ਅੰਮ੍ਰਿਤਸਰ : ਪਰਿਵਾਰਕ ਰੰਜਿਸ਼ ਕਾਰਨ ਚੱਲੀਆਂ ਗੋਲੀਆਂ, ਇੱਕ ਜ਼ਖਮੀ (ਵੀਡੀਓ)

Wednesday, Jul 05, 2017 - 02:02 PM (IST)

ਅੰਮ੍ਰਿਤਸਰ, (ਸੁਮਿਤ ਖੰਨਾ) - ਅੰਮ੍ਰਿਤਸਰ ਦੇ ਘਨੁਪੁਰ ਇਲਾਕੇ 'ਚ ਇਕ ਗੁੱਟ ਵੱਲੋਂ ਦੂਸਰੇ ਗੁੱਟ 'ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋ ਪਰਿਵਾਰਾਂ ਦਾ ਘਰੇਲੂ ਝਗੜਾ ਸੀ ਜਿਸ ਦਾ ਰਾਜ਼ੀਨਾਮਾ ਵੀ ਹੋ ਗਿਆ। ਪਰ ਰੰਜਿਸ਼ ਦੇ ਚੱਲਦਿਆ ਇਕ ਗੁੱਟ ਨੇ ਦੂਜੇ ਗੁੱਟ 'ਤੇ ਪਹਿਲਾਂ ਤਲਵਾਰਾਂ ਨਾਲ ਹਮਲਾ ਕੀਤਾ ਅਤੇ ਫਿਰ ਗੋਲੀਆਂ ਚਲਾ ਦਿੱਤੀਆਂ। ਜਿਸ ਦੌਰਾਨ ਇਕ ਗੋਲੀ ਨਰਿੰਦਰ ਨਾਮ ਦੇ ਵਿਅਕਤੀ ਦੇ ਪੈਰ 'ਚ ਲੱਗ ਗਈ। ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਮੌਕੇ 'ਤੇ ਪਹੁੰਚ ਕੇ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।


Related News