ਦਿਹਾਤੀ ਪੁਲਸ ਵਲੋਂ 4 ਸਮੱਗਲਰਾਂ ਦੀਆਂ ਜਾਇਦਾਦਾਂ ਫ਼ਰੀਜ਼

11/19/2020 1:57:07 PM

ਅੰਮ੍ਰਿਤਸਰ: ਡਾਇਰੈਕਟਰ ਜਨਰਲ ਪੁਲਸ ਪੰਜਾਬ ਚੰਡੀਗੜ੍ਹ ਵਲੋਂ ਜਾਰੀ ਹਦਾਇਤਾਂ ਦੇ ਚੱਲਦਿਆਂ ਸਮੱਗਲਰਾਂ ਦੀਆਂ ਜਾਇਦਾਦਾਂ ਘੋਖ ਕਰ ਕੇ ਲਗਾਤਾਰ ਫ਼ਰੀਜ਼ ਕਰਵਾਈਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਸ ਮੁਖੀ ਧਰੁਵ ਦਹੀਆ ਆਈ. ਪੀ. ਐੱਸ. ਵਲੋਂ ਜਾਰੀ ਹੁਕਮਾਂ ਤਹਿਤ ਚਾਰ ਸਮੱਗਲਰਾਂ ਦੀਆਂ ਜਾਇਦਾਦਾਂ ਨੂੰ ਫਰੀਜ਼ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਅੰਮਿ੍ਰਤਸਰ ’ਚ ਸਿਵਲ ਸਰਜਨ ਦਾ ਕਾਰਾ: ਗਰਭਵਤੀ ਜਨਾਨੀ ਦੀ ਡਿਲਿਵਰੀ ਦੌਰਾਨ ਬਣਾਈ ਵੀਡੀਓ, ਕੀਤੀ ਵਾਇਰਲ
PunjabKesariਦਫ਼ਤਰੀ ਹੁਕਮਾਂ ਮੁਤਾਬਕ ਸਮੱਗਲਰ ਵਰਿੰਦਰਜੀਤ ਸਿੰਘ ਕਾਕਾ ਅਤੇ ਜਗਰੂਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਰਾਜਾਤਾਲ, ਜਿਨ੍ਹਾਂ ਖ਼ਿਲਾਫ਼ ਥਾਣਾ ਘਰਿੰਡਾ ਵਿਖੇ ਦਰਜ ਮਾਮਲਾ ਨੰਬਰ 168 ਮਿਤੀ 3/10/2019 ਤਹਿਤ 300-300 ਗ੍ਰਾਮ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਮਾਮਲਾ ਨੰਬਰ 167 ਮਿਤੀ 3/10/2019 ਤਹਿਤ 12 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਇੰਨ੍ਹਾਂ ਸਮੱਗਲਰਾਂ ਵੱਲੋਂ ਨਸ਼ਾ ਵੇਚ ਕੇ ਖਰੀਦੀ 3 ਮਰਲੇ ਜ਼ਮੀਨ ਅਤੇ ਮਾਤਾ-ਪਿਤਾ ਦੇ ਨਾਂ ਬਣਵਾਈ ਬੈਂਕ ਦੀ ਇਕ ਐੱਫ਼ ਡੀ. ਲਾਗਤ 15 ਲੱਖ 41 ਹਜ਼ਾਰ 968 ਰੁਪਏ ਅਤੇ ਪਤਨੀ ਧਰਮ ਸਿੰਘ ਵਾਸੀ ਲੁਹਾਰਕਾ ਕਲਾਂ ਖ਼ਿਲਾਫ਼ ਦਰਜ ਥਾਣਾ ਕੰਬੋਅ ਵਿਖੇ ਦਰਜ ਮਾਮਲਾ ਨੰਬਰ 09 ਮਿਤੀ 24/1/2018 ਤਹਿਤ 260 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਸਮੱਗਲਰ ਹਰਤੇਜ ਸਿੰਘ ਵੱਲੋਂ ਲੁਹਾਰਕਾ ਕਲਾਂ 'ਚ ਖਰੀਦਿਆ ਇਕ ਘਰ, ਜੋ ਉਸ ਨੇ ਆਪਣੀ ਭੈਣ ਦੇ ਨਾਂ 36 ਲੱਖ 85 ਹਜ਼ਾਰ ਰੁਪਏ ਵਿਚ ਖਰੀਦਿਆ ਸੀ, ਵੀ ਪੁਲਸ ਵੱਲੋਂ ਫਰੀਜ਼ ਕਰਵਾਇਆ ਗਿਆ। ਧਰੁਵ ਦਹੀਆ ਨੇ ਦੱਸਿਆ ਕਿ ਇਹ ਦਿਹਾਤੀ ਪੁਲਸ ਦੀ ਵੱਡੀ ਕਾਮਯਾਬੀ ਹੈ, ਜੋ ਅੱਗੇ ਵੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਅਤੇ ਨਸ਼ਾ ਸਮੱਗਲਰਾਂ ਖਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਦਰਦਨਾਕ ਸੜਕ ਹਾਦਸੇ ਨੇ ਉਜਾੜੇ ਪਰਿਵਾਰ, ਚੜ੍ਹਦੀ ਜਵਾਨੀ ਜਹਾਨੋਂ ਦੂਰ ਗਏ ਦੋ ਨੌਜਵਾਨ

 


Baljeet Kaur

Content Editor

Related News