ਪੁਰੀ ਲਈ ਅੰਮ੍ਰਿਤਸਰੀਆਂ ਕੋਲ ਸਿਰਫ ਪਿਆਰ, ਵੋਟਾਂ ਨਹੀਂ : ਔਜਲਾ

Friday, May 10, 2019 - 05:26 PM (IST)

ਪੁਰੀ ਲਈ ਅੰਮ੍ਰਿਤਸਰੀਆਂ ਕੋਲ ਸਿਰਫ ਪਿਆਰ, ਵੋਟਾਂ ਨਹੀਂ : ਔਜਲਾ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਮੋਦੀ ਸਰਕਾਰ ਲਈ ਆਖਰੀ ਕਫਨ ਗੁਰੂ ਦੀ ਇਸ ਧਰਤੀ ਤੋਂ ਹੀ ਪਵੇਗਾ। ਇਹ ਕਹਿਣਾ ਹੈ ਕਾਂਗਰਸੀ ਆਗੂ ਡਾ. ਰਾਜ ਕੁਮਾਰ ਵੇਰਕਾ ਦਾ, ਜੋ ਗੁਰਜੀਤ ਔਜਲਾ ਦੇ ਹੱਕ 'ਚ ਗੁਰੂ ਕੀ ਵਡਾਲੀ 'ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਸਨ। ਵੇਰਕਾ ਨੇ ਕਿਹਾ ਕਿ ਔਜਲਾ ਦੇ ਕੰਮਾਂ ਤੋਂ ਖੁਸ਼ ਅੰਮ੍ਰਿਤਸਰ ਵਾਸੀ ਮੁੜ ਔਜਲਾ ਨੂੰ ਸੇਵਾ ਦਾ ਮੌਕਾ ਦੇਣਗੇ ਤੇ ਭਾਜਪਾ ਨੂੰ ਚੱਲਦਾ ਕਰਨਗੇ।  ਇਸ ਮੌਕੇ ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਗੁਰਜੀਤ ਔਜਲਾ ਨੇ ਵਿਰੋਧੀ ਉਮੀਦਵਾਰ 'ਤੇ ਵਿਅੰਗ ਕੱਸਦੇ ਹੋਏ ਕਿਹਾ ਕਿ ਅੰਮ੍ਰਿਤਸਰੀਆਂ ਕੋਲ ਪੁਰੀ ਨੂੰ ਦੇਣ ਲਈ ਪਿਆਰ ਤਾਂ ਬਹੁਤ ਹੈ ਪਰ ਵੋਟਾਂ ਨਹੀਂ।  

ਅੰਮ੍ਰਿਤਸਰ ਸੀਟ ਤੋਂ ਕਾਂਗਰਸ ਦੇ ਗੁਰਜੀਤ ਔਜਲਾ ਤੇ ਭਾਜਪਾ ਦੇ ਹਰਦੀਪ ਪੁਰੀ ਵਿਚਾਲੇ ਕਾਟੇ ਦੀ ਟੱਕਰ ਹੋਣ ਦੇ ਆਸਾਰ ਹਨ ਹਾਲਾਂਕਿ ਹਰ ਪਾਰਟੀ ਦਾ ਉਮੀਦਵਾਰ ਆਪਣੀ ਜਿੱਤ ਦਾ ਦਾਅਵਾ ਕਰ ਰਿਹਾ ਹੈ।


author

Baljeet Kaur

Content Editor

Related News