ਖੇਡ ਦੌਰਾਨ ਲੱਗਣ ਵਾਲੀ ਸੱਟ ਨੂੰ ਸਪੋਰਟਸ ਇੰਜਰੀ ਕਿਹਾ ਜਾਂਦਾ ਹੈ : ਡਾ. ਮਨਪ੍ਰੀਤ ਸਿੰਘ
Thursday, Feb 14, 2019 - 04:34 AM (IST)
ਅੰਮ੍ਰਿਤਸਰ (ਕੱਕਡ਼/320/2)-ਰਣਜੀਤ ਹਸਪਤਾਲ ਜੀ. ਟੀ. ਰੋਡ ਪੁਤਲੀਘਰ ਦੇ ਆਰਥੋਪੈਡਿਕ ਮਾਹਿਰ ਅਤੇ ਸਰਜਨ ਡਾ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਖੇਡ ਦੌਰਾਨ ਲੱਗਣ ਵਾਲੀ ਸੱਟ ਨੂੰ ਸਪੋਰਟਸ ਇੰਜਰੀ ਕਿਹਾ ਜਾਂਦਾ ਹੈ। ਇਹ ਅੰਦਰੁੂਨੀ ਜਾਂ ਬਾਹਰੀ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ। ਜ਼ਿਆਦਾ ਗੰਭੀਰ ਅੰਦਰੁੂਨੀ ਸੱਟ ਹੁੰਦੀ ਹੈ ਕਿਉਂਕਿ ਇਸ ਵਿਚ ਕਿਸੇ ਵੀ ਤਰ੍ਹਾਂ ਦਾ ਨਿਸ਼ਾਨ ਜਾਂ ਜ਼ਖਮ ਨਹੀਂ ਬਣਦਾ। ਅਜਿਹੇ ’ਚ ਇਹ ਜ਼ਿਆਦਾ ਨਹੀਂ ਲੱਗਦੀ ਤੇ ਪੀਡ਼ਤ ਕਹਿੰਦਾ ਹੈ ਕਿ ਮਾਮੂਲੀ ਦਰਦ ਹੈ, ਠੀਕ ਹੋ ਜਾਵੇਗਾ ਅਤੇ ਕਦੇ-ਕਦੇ ਅੰਦਰੁੂਨੀ ਸੱਟ ਦੇ ਨਾਲ ਜ਼ਖਮ ਵੀ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸਪੋਰਟਸ ਇੰਜਰੀ ਤਹਿਤ ਆਉਣ ਵਾਲੀਆਂ ਸੱਟਾਂ ’ਚ ਲਿੰਗਾਮੈਂਟ ਇੰਜਰੀ, ਵਜ਼ਨ ਚੁੱਕਣ ’ਚ ਸਮੱਸਿਆ, ਗੋਡੇ ਤੇ ਕੂਹਣੀ ’ਚ ਸੱਟ ਜਾਂ ਮੋਚ ਤੇ ਮਾਸਪੇਸ਼ੀਆਂ ’ਚ ਖਿੱਚ ਦੀ ਸਮੱਸਿਆ ਆਉਂਦੀ ਹੈ। ਅਸਲ ’ਚ ਖੇਡ ਦੌਰਾਨ ਲੱਗਣ ਵਾਲੀ ਸੱਟ ਸੁਭਾਵਿਕ ਹੁੰਦੀ ਹੈ ਤੇ ਅਭਿਆਸ ਜਾਂ ਖੇਡ ਦੌਰਾਨ ਲੱਗ ਸਕਦੀ ਹੈ। ਕੁਸ਼ਤੀ, ਕਬੱਡੀ, ਮਾਰਸ਼ਲ ਆਰਟਸ, ਬਾਕਸਿੰਗ, ਫੁੱਟਬਾਲ ’ਚ ਅਜਿਹੀਆਂ ਮੁਸ਼ਕਿਲਾਂ ਆਉਂਦੀਆਂ ਹਨ।
