ਅਫਵਾਹ ਤੋਂ ਦੁਖੀ ਔਰਤ ਨੇ ਲਿਆ ਫਾਹਾ

Friday, Apr 19, 2019 - 03:58 PM (IST)

ਅਫਵਾਹ ਤੋਂ ਦੁਖੀ ਔਰਤ ਨੇ ਲਿਆ ਫਾਹਾ

ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬੀ ਕਹਾਵਤ ਹੈ 'ਗੱਲ ਕਹਿੰਦੀ ਐ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢਦੀ ਆਂ' ਪਰ ਇਥੇ ਇਕ ਅਫਵਾਹ ਨੇ ਬੱਚਿਆਂ ਦੇ ਸਿਰ ਤੋਂ ਮਾਂ ਦਾ ਸਾਇਆ ਖੋਹ ਲਿਆ। ਇਹ ਘਟਨਾ ਅੰਮ੍ਰਿਤਸਰ ਦੇ ਗੁਰਬਖਸ਼ ਨਗਰ ਇਲਾਕੇ ਦੀ ਹੈ। ਜਿਥੇ 32 ਸਾਲਾ ਰਾਧਾ ਨਾਂ ਦੀ ਔਰਤ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਰਾਧਾ ਦੇ ਪਰਿਵਾਰ ਮੁਤਾਬਕ ਗੁਆਂਢੀਆਂ ਵਲੋਂ ਰਾਧਾ ਦੇ ਚਰਿੱਚਰਹੀਣ ਹੋਣ ਦੀ ਅਫਵਾਹ ਫੈਲਾਈ ਜਾ ਰਹੀ ਸੀ, ਜਿਸਤੋਂ ਪ੍ਰੇਸ਼ਾਨ ਹੋ ਕੇ ਰਾਧਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਨੇ ਪੁਲਸ 'ਤੇ ਕਾਰਵਾਈ ਨਾ ਕੀਤੇ ਜਾਣ ਦਾ ਵੀ ਦੋਸ਼ ਲਾਇਆ ਹੈ। ਉਧਰ ਪੁਲਸ ਵਲੋਂ ਪੀੜਤ ਪਰਿਵਾਰ ਦੇ ਬਿਆਨ ਦਰਜ ਕਰ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਹੈ।

ਇਸ ਘਟਨਾ 'ਚ ਜਿਥੇ ਅਫਵਾਹ ਨੇ ਇਕ ਔਰਤ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ , ਉਥੇ ਹੀ ਉਨ੍ਹਾਂ ਲੋਕਾਂ ਲਈ ਸਬਕ ਵੀ ਹੈ ਜੋ ਬਿਨਾਂ ਕੁਝ ਸੋਚੇ- ਸਮਝੇ ਦੂਜੇ ਬਾਰੇ ਕੁਝ ਵੀ ਬੋਲਣ ਤੋਂ ਨਹੀਂ ਕਤਰਾਉਂਦੇ।


author

Baljeet Kaur

Content Editor

Related News