ਅੰਮ੍ਰਿਤਸਰ ''ਚ ਸਿੱਖ ਇਤਿਹਾਸ ਨਾਲ ਜੁੜੀਆਂ ਅਲੌਕਿਕ ਤਸਵੀਰਾਂ ਦੀ ਲੱਗੀ ਪ੍ਰਦਰਸ਼ਨੀ

Thursday, Oct 10, 2019 - 05:03 PM (IST)

ਅੰਮ੍ਰਿਤਸਰ ''ਚ ਸਿੱਖ ਇਤਿਹਾਸ ਨਾਲ ਜੁੜੀਆਂ ਅਲੌਕਿਕ ਤਸਵੀਰਾਂ ਦੀ ਲੱਗੀ ਪ੍ਰਦਰਸ਼ਨੀ

ਅੰਮ੍ਰਿਤਸਰ (ਸੁਮੀਤ ਖੰਨਾ) : ਗੁਰੂ ਨਗਰੀ ਅੰਮ੍ਰਿਤਸਰ 'ਚ ਅੱਜ ਇਕ ਵਿਸ਼ਾਲ ਸਿੱਖ ਪੇਂਟਿੰਗ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ, ਜਿਸ 'ਚ ਗੁਰੂ ਸਹਿਬਾਨਾਂ ਤੇ ਸਿੱਖ ਰਾਜ ਨਾਲ ਜੁੜੇ ਰਾਜਿਆਂ ਦੀਆਂ ਤਸਵੀਰਾਂ ਨੂੰ ਅਲੌਕਿਕ ਰੂਪ 'ਚ ਪੇਸ਼ ਕੀਤਾ ਗਿਆ।

PunjabKesariਇਹ ਤਸਵੀਰਾਂ ਵਿਦੇਸ਼ੀ ਕਲਾਕਾਰਾਂ ਦੁਆਰਾ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ 'ਚ ਸਿੱਖ ਪੰਥ ਦੇ ਕਿੱਸੇ ਉਜਾਗਰ ਕੀਤੇ ਗਏ ਹਨ, ਜਿਨ੍ਹਾਂ ਨੂੰ ਸਿੱਖ ਸੰਗਤਾਂ ਨੇ ਕੇਵਲ ਕਿਤਾਬਾਂ 'ਚ ਹੀ ਪੜ੍ਹਿਆ ਸੁਣਿਆ ਸੀ।  

PunjabKesariਇਸ ਪ੍ਰਦਰਸ਼ਨੀ ਨੂੰ ਆਯੋਜਿਤ ਕਰਨ ਵਾਲੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਹੁਣ ਤੱਕ ਇਤਿਹਾਸ 'ਚ ਸਿੱਖ ਪੰਥ ਦੇ ਕੇਵਲ ਇੱਕ ਪੱਖ ਦੀਆਂ ਤਸਵੀਰਾਂ ਹੀ ਸਾਹਮਣੇ ਆਈਆਂ ਸਨ ਜਦਕਿ ਇਸ ਪ੍ਰਦਰਸ਼ਨੀ 'ਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨਕਾਲ ਨੂੰ ਇਕ ਵਿਲੱਖਣ ਢੰਗ ਨਾਲ ਪੇਸ਼ ਕੀਤਾ ਗਿਆ  ਹੈ।

PunjabKesari


author

Baljeet Kaur

Content Editor

Related News