ਨਾਮ ਸਿਮਰਨ ਤੋਂ ਬਿਨਾਂ ਜੀਵਨ ਵਿਅਰਥ : ਬਾਬਾ ਹਰਦੇਵ ਸਿੰਘ
Thursday, Feb 14, 2019 - 04:34 AM (IST)
ਅੰਮ੍ਰਿਤਸਰ (ਲਖਬੀਰ)-ਸੰਜੇ ਗਾਂਧੀ ਕਾਲੋਨੀ ਸਥਿਤ ਗੁਰਦੁਆਰਾ ਬਾਬਾ ਸੰਗਤ ਸਿੰਘ ਜੀ (ਡੇਰਾ ਨਿੰਹਗ ਸਿੰਘ) ਫਤਿਹਗਡ਼ੂ ਚੂਡ਼ੀਆਂ ਰੋਡ ਵਿਖੇ ਡੇਰਾ ਮੁੱਖੀ ਜਥੇ. ਬਾਬਾ ਹਰਦੇਵ ਸਿੰਘ, ਬੀਬੀ ਰਾਜ ਕੌਰ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੰਗਰਾਂਦ ਦਿਹਾਡ਼ਾ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਇਕਬਾਲ ਸਿੰਘ ਤੁੰਗ ਅਤੇ ਗੁਰਦੀਪ ਸਿੰਘ ਧੁੰਮ (ਦੋਵੇਂ ਪ੍ਰਚਾਰਕਾਂ) ਨੇ ਹਾਜ਼ਰੀ ਭਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਜਥੇ. ਬਾਬਾ ਹਰਦੇਵ ਸਿੰਘ ਨੇ ਕਿਹਾ ਕਿ ਸਮਾਗਮ ਦਾ ਮੁੱਖ ਮਕਸਦ ਨੌਜਵਾਨ ਪੀਡ਼੍ਹੀ ਨੂੰ ਸਿੱਖ ਤੋਂ ਜਾਣੂ ਕਰਵਾਉਣ ਲਈ ਧਾਰਮਿਕ ਸਮਾਗਮ ਕਰਵਾਉਂਦੇ ਰਹਿਣਾ ਚਾਹੀਦਾ ਹੈ। ਜਥੇ. ਬਾਬਾ ਹਰਦੇਵ ਸਿੰਘ ਨੇ ਕਿਹਾ ਕਿ ਨਾਮ ਸਿਮਰਨ ਤੋਂ ਬਿਨਾਂ ਜੀਵਨ ਵਿਅਰਥ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਦਾ ਖਹਿਡ਼ਾ ਛੱਡ ਕੇ ਬਾਣੀ ਨਾਲ ਜੁਡ਼ਣ ਲਈ ਪ੍ਰੇਰਿਆ। ਸਮਾਗਮ ਸਮੇਂ ਜੋਗਾ ਸਿੰਘ ਨਿਹੰਗ, ਨਿਰਵੈਰ ਸਿੰਘ, ਪਲਵਿੰਦਰ ਸਿੰਘ, ਗੁਰਮੇਜ ਸਿੰਘ, ਪ੍ਰਿਤਪਾਲ ਸਿੰਘ ਲਾਡੀ, ਗੋਪਾਲ ਸਿੰਘ, ਵਿਸ਼ਾਲ ਸਿੰਘ, ਗਗਨਦੀਪ ਸਿੰਘ, ਬਚਿੱਤਰ ਸਿੰਘ, ਮਨਜੀਤ ਸਿੰਘ, ਨਿਰਜਣ ਸਿੰਘ ਤੇਡ਼ਾ, ਗੁਰਭੇਜ ਸਿੰਘ, ਰਾਜਬੀਰ ਸਿੰਘ, ਹਰਜਿੰਦਰ ਸਿੰਘ, ਗੁਰਸੇਵਕ ਸਿੰਘ, ਬੀਬੀ ਛਿੰਦੀ, ਪੁਸ਼ਪਾ, ਦਲਜੀਤ ਕੌਰ, ਲਖਵਿੰਦਰ ਕੌਰ, ਜੋਗਿੰਦਰ ਕੌਰ, ਬਲਵਿੰਦਰ ਕੌਰ, ਕੁਲਦੀਪ ਕੌਰ, ਕਰਮੀ, ਨਰਿੰਦਰ ਕੌਰ, ਬੀਬੀ ਭੋਲੀ, ਬਲਜਿੰਦਰ ਕੌਰ, ਪਰਮਿੰਦਰ ਕੌਰ, ਪੁਸ਼ਪਾ ਦੇਵੀ, ਹਰਪ੍ਰੀਤ ਕੌਰ, ਪ੍ਰਕਾਸ਼ ਕੌਰ, ਹਰਵਿੰਦਰ ਕੌਰ ਆਦਿ ਹਾਜ਼ਰ ਸਨ। ਜਿੰਨ੍ਹਾਂ ਨੇ ਗੁਰੂ ਕੇ ਲੰਗਰ ਵਰਤਾਉਣ ਦੀ ਸੇਵਾ ਵੱਧ-ਚਡ਼੍ਹ ਕੇ ਕੀਤੀ।
