ਟਰਾਲੀ ਵਾਲੇ ਸਵੀਮਿੰਗ ਪੂਲ ''ਚ ਨਹਾਉਂਦੇ ਮੁੰਡੇ ਪਹੁੰਚੇ ਥਾਣੇ
Wednesday, Jul 03, 2019 - 05:19 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਨਹਾਉਣ ਦੇ ਜ਼ੁਰਮ 'ਚ ਪੁਲਸ ਵਲੋਂ ਮੁੰਡਿਆਂ ਨੂੰ ਥਾਣੇ 'ਚ ਬੰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮੁੰਡਿਆਂ ਨੇ ਗਰਮੀ ਤੋਂ ਬਚਣ ਲਈ ਟਰਾਲੀ 'ਚ ਹੀ ਸਵਿਮਿੰਗ ਪੂਲ ਬਣਾ ਲਿਆ ਤੇ ਉਸ 'ਚ ਨਹਾਉਂਦੇ-ਨਹਾਉਂਦੇ ਥਾਣੇ ਪਹੁੰਚ ਗਏ। ਇਨ੍ਹਾਂ ਮੁੰਡਿਆਂ ਨੇ ਟਰਾਲੀ 'ਚ ਪਲਾਸਟਿਕ ਕਵਰ ਪਾ ਕੇ ਉਸ 'ਚ ਪਾਣੀ ਭਰ ਲਿਆ ਤੇ ਉਸ ਵਿਚ ਨਹਾਉਂਦੇ ਹੋਏ ਸੜਕ 'ਤੇ ਹੁੱਲੜਬਾਜ਼ੀ ਕਰਦੇ ਜਾ ਰਹੇ ਸੀ। ਇਸ ਘਟਨਾ ਦਾ ਪਤਾ ਜਦੋਂ ਪੁਲਸ ਨੂੰ ਲੱਗਾ ਤਾਂ ਪੁਲਸ ਨੇ ਮੁੰਡਿਆਂ ਨੂੰ ਥਾਣੇ ਵਿਚ ਬਿਠਾ ਕੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ।
ਐੱਸ. ਐੱਚ. ਓ. ਕਮਲਜੀਤ ਸਿੰਘ ਨੇ ਚਿਤਾਵਨੀ ਦਿੰਦੇ ਹੋਏ ਦੱਸਿਆ ਕਿ ਉਹ ਕਿਸੇ ਨੂੰ ਵੀ ਸੜਕਾਂ 'ਤੇ ਹੁੱਲੜਬਾਜ਼ੀ ਨਹੀਂ ਕਰਨ ਦੇਣਗੇ ਤੇ ਜੇ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ।