ਗਹਿਣੇ ਰੱਖੀ ਚੈਨ ਛੁਡਾਉਣ ਗਿਆ ਨੌਜਵਾਨ ਲਾਪਤਾ

Friday, Nov 15, 2019 - 01:35 PM (IST)

ਗਹਿਣੇ ਰੱਖੀ ਚੈਨ ਛੁਡਾਉਣ ਗਿਆ ਨੌਜਵਾਨ ਲਾਪਤਾ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ 'ਚ ਗਹਿਣੇ ਪਾਈ ਚੈਨ ਛੁਡਾਉਣ ਗਏ ਨੌਜਵਾਨ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਪਤਾ ਨੌਜਵਾਨ ਦੀ ਮਾਂ ਬਲਬੀਰ ਕੌਰ ਨੇ ਦੱਸਿਆ ਕਿ ਉਸਦਾ ਮੁੰਡਾ ਨਸ਼ੇ ਦਾ ਆਦੀ ਹੈ, ਉਸਨੇ ਨਸ਼ਾ ਵੇਚਣ ਵਾਲਿਆਂ ਅੱਗੇ ਮੇਰੀ ਚੈਨ ਗਹਿਣੇ 'ਤੇ ਰੱਖੀ ਸੀ। ਜਦੋਂ ਉਸਨੇ ਪੈਸੇ ਦੇ ਕੇ ਆਪਣੇ ਮੁੰਡੇ ਨੂੰ ਚੈਨ ਛੁਡਾਉਣ ਲਈ ਭੇਜਿਆ ਤਾਂ ਦੂਜੀ ਧਿਰ ਨੇ ਉਸਦੇ ਮੁੰਡੇ ਨਾਲ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਉਸਦਾ ਮੁੰਡਾ ਅਜੇ ਤੱਕ ਘਰ ਨਹੀਂ ਮੁੜਿਆ।

ਉਧਰ ਦੂਜੀ ਧਿਰ ਦੇ ਨੌਜਵਾਨ ਅਮਨਦੀਪ ਸਿੰਘ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਲੜਕੇ ਬਾਰੇ ਕੁਝ ਨਹੀਂ ਪਤਾ। ਬਲਕਿ ਉਹ ਮੁੰਡਾ ਆਪਣੇ ਸਾਥੀਆਂ ਨਾਲ ਉਸਨੂੰ ਅਗਵਾਹ ਕਰਨ ਲਈ ਆਇਆ ਸੀ ਪਰ ਉਸਦੇ ਸ਼ੋਰ ਪਾਉਣ 'ਤੇ ਲੋਕਾਂ ਨੇ ਉਸਨੂੰ ਬਚਾ ਲਿਆ ਤੇ ਅਗਵਾਹ ਕਰਨ ਆਏ ਨੌਜਵਾਨਾਂ ਦੀ ਗੱਡੀ ਦੀ ਭੰਨ-ਤੋੜ ਕੀਤੀ। ਪੁਲਸ ਮੁਤਾਬਕ ਉਨ੍ਹਾਂ ਵਲੋਂ ਰਿਪੋਰਟ ਬਣਾ ਦਿੱਤੀ ਗਈ ਹੈ ਤੇ ਦੋਹਾਂ ਪੱਖਾਂ ਨੂੰ ਬੁਲਾਕੇ ਗੱਲਬਾਤ ਕੀਤੀ ਜਾਵੇਗੀ। 


author

Baljeet Kaur

Content Editor

Related News