ਸ੍ਰੀ ਮਾਤਾ ਗੰਗਾ ਕੰਨਿਆ ਸਕੂਲ ਵਿਖੇ ਲਾਇਆ ਨਿਸ਼ਾਨ ਸਾਹਿਬ
Thursday, Feb 14, 2019 - 04:33 AM (IST)
ਅੰਮ੍ਰਿਤਸਰ (ਅਠੌਲ਼ਾ)-ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸ੍ਰੀ ਮਾਤਾ ਗੰਗਾ ਕੰਨਿਆ ਸੀ. ਸੈ. ਸਕੂਲ, ਬਾਬਾ ਬਕਾਲਾ ਸਾਹਿਬ ਦੀ ਬਿਲਡਿੰਗ ’ਤੇ ਜ. ਬਲਜੀਤ ਸਿੰਘ ਜਲਾਲ ਉਸਮਾਂ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਸ਼੍ਰੀਮਤੀ ਸਤਵੰਤ ਕੌਰ ਅਸਿਸਟੈਂਟ ਡਾਇਰੈਕਟਰ ਸਿਖਿਆ ਵਿਭਾਗ ਦੀਆਂ ਦਿਸ਼ਾ-ਨਿਰਦੇਸ਼ਾਂ ਤਹਿਤ ਮੈਨੇਜਰ ਭਾਈ ਸਤਿੰਦਰ ਸਿੰਘ ਦੀ ਰਹਿਨੁਮਾਈ ਹੇਠ ਸ੍ਰੀ ਨਿਸ਼ਾਨ ਸਾਹਿਬ ਝੁਲਾਇਆ ਗਿਆ, ਅਰਦਾਸ ਕਰਨ ਉਪਰੰਤ ਬਾਬਾ ਪੱਥਰ ਸਿੰਘ ਨੇ ਨਿਸ਼ਾਨ ਸਾਹਿਬ ਝੁਲਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਸ਼੍ਰੀਮਤੀ ਪਲਵਿੰਦਰ ਕੌਰ ਵਾਇਸ ਪ੍ਰਿੰਸੀਪਲ, ਗੁਰਵਿੰਦਰ ਕੌਰ ਜਲਾਲ ਉਸਮਾਂ, ਪ੍ਰਤਾਪ ਸਿੰਘ, ਬੀਬੀ ਪਵਨਦੀਪ ਕੌਰ, ਰਾਜਵਿੰਦਰ ਕੌਰ ਚੱਜਲਵਡੀ, ਹਰਜੀਤ ਕੌਰ, ਹਰਵੰਤ ਕੌਰ, ਰਾਜਬੀਰ ਕੌਰ, ਪਰਦੀਪ ਕੌਰ, ਸਤਿਬੀਰ ਕੌਰ, ਮਨਵਿੰਦਰ ਕੌਰ, ਮਨਜੀਤ ਕੌਰ, ਨਵਦੀਪ ਕੌਰ ਤੋਂ ਇਲਾਵਾ ਸਮੂਹ ਸਟਾਫ ਮੌਜੂਦ ਸੀ ।
