SGPC ਵਲੋਂ ਕੌਮਾਂਤਰੀ ਨਗਰ ਕੀਰਤਨ ਦਾ 15 ਅਕਤੂਬਰ ਤੱਕ ਦਾ ਰੂਟ ਪਲਾਨ ਜਾਰੀ

08/24/2019 3:51:58 PM

ਅੰਮ੍ਰਿਤਸਰ (ਦੀਪਕ ਸ਼ਰਮਾ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਕੀਤੇ ਗਏ ਅੰਤਰਰਾਸ਼ਟਰੀ ਨਗਰ ਕੀਰਤਨ ਦੇ 15 ਅਕਤੂਬਰ ਤੱਕ ਦੇ ਰੂਟ ਨੂੰ ਅੰਤਮ ਛੋਹਾਂ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ਾਂ ਅਨੁਸਾਰ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਬਣੀ ਨਗਰ ਕੀਰਤਨ ਸਬੰਧੀ ਕਮੇਟੀ ਨੇ 2 ਸਤੰਬਰ ਤੋਂ ਅਗਲੇਰੇ ਰੂਟ ਨੂੰ ਅੰਤਮ ਰੂਪ ਦਿੱਤਾ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਮਨਜੀਤ ਸਿੰਘ ਬਾਠ ਨੇ ਦੱਸਿਆ ਕਿ ਨਗਰ ਕੀਰਤਨ ਸਬੰਧੀ ਕਮੇਟੀ ਵਲੋਂ 2 ਸਤੰਬਰ ਤੱਕ ਦਾ ਰੂਟ ਪਹਿਲਾਂ ਤੈਅ ਕਰ ਲਿਆ ਗਿਆ ਸੀ। ਤਿਆਰ ਕੀਤੇ ਗਏ ਰੂਟ ਬਾਰੇ ਉਨ੍ਹਾਂ ਦੱਸਿਆ ਕਿ 3 ਸਤੰਬਰ ਨੂੰ ਇਹ ਨਗਰ ਕੀਰਤਨ ਸਵੇਰੇ ਰਾਂਚੀ (ਝਾਰਖੰਡ) ਤੋਂ ਰਵਾਨਾ ਹੋ ਕੇ ਰਾਤ ਨੂੰ ਰੌੜਕਿਲ੍ਹਾ ਵਿਖੇ ਪਹੁੰਚੇਗਾ। 4 ਸਤੰਬਰ ਨੂੰ ਰੋੜਾਕਿਲ੍ਹਾ ਤੋਂ ਕੱਟਕ ਭੁਵਨੇਸ਼ਵਰ (ਉੜੀਸਾ), 5 ਸਤੰਬਰ ਨੂੰ ਕੱਟਕ ਭੁਵਨੇਸ਼ਵਰ ਤੋਂ ਸੰਬਲਪੁਰ (ਉੜੀਸਾ), 6 ਸਤੰਬਰ ਨੂੰ ਸੰਬਲਪੁਰ ਤੋਂ ਕੋਰਬਾ, 7 ਸਤੰਬਰ ਨੂੰ ਕੋਰਬਾ ਤੋਂ ਰਾਏਪੁਰ (ਛੱਤੀਸਗੜ੍ਹ), 8 ਸਤੰਬਰ ਨੂੰ ਰਾਏਪੁਰ ਤੋਂ ਗੋਂਦੀਆ (ਮਹਾਰਾਸ਼ਟਰ), 9 ਸਤੰਬਰ ਤੋਂ ਗੋਂਦੀਆ ਤੋਂ ਜਬਲਪੁਰ (ਮੱਧ ਪ੍ਰਦੇਸ਼), 10 ਸਤੰਬਰ ਨੂੰ ਜਬਲਪੁਰ ਤੋਂ ਸਾਗਰ (ਮੱਧ ਪ੍ਰਦੇਸ਼), 11 ਸਤੰਬਰ ਨੂੰ ਸਾਗਰ ਤੋਂ ਭੋਪਾਲ, 12 ਸਤੰਬਰ ਨੂੰ ਭੋਪਾਲ ਇੰਦੌਰ, 13 ਸਤੰਬਰ ਨੂੰ ਇੰਦੌਰ ਤੋਂ ਬਹਿਰਾਮਪੁਰ, 14 ਸਤੰਬਰ ਨੂੰ ਬਹਿਰਾਮਪੁਰ ਤੋਂ ਚੱਲ ਕੇ ਵਾਇਆ ਅਮਰਾਵਤੀ ਹੁੰਦਾ ਹੋਇਆ ਨਾਗਪੁਰ (ਮਹਾਰਾਸ਼ਟਰ) ਵਿਖੇ ਵਿਸ਼ਰਾਮ ਕਰੇਗਾ। 15 ਸਤੰਬਰ ਨੂੰ ਨਾਗਪੁਰ ਤੋਂ ਨਿਜ਼ਾਮਾਬਾਦ (ਤੇਲੰਗਾਨਾ), 16 ਸਤੰਬਰ ਨੂੰ ਨਿਜ਼ਾਮਾਬਾਦ ਤੋਂ ਹੈਦਰਾਬਾਦ (ਕਰਨਾਟਕ), 17 ਸਤੰਬਰ ਨੂੰ ਹੈਰਦਾਬਾਦ ਤੋਂ ਬਿਦਰ ਅਤੇ 18 ਸਤੰਬਰ ਨੂੰ ਬਿਦਰ ਤੋਂ ਚੱਲ ਕੇ ਰਾਤ ਦਾ ਵਿਸ਼ਰਾਮ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਹੋਵੇਗਾ। 19 ਸਤੰਬਰ ਨੂੰ ਅੰਤਰਰਾਸ਼ਟਰੀ ਨਗਰ ਕੀਰਤਨ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਆਰੰਭ ਹੋ ਕੇ ਔਰੰਗਾਬਾਦ, 20 ਸਤੰਬਰ ਨੂੰ ਔਰੰਗਾਬਾਦ ਤੋਂ ਪੂਨੇ, 21 ਸਤੰਬਰ ਨੂੰ ਪੂਨੇ ਤੋਂ ਨਵੀਂ ਮੁੰਬਈ ਪਹੁੰਚੇਗਾ। 22 ਤੇ 23 ਸਤੰਬਰ ਨੂੰ ਇਹ ਨਗਰ ਕੀਰਤਨ ਮੁੰਬਈ ਦੇ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਮੁੰਬਈ ਵਿਖੇ ਹੀ ਵਿਸ਼ਰਾਮ ਕਰੇਗਾ। 24 ਸਤੰਬਰ ਨੂੰ ਮੁੰਬਈ ਤੋਂ ਚੱਲ ਕੇ ਬੜੌਦਾ (ਗੁਜਰਾਤ), 25 ਸਤੰਬਰ ਨੂੰ ਬੜੌਦਾ ਤੋਂ ਅਹਿਮਦਾਬਾਦ, 26 ਸਤੰਬਰ ਤੋਂ ਅਹਿਮਦਾਬਦ ਤੋਂ ਉਦੇਪੁਰ (ਰਾਜਸਥਾਨ), 27 ਸਤੰਬਰ ਨੂੰ ਉਦੇਪੁਰ ਤੋਂ ਕੋਟਾ, 28 ਸਤੰਬਰ ਨੂੰ ਕੋਟਾ ਤੋਂ ਪੁਸ਼ਕਰ, 29 ਸਤੰਬਰ ਨੂੰ ਪੁਸ਼ਕਰ ਤੋਂ ਜੈਪੁਰ (ਰਾਜਸਥਾਨ), 30 ਸਤੰਬਰ ਨੂੰ ਜੈਪੁਰ ਤੋਂ ਵਾਇਆ ਗੁੜਗਾਓਂ ਹੁੰਦਾ ਹੋਇਆ ਫਰੀਦਾਬਾਦ (ਹਰਿਆਣਾ) ਵਿਖੇ ਵਿਸ਼ਰਾਮ ਹੋਵੇਗਾ।

ਉਨ੍ਹਾਂ ਦੱਸਿਆ ਕਿ 1 ਅਕਤੂਬਰ ਨੂੰ ਫਰੀਦਾਬਾਦ ਤੋਂ ਚੱਲ ਕੇ ਨਗਰ ਕੀਰਤਨ ਰਾਤ ਨੂੰ ਦਿੱਲੀ ਪਹੁੰਚੇਗਾ, ਜਿਥੇ 2 ਅਤੇ 3 ਅਕਤੂਬਰ ਨੂੰ ਦਿੱਲੀ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸੰਗਤਾਂ ਨਗਰ ਕੀਰਤਨ ਦੇ ਦਰਸ਼ਨ ਕਰ ਸਕਣਗੀਆਂ। ਇਸੇ ਤਰ੍ਹਾਂ 4 ਅਕਤੂਬਰ ਨੂੰ ਦਿੱਲੀ ਤੋਂ ਜੀਂਦ ਹਰਿਆਣਾ, 5 ਅਕਤੂਬਰ ਨੂੰ ਜੀਂਦ ਤੋਂ ਕਰਨਾਲ, 6 ਅਕਤੂਬਰ ਨੂੰ ਕਰਨਾਲ ਤੋਂ ਕੈਂਥਲ, 7 ਅਕਤੂਬਰ ਨੂੰ ਕੈਂਥਲ ਤੋਂ ਤਰਾਵੜੀ (ਹਰਿਆਣਾ), 8 ਅਕਤੂਬਰ ਨੂੰ ਤਰਾਵੜੀ ਤੋਂ ਕੁਰੂਕੇਸ਼ਤਰ, 9 ਅਕਤੂਬਰ ਨੂੰ ਕੁਰੂਕੇਸ਼ਤਰ ਤੋਂ ਗੁਰਦੁਆਰਾ ਕਰਾਹ ਸਾਹਿਬ ਪਾਤਸ਼ਾਹੀ ਪਹਿਲੀ ਹਰਿਆਣਾ ਵਿਖੇ ਵਿਸ਼ਰਾਮ ਕਰੇਗਾ। ਇਸੇ ਤਰ੍ਹਾਂ 10 ਅਕਤੂਬਰ ਨੂੰ ਗੁਰਦੁਆਰਾ ਕਰਾਹ ਸਾਹਿਬ ਪਾਤਸ਼ਾਹੀ ਪਹਿਲੀ ਤੋਂ ਗੁਰਦੁਆਰਾ ਧਮਧਾਨ ਸਾਹਿਬ ਹਰਿਆਣਾ, 11 ਅਕਤੂਬਰ ਨੂੰ ਧਮਧਾਨ ਸਾਹਿਬ ਤੋਂ ਭੂਨਾ ਹਰਿਆਣਾ, 12 ਅਕਤੂਬਰ ਨੂੰ ਭੂਨਾ ਤੋਂ ਸਿਰਸਾ, 13 ਅਕਤੂਬਰ ਨੂੰ ਸਿਰਸਾ ਤੋਂ ਡੱਬਵਾਲੀ ਹੁੰਦਾ ਹੋਇਆ ਹਨੂੰਮਾਨਗੜ੍ਹ•(ਰਾਜਸਥਾਨ), 14 ਅਕਤੂਬਰ ਨੂੰ ਹਨੂੰਮਾਨਗੜ੍ਹ•ਤੋਂ ਸ੍ਰੀ ਗੰਗਾਨਗਰ (ਰਾਜਿਸਥਾਨ) ਵਿਸ਼ਰਾਮ ਹੋਵੇਗਾ। ਸਕੱਤਰ ਮਨਜੀਤ ਸਿੰਘ ਬਾਠ ਨੇ ਦੱਸਿਆ ਕਿ 15 ਅਕਤੂਬਰ ਨੂੰ ਅੰਤਰਰਾਸ਼ਟਰੀ ਨਗਰ ਕੀਰਤਨ ਸ੍ਰੀ ਗੰਗਾਨਗਰ ਤੋਂ ਚੱਲ ਕੇ ਅਬੋਹਰ, ਗੋਬਿੰਦਗੜ੍ਹ, ਕੁੰਡਲ, ਮੋਹਲਾ, ਪੰਨੀਵਾਲਾ, ਮਹਾਂਬੱਧਰ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਸ੍ਰੀ ਮੁਕਤਸਰ ਸਾਹਿਬ (ਪੰਜਾਬ) ਵਿਖੇ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਦਾ ਪੰਜਾਬ ਵਿਚਲਾ ਰੂਟ ਵੀ ਜਲਦ ਹੀ ਸੰਗਤ ਨੂੰ ਦੱਸ ਦਿੱਤਾ ਜਾਵੇਗਾ।


Baljeet Kaur

Content Editor

Related News