤਨਾਂ ਸਦਕਾ ਇਸ ਸ਼ਹੀਦ ਦੇ ਨਾਂ ’ਤੇ ਬਣਿਆ ਸਟੇਡੀਅਮ ਸਹੂਲਤਾਂ ਪੱਖੋਂ ਵਧੀਆ ਸਟੇਡੀਅਮਾਂ ’ਚ ਸ਼ਾਮਿਲ ਹੋਇਆ।ਇਸ ਮੌਕੇ ਜਨਰਲ ਸਕੱਤਰ ਜਗਬੀਰ ਸਿੰਘ, ਖਜ਼ਾਨਚੀ ਮਾ. ਜੋਗਿੰਦਰ ਸਿੰਘ, ਨਿਸ਼ਾਨ ਸਿੰਘ ਔਲਖ, ਦਰਬਾਰਾ ਸਿੰਘ, ਮਾ. ਪ੍ਰੀਤਮ ਸਿੰਘ, ਸੁਖਬੀਰ ਸਿੰਘ, ਸਤਨਾਮ ਸਿੰਘ, ਬੱਬਲ ਔਲਖ, ਅਮਰਜੀਤ ਸਿੰਘ, ਗੁਰਸੇਵਕ ਸਿੰਘ, ਅਜੇਬੀਰ ਸਿੰਘ, ਅਮਰਦੀਪ ਸਿੰਘ, ਸਪਿੰਦਰ ਸਿੰਘ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।