ਹਵਸੀ ਭੇੜੀਏ ਦੀ ਕਰਤੂਤ, ਗਲੀ ''ਚ ਖੇਡ ਰਹੀ 10 ਸਾਲਾ ਮੰਦਬੁੱਧੀ ਨਾਲ ਕੀਤੀ ਗੰਦੀ ਹਰਕਤ

Friday, Oct 30, 2020 - 04:30 PM (IST)

ਹਵਸੀ ਭੇੜੀਏ ਦੀ ਕਰਤੂਤ, ਗਲੀ ''ਚ ਖੇਡ ਰਹੀ 10 ਸਾਲਾ ਮੰਦਬੁੱਧੀ ਨਾਲ ਕੀਤੀ ਗੰਦੀ ਹਰਕਤ

ਅੰਮ੍ਰਿਤਸਰ (ਅਰੁਣ): ਆਏ ਦਿਨ ਹੀ ਮਾਸੂਮ ਬੱਚੀਆਂ ਹਵਸੀ ਦਰਿੰਦਿਆਂ ਦੀਆਂ ਸ਼ਿਕਾਰ ਹੋ ਰਹੀ। ਘਰ 'ਚ ਵੀ ਮਾਸੂਮ ਬੱਚੀਆਂ ਹੁਣ ਸੁਰੱਖਿਅਤ ਨਹੀਂ ਹਨ। ਅਜਿਹਾ ਹੀ ਇਨਸਾਨੀਅਤ ਨੂੰ ਸ਼ਰਮਾਰ ਕਰਦਾ ਮਾਮਲਾ, ਅਮ੍ਰਿਤਸਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿਥੇ ਬੱਚਿਆਂ ਨਾਲ ਗਲੀ 'ਚ ਖ਼ੇਡ ਰਹੀ 10 ਸਾਲਾ ਮੰਦਬੁੱਧੀ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਪੀੜਤਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਰਾਹਗੀਰਾਂ ਦੀ ਮਦਦ ਕਰਨੀ ਇਸ ਵਿਅਕਤੀ ਨੂੰ ਪਈ ਭਾਰੀ, ਗਵਾਉਣੀ ਪਈ ਆਪਣੀ ਮਹਿੰਗੀ ਚੀਜ਼

ਇਸ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ 10 ਸਾਲਾ ਮੰਦਬੁੱਧੀ ਧੀ ਗਲੀ 'ਚ ਬੱਚਿਆਂ ਨਾਲ ਖੇਡ ਰਹੀ ਸੀ। ਇਸੇ ਦੌਰਾਨ ਮੁਲਜ਼ਮ ਹਰਜੀਤ ਸਿੰਘ ਨੂੰ ਬਹਾਨੇ ਨਾਲ ਆਪਣੇ ਘਰ ਲੈ ਗਿਆ, ਜਿਥੇ ਉਸ ਨੇ ਉਸ ਨਾਲ ਜਬਰ-ਜ਼ਿਨਾਹ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਪੀੜਤਾ ਦੀ ਮਾਂ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : ਮੁਫ਼ਤ 'ਚ ਬੁਲੇਟ ਮੋਟਰਸਾਈਕਲ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਸ ਨੌਜਵਾਨ ਦੀਆਂ ਸ਼ਰਤਾਂ ਕਰੋ ਪੂਰੀਆਂ


author

Baljeet Kaur

Content Editor

Related News