ਰਜਿੰਦਰ ਮਰਵਾਹ ਵਪਾਰ ਤੇ ਉਦਯੋਗ ਵਿੰਗ ਦੇ ਸਲਾਹਕਾਰ ਨਿਯੁਕਤ

Monday, Jul 27, 2020 - 01:46 PM (IST)

ਰਜਿੰਦਰ ਮਰਵਾਹ ਵਪਾਰ ਤੇ ਉਦਯੋਗ ਵਿੰਗ ਦੇ ਸਲਾਹਕਾਰ ਨਿਯੁਕਤ

ਅੰਮ੍ਰਿਤਸਰ (ਅਨਜਾਣ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਪੰਜਾਬ ਵਪਾਰ ਵਿੰਗ ਦੇ ਪ੍ਰਧਾਨ ਐੱਨ. ਕੇ. ਸ਼ਰਮਾ ਨੇ ਇਕ ਵਾਰ ਫੇਰ ਰਜਿੰਦਰ ਸਿੰਘ ਮਰਵਾਹ ਨੂੰ ਮਾਣ ਬਖ਼ਸ਼ਦਿਆਂ ਸ਼੍ਰੋਮਣੀ ਅਕਾਲੀ ਦਲ ਵਪਾਰ ਤੇ ਉਦਯੋਗ ਦੀ ਪੰਜ ਮੈਂਬਰੀ ਸਲਾਹਕਾਰ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਮਰਵਾਹ ਨੂੰ ਸੀਨੀਅਰ ਮੀਤ ਪ੍ਰਧਾਨ ਪੰਜਾਬ ਵਪਾਰ ਤੇ ਉਦਯੋਗ ਵਿੰਗ ਦੇ ਅਹੁਦੇ ਵਜੋਂ ਨਿਵਾਜਿਆ ਗਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਾਰਟੀ ਦੇ ਮਾਝੇ ਦੇ ਵਪਾਰ ਤੇ ਉਦਯੋਗ ਵਿੰਗ ਦੇ ਜਨਰਲ ਸਕੱਤਰ ਹਰਪਾਲ ਸਿੰਘ ਆਹਲੂਵਾਲੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।  

ਇਹ ਵੀ ਪੜ੍ਹੋਂ : ਦਾੜ੍ਹੀ ਮੁੱਛਾਂ ਹੋਣ ਕਾਰਨ ਨਾ ਹੋ ਸਕਿਆ ਵਿਆਹ, ਉਸੇ ਰੂਪ ਨੂੰ ਇਸ ਧੀ ਨੇ ਬਣਾਇਆ ਢਾਲ

ਸੋਸ਼ਲ ਡਿਸਟੈਂਸ ਦੀ ਪਾਲਣਾ ਕਰਦੇ ਹੋਏ ਰੱਖੇ ਗਏ ਇਕ ਸੰਖੇਪ ਸਮਾਗਮ 'ਚ ਮਰਵਾਹ ਤੇ ਆਹਲੂਵਾਲੀਆ ਵਲੋਂ ਪੰਜਾਬ ਦੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਐੱਨ ਕੇ ਸ਼ਰਮਾ ਤੇ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ। ਮਰਵਾਹ ਨੇ ਕਿਹਾ ਕਿ ਸਮੁੱਚਾ ਵਪਾਰ ਤੇ ਉਦਯੋਗ ਵਿੰਗ ਪਾਰਟੀ ਦੀ ਮਜ਼ਬੂਤੀ ਤੇ ਆਪਣੇ ਹੱਕਾਂ ਲਈ ਸਦਾ ਤੱਤਪਰ ਰਹੇਗਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬੇਹਤਰੀ ਲਈ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ। ਮਰਵਾਹ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬੀਤੇ ਦਿਨੀਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਹੋਈ ਮੀਟਿੰਗ 'ਚ ਬਾਦਲ ਵਲੋਂ ਵਪਾਰ ਤੇ ਉਦਯੋਗ ਵਿੰਗ ਨੂੰ ਸਨਅਤਕਾਰਾਂ ਦੀ ਭਲਾਈ ਲਈ ਉਪਰਾਲੇ ਕਰਨ ਦੀ ਹਿਦਾਇਤ ਦਿੱਤੀ ਗਈ ਸੀ। ਸ. ਬਾਦਲ ਨੇ ਐੱਨ. ਕੇ. ਸ਼ਰਮਾ ਪ੍ਰਧਾਨ ਵਪਾਰ ਤੇ ਉਦਯੋਗ ਵਿੰਗ, ਸਰੂਪ ਚੰਦ ਸਿੰਗਲਾ ਸਕੱਤਰ ਜਨਰਲ, ਗੁਰਮੀਤ ਸਿੰਘ ਕੁਲਾਰ, ਚੌਧਰੀ ਮਦਨ ਲਾਲ ਬੱਗਾ ਤੇ ਰਜਿੰਦਰ ਸਿੰਘ ਮਰਵਾਹਾ ਨੂੰ ਕਿਹਾ ਕਿ ਸਨਅਤਕਾਰਾਂ ਤੇ ਕਾਰੋਬਾਰੀਆਂ ਦੀ ਭਲਾਈ ਲਈ ਯਤਨ ਕਰਨ ਅਤੇ ਜੇਕਰ ਕਿਸੇ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਉਸ ਦੇ ਨਾਲ ਚੱਟਾਨ ਵਾਂਗ ਖੜ੍ਹਾ ਹੋਇਆ ਜਾਵੇ ਤੇ ਜਿੱਥੇ ਉਨ੍ਹਾਂ ਨੂੰ ਸਾਡੀ ਜ਼ਰੂਰਤ ਪੈਂਦੀ ਹੈ ਉਥੇ ਪੁੱਜਿਆ ਜਾਵੇ। ਉਨ੍ਹਾਂ ਕਿਹਾ ਕਿ ਵਪਾਰੀਆਂ ਤੇ ਸਨਅਤਕਾਰਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਹੀ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਚਰਨਜੀਤ ਪੂਜੀ ਨੇ ਕਿਹਾ ਕਿ ਕਾਂਗਰਸ ਦੀ ਕੈਪਟਨ ਸਰਕਾਰ ਨੇ ਪੰਜਾਬ ਦੇ ਹਾਲਾਤ ਬੱਦ ਤੋਂ ਬੱਦਤਰ ਕੀਤੇ ਨੇ ਜਿਸ ਨਾਲ ਵਪਾਰ ਵਿੰਗ ਬਰਬਾਦ ਹੋ ਚੁੱਕਾ ਹੈ। ਹਰਪਾਲ ਸਿੰਘ ਆਹਲੂਵਾਲੀਆਂ ਨੇ ਸਰਕਾਰ ਵਲੋਂ ਵਪਾਰ ਤੇ ਉਦਯੋਗਪਤੀਆਂ ਨੂੰ ਵਿੱਤੀ ਪੈਕਜ ਦੇਣ ਦਾ ਐਲਾਨ ਕਰਨ ਲਈ ਕਿਹਾ। ਇਸ ਮੌਕੇ ਕਪਿਲ ਅਗਰਵਾਲ, ਡਾਕਟਰ ਕਰੁਨ ਧਵਨ, ਪਵਨਦੀਪ ਸਿੰਘ ਚਿੰਕੀ, ਅਸ਼ਵਨੀ ਸ਼ਰਮਾ, ਪਰਮਜੀਤ ਸਿੰਘ ਬਾਵਾ, ਮਦਨ ਮੋਹਨ ਗੋਇਲ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋਂ :  ਹਵਸ 'ਚ ਅੰਨ੍ਹੇ ਨੌਜਵਾਨ ਦੀ ਕਰਤੂਤ: 9 ਸਾਲਾ ਬੱਚੀ ਨਾਲ ਕੀਤਾ ਜਬਰ-ਜ਼ਿਨਾਹ (ਵੀਡੀਓ)


author

Baljeet Kaur

Content Editor

Related News