ਵੋਟਾਂ ਦੀ ਰੰਜਿਸ਼ ਨੂੰ ਲੈ ਕੇ 2 ਧਿਰਾਂ ਵਿਚਾਰੇ ਹੋਇਆ ਖੂਨੀ ਝਗੜਾ, ਵਿਅਕਤੀ ਦੀ ਤੋੜੀ ਲੱਤ

Monday, Apr 04, 2022 - 11:44 AM (IST)

ਵੋਟਾਂ ਦੀ ਰੰਜਿਸ਼ ਨੂੰ ਲੈ ਕੇ 2 ਧਿਰਾਂ ਵਿਚਾਰੇ ਹੋਇਆ ਖੂਨੀ ਝਗੜਾ, ਵਿਅਕਤੀ ਦੀ ਤੋੜੀ ਲੱਤ

ਅੰਮ੍ਰਿਤਸਰ (ਸੂਰੀ) - ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਚੱਕ ਮਿਸ਼ਰੀ ਖਾਂ ਵਿਖੇ ਦੋ ਧਿਰਾਂ ਵਿਚਾਲੇ ਖੂਨੀ ਝਗੜਾ ਹੋ ਗਿਆ, ਜਿਸ ਤੋਂ ਬਾਅਦ ਦੋਹਾਂ ਧਿਰਾਂ ਦੇ ਮੈਂਬਰਾਂ ਦੇ ਹਸਪਤਾਲ ’ਚ ਦਾਖਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਦੀਪ ਸਿੰਘ ਨੇ ਦੱਸਿਆ ਕਿ ਮੇਰੇ ਤਾਇਆ ਜਗੀਰ ਸਿੰਘ ਪੁੱਤਰ ਹਜ਼ਾਰਾ ਸਿੰਘ ਅੰਮ੍ਰਿਤਸਰ ਤੋਂ ਆਪਣੀ ਪੈਲੀ ਵਿੱਚ ਗੇੜਾ ਮਾਰਨ ਲਈ ਚੱਕ ਮਿਸ਼ਰੀ ਖਾਂ ਵਿਖੇ ਇਕੱਲੇ ਹੀ ਗਏ ਸਨ। ਉਥੇ ਪਹਿਲਾਂ ਤੋਂ ਮੌਜੂਦ ਬਲਵਿੰਦਰ ਕੌਰ ਦੇ ਚਾਰ ਸਪੁੱਤਰ ਅਤੇ ਉਨ੍ਹਾਂ ਦੇ ਪਤੀ ਨੇ ਵੋਟਾਂ ਦੀ ਰੰਜਿਸ਼ ਤਹਿਤ ਮੇਰੇ ਤਾਇਆ ਜੀ ਨੂੰ ਗੱਡੀ ਵਿੱਚੋਂ ਲਾਹ ਕੇ ਬੁਰੀ ਤਰ੍ਹਾਂ ਮਾਰ ਦੇਣ ਦੀ ਨੀਅਤ ਨਾਲ ਕੁੱਟਿਆ। 

ਝਗੜੇ ਦੌਰਾਨ ਦੂਜੀ ਧਿਰ ਦੇ ਲੋਕਾਂ ਨੇ ਜਗੀਰ ਸਿੰਘ ਦੀ ਲੱਤ ਤੋੜ ਦਿੱਤੀ ਅਤੇ ਸਿਰ, ਬਾਂਹ ’ਚ ਅਤੇ ਗੁੱਝੀਆਂ ਸੱਟਾਂ ਲੱਗੀਆਂ। ਜ਼ਖ਼ਮੀ ਹਾਲਤ ’ਚ ਅਸੀਂ ਉਨ੍ਹਾਂ ਨੂੰ ਗੱਡੀ ’ਚ ਪਾ ਕੇ ਗੁਰੂ ਨਾਨਕ ਹਸਪਤਾਲ ਲੈ ਆਏ। ਅਸੀਂ ਲੋਪੋਕੇ ਥਾਣੇ ਗਏ ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਐੱਸ. ਐੱਚ. ਓ. ਅਮਰੀਕ ਸਿੰਘ ਨੇ ਕਿਹਾ ਕਿ ਤੁਸੀਂ ਗੁਰੂ ਨਾਨਕ ਹਸਪਤਾਲ ਜਾਓ ਪਹਿਲਾਂ ਆਪਣਾ ਇਲਾਜ ਕਰਵਾਓ। 

ਗੁਰਦੀਪ ਸਿੰਘ ਨੇ ਕਿਹਾ ਕਿ ਅਸੀਂ ਮੰਗ ਕਰਦੇ ਹਾਂ ਕਿ ਦੋਸ਼ੀਆਂ ਵਿਰੁੱਧ ਬਣਦੀਆਂ ਸਖ਼ਤ ਧਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਜਾਵੇ। ਐੱਸ. ਐੱਚ. ਓ. ਅਮਰੀਕ ਸਿੰਘ ਨੇ ਦੱਸਿਆ ਕਿ ਪਹਿਲਾਂ ਗੁਰਦੀਪ ਸਿੰਘ ਦਾ ਡਾਕਟਰੀ ਇਲਾਜ ਹੋਏਗਾ, ਫਿਰ ਇਨ੍ਹਾਂ ਦੀ ਸਟੇਟਮੈਂਟ ਲੈ ਕੇ ਬਣਦੀ ਪੁਲਸ ਕਾਰਵਾਈ ਕੀਤੀ ਜਾਵੇਗੀ। ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
 


author

rajwinder kaur

Content Editor

Related News