ਅੰਮ੍ਰਿਤਸਰ ''ਚ ਤੇਜ਼ਾਬ ਪਾ ਨੌਜਵਾਨ ਦਾ ਕਤਲ, ਵਜ੍ਹਾ ਜਾਣ ਉੱਡਣਗੇ ਹੋਸ਼

Sunday, Aug 23, 2020 - 06:28 PM (IST)

ਅੰਮ੍ਰਿਤਸਰ ''ਚ ਤੇਜ਼ਾਬ ਪਾ ਨੌਜਵਾਨ ਦਾ ਕਤਲ, ਵਜ੍ਹਾ ਜਾਣ ਉੱਡਣਗੇ ਹੋਸ਼

ਅੰਮ੍ਰਿਤਸਰ (ਸੁਮਿਤ ਖੰਨਾ) : ਨਿਊਡਲਸ ਖਾਣ ਨੂੰ ਲੈ ਕੇ ਦੋਸਤਾਂ ਵਿਚਾਲੇ ਹੋਏ ਝਗੜੇ ਨੇ ਇੰਨਾ ਭਿਆਨਕ ਰੂਪ ਧਾਰ ਲਿਆ ਕਿ ਇਕ ਦੋਸਤ ਨੇ ਦੂਜੇ 'ਤੇ ਤੇਜ਼ਾਬ ਪਾ ਕੇ ਬੇਰਿਹਮੀ ਨਾਲ ਉਸ ਦਾ ਕਤਲ ਕਰ ਦਿੱਤਾ। ਮਾਮਲਾ ਅੰਮ੍ਰਿਤਸਰ ਦੇ ਮੋਹਕਮਪੁਰਾ ਇਲਾਕੇ ਦਾ ਹੈ। ਮ੍ਰਿਤਕ ਦੇ ਪਰਿਵਾਰ ਨੇ ਇਨਸਾਫ਼ ਦੀ ਗੁਹਾਰ ਲਗਾਈ ਹੈ। ਮੋਨੂੰ ਨਾਮ ਦਾ ਨੌਜਵਾਨ ਤਿੰਨ ਚਾਰ ਦਿਨ ਪਹਿਲਾਂ ਦੋਸਤਾਂ ਨਾਲ ਘੁੰਮਣ ਗਿਆ ਸੀ ਪਰ ਉਹ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਇਸ ਮਾਮਲੇ ਵਿਚ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਪਰਿਵਾਰ ਦੇ ਦੋਸ਼ ਹੈ ਕਿ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। 

ਇਹ ਵੀ ਪੜ੍ਹੋ :  ਮਮਦੋਟ 'ਚ ਵਿਆਹ ਵਾਲੇ ਘਰ ਪਏ ਕੀਰਣੇ, ਘੋੜੀ ਚੜ੍ਹਨ ਤੋਂ ਕੁੱਝ ਘੰਟੇ ਪਹਿਲਾਂ ਲਾੜੇ ਦੀ ਮੌਤ (ਤਸਵੀਰਾਂ) 

ਇਸ ਦੌਰਾਨ ਜਦੋਂ ਪਰਿਵਾਰ ਵਲੋਂ ਹੋਰ ਲੋਕਾਂ ਨਾਲ ਮਿਲ ਕੇ ਉਕਤ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ ਕੀਤਾ ਗਈ ਤਾਂ ਉਸ ਦੀ ਲਾਸ਼ ਰੇਲਵੇ ਲਾਈਨ ਕੋਲੋਂ ਬਰਾਮਦ ਹੋਈ। ਮੋਨੂੰ ਦੀ ਲਾਸ਼ ਉਪਰ ਤੇਜ਼ਾਬ ਪਾ ਕੇ ਸਾੜਿਆ ਗਿਆ ਸੀ। ਉਥੇ ਹੀ ਇਸ ਮਾਮਲੇ ਵਿਚ ਪਰਿਵਾਰ ਦਾ ਰੋਸ ਪੁਲਸ ਉਪਰ ਵੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੌਜਵਾਨਾਂ ਦਾ ਨਾਮ ਬੋਲ ਕੇ ਸ਼ਿਕਾਇਤ ਕੀਤੀ ਸੀ ਤਾਂ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਲਟਾ ਪੁਲਸ ਨੇ ਧੱਕੇ ਮਾਰ ਕੇ ਉਨ੍ਹਾਂ ਨੂੰ ਥਾਣੇ 'ਚੋਂ ਬਾਹਰ ਕੱਢ ਦਿੱਤਾ। ਦੂਜੇ ਪਾਸੇ ਪੁਲਸ ਨੇ ਜਾਂਚ ਕਰਨ ਦੀ ਗੱਲ ਆਖੀ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :  ਦਸੂਹਾ 'ਚ ਵੱਡੀ ਵਾਰਦਾਤ, ਵੱਡੇ ਭਰਾ ਨੇ ਬੇਰਿਹਮੀ ਨਾਲ ਕਤਲ ਕੀਤਾ ਛੋਟੇ ਭਰਾ


author

Gurminder Singh

Content Editor

Related News