ਹੁਣ ਵਿਰਾਸਤੀ ਅੰਦਾਜ਼ ''ਚ ਦਿਸੇਗਾ ਅੰਮ੍ਰਿਤਸਰ ਰੇਲਵੇ ਸਟੇਸ਼ਨ (ਵੀਡੀਓ)
Thursday, Jun 28, 2018 - 12:45 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਗੁਰੂ ਨਗਰੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਜਲਦ ਹੀ 200 ਸਾਲ ਪੁਰਾਣੇ ਸਟੇਸ਼ਨ ਦੀ ਜਲਦ ਝਲਕ ਦਿਖਾਏਗਾ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਰੇਲਵੇ ਸਟੇਸ਼ਨ ਨੂੰ ਵਿਰਾਸਤੀ ਦਿਖ ਦੇਣ ਦਾ ਕੰਮ ਜੋਰ-ਸ਼ੋਰਾ ਨਾਲ ਚੱਲ ਰਿਹਾ ਹੈ। ਸਟੇਸ਼ਨ ਨੂੰ ਲਾਲ ਰੰਗ ਨਾਲ ਪੇਂਟ ਕਰਕੇ ਵਿਰਾਸਤੀ ਦਿਖ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਕ ਅਜਾਇਬ ਘਰ ਦੀ ਵੀ ਸਥਾਪਨਾ ਕੀਤੀ ਜਾ ਰਹੀ ਹੈ ਜੋ ਅਜ਼ਾਦੀ ਦਾ ਇਤਿਹਾਸ ਦਰਸਾਏਗਾ।
ਦਰਅਸਲ ਅੰਮ੍ਰਿਤਸਰ ਦਾ ਪੁਰਾਤਨ ਰੇਲਵੇ ਸਟੇਸ਼ਨ ਨਾਨਕਸ਼ਾਹੀ ਇੱਟਾਂ ਨਾਲ ਤਿਆਰ ਕੀਤਾ ਗਿਆ ਸੀ। ਇਸੇ ਲਈ ਇਸ ਨੂੰ ਲਾਲ ਰੰਗ ਦਾ ਪੇਂਟ ਕਰਕੇ ਪੁਰਾਤਨ ਦਿੱਖ ਦਿੱਤੀ ਜਾ ਰਹੀ ਹੈ।
