ਅਭਿਨੰਦਨ ਵਰਗੀਆਂ ਮੁੱਛਾਂ ਰੱਖਣ ''ਤੇ ਸੈਲੂਨ ਵਾਲੇ ਦੇ ਰਹੇ ਖਾਸ ਡਿਸਕਾਊਂਟ

Saturday, Mar 09, 2019 - 05:02 PM (IST)

ਅਭਿਨੰਦਨ ਵਰਗੀਆਂ ਮੁੱਛਾਂ ਰੱਖਣ ''ਤੇ ਸੈਲੂਨ ਵਾਲੇ ਦੇ ਰਹੇ ਖਾਸ ਡਿਸਕਾਊਂਟ

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰੀਆਂ 'ਚ ਪਾਇਲਟ ਅਭਿਨੰਦਨ ਦਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਪਾਇਲਟ ਅਭਿਨੰਦਨ ਦੀਆਂ ਮੁੱਛਾਂ ਦਾ ਜਾਦੂ ਅੰਮ੍ਰਿਤਸਰੀਆਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਨੌਜਵਾਨ ਤਾਂ ਅਭਿਨੰਦਨ ਦੀਆਂ ਮੁੱਛਾਂ ਦੇ ਇਸ ਕਦਰ ਕਾਇਲ ਹੋ ਗਏ ਨੇ ਕਿ ਉਨ੍ਹਾਂ ਦੀਆਂ ਮੁੱਛਾਂ ਦਾ ਹੀ ਸਟਾਇਲ ਕਾਪੀ ਕਰ ਰਹੇ ਹਨ। ਸੈਲੂਨ 'ਤੇ ਜਾਣ ਵਾਲਾ ਹਰ ਤੀਸਰਾ ਨੌਜਵਾਨ ਅਭਿਨੰਦਨ ਵਰਗੀਆਂ ਮੁੱਛਾਂ ਰੱਖਣੀਆਂ ਚਾਹੁੰਦਾ ਹੈ। ਨੌਜਵਾਨਾਂ ਦੇ ਵਧਦੇ ਕ੍ਰੇਜ਼ ਨੂੰ ਵੇਖ ਸਪਾਰਕਸ ਸੈਲੂਨ ਵੀ ਨੌਜਵਾਨਾਂ ਨੂੰ ਖਾਸ ਆਫਰ ਦੇ ਰਿਹਾ ਹੈ।

PunjabKesariਵਿੰਗ ਕਮਾਂਡਰ ਅਭਿਨੰਦਨ ਨੂੰ ਸਨਮਾਨ ਦਿੰਦੇ ਹੋਏ ਸੈਲੂਨ ਵਲੋਂ ਅਭਿੰਨਦਨ ਸਟਾਈਲ ਦੀਆਂ ਮੁੱਛਾਂ ਰੱਖਣ 'ਤੇ ਸ਼ੇਵ ਤੇ ਕਟਿੰਗ ਫ੍ਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਦੋਂ ਸੈਲੂਨ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਰੀਬ 10 ਹਜ਼ਾਰ ਨੌਜਵਾਨਾਂ ਨੂੰ ਅਭਿਨੰਦਨ ਸਟਾਈਲ ਦੇਣ ਦਾ ਉਨ੍ਹਾਂ ਦਾ ਟਾਰਗੇਟ ਹੈ।


author

Baljeet Kaur

Content Editor

Related News