ਅਧਿਆਪਕਾਂ ਦੀ ਹੜਤਾਲ ''ਤੇ ਬੋਲੇ ਵਿਦਿਆਰਥੀ, ਸਰਕਾਰ ਨੂੰ ਪਾਈ ਝਾੜ

03/11/2020 1:42:28 PM

ਅੰਮ੍ਰਿਤਸਰ (ਸੁਮਿਤ ਖੰਨਾ) : ਆਪਣੀਆਂ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਸਰੂਪ ਰਾਣੀ ਕਾਲਜ ਦੇ ਅਧਿਆਪਕਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ਕੀਤੀ ਜਾ ਰਹੀ ਹੈ। ਇਸ ਦਾ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਵੀ ਪ੍ਰਭਾਵ ਪੈ ਰਿਹਾ ਹੈ। ਇਸ ਚੱਲਦਿਆ ਅੱਜ ਵਿਦਿਆਰਥੀਆਂ ਵਲੋਂ ਸਰਕਾਰ ਨੂੰ ਝਾੜ ਪਾਈ ਗਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ 'ਇਹ ਸਾਡਾ ਭਵਿੱਖ ਹੈ'। ਉਨ੍ਹਾਂ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਅਧਿਆਪਕਾਂ ਦੀ ਮੰਗਾਂ ਨੂੰ ਪੂਰਾ ਕਰੇ ਤਾਂ ਜੋ ਉਨ੍ਹਾਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।  

ਇਹ ਵੀ ਪੜ੍ਹੋ : ਬੇਰੁਜ਼ਗਾਰ ਅਧਿਆਪਕਾਂ ਨੇ ਮਨਾਈ ਕਾਲੀ ਹੋਲੀ, ਪੰਜਾਬ ਸਰਕਾਰ ਦਾ ਫੂਕਿਆ ਪੁਤਲਾ

ਇਥੇ ਦੱਸ ਦੇਈਏ ਕਿ ਮੰਗਾਂ ਨੂੰ ਲੈ ਸੂਬੇ ਭਰ 'ਚ ਈ.ਟੀ.ਟੀ ਅਧਿਆਪਕ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਬੈਠੇ ਹੋਏ ਹਨ। ਸੂਬੇ ਭਰ 'ਚ 48 ਕਾਲਜਾਂ 'ਚ 1011 ਅਧਿਆਪਕ ਹੜਤਾਲ 'ਤੇ ਹਨ। ਹੁਣ ਇਨ੍ਹਾਂ ਦੇ ਹੱਕ 'ਚ ਵਿਦਿਆਰਥੀ ਵੀ ਨਿੱਤਰ ਆਏ ਹਨ।


Baljeet Kaur

Content Editor

Related News