ਪੰਜਾਬ ਬੰਦ ਦੇ ਸੱਦੇ ''ਤੇ ਅੰਮ੍ਰਿਤਸਰ ਦੇ ਬਾਜ਼ਾਰ ਬੰਦ, ਭਾਜਪਾ ਤੇ ਦਲਿਤ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ ਜਾਰੀ

Saturday, Oct 10, 2020 - 12:14 PM (IST)

ਪੰਜਾਬ ਬੰਦ ਦੇ ਸੱਦੇ ''ਤੇ ਅੰਮ੍ਰਿਤਸਰ ਦੇ ਬਾਜ਼ਾਰ ਬੰਦ, ਭਾਜਪਾ ਤੇ ਦਲਿਤ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ ਜਾਰੀ

ਅੰਮ੍ਰਿਤਸਰ (ਸੁਮਿਤ ਖੰਨਾ) : ਉੱਤਰ ਪ੍ਰਦੇਸ਼ ਦੇ ਹਾਥਰਸ 'ਚ ਇਕ ਦਲਿਤ ਕੁੜੀ ਦੀ ਜਬਰ-ਜ਼ਿਨਾਹ ਤੋਂ ਬਾਅਦ ਹੋਈ ਮੌਤ ਦੀ ਘਟਨਾ ਅਤੇ ਪੋਸਟ ਮੈਟ੍ਰਿਕ ਵਜ਼ੀਫ਼ਾ ਘੋਟਾਲੇ ਦੇ ਵਿਰੋਧ 'ਚ ਦਲਿਤ ਜਥੇਬੰਦੀਆਂ ਵਲੋਂ ਅੱਜ ਪੰਜਾਬ ਦਾ ਸੱਦਾ ਦਿੱਤਾ ਗਿਆ ਹੈ। ਇਸ ਦੇ ਚੱਲਦਿਆਂ ਅੰਮ੍ਰਿਤਸਰ 'ਚ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਭਾਰੀ ਗਿਣਤੀ 'ਚ ਪੁਲਸ ਮੁਲਾਜ਼ਮਾਂ ਨੂੰ ਵੀ ਤਾਇਨਾਤ ਹਨ। 

ਇਹ ਵੀ ਪੜ੍ਹੋ : ਦਲਿਤ ਭਾਈਚਾਰੇ ਵਲੋਂ ਮੋਗਾ 'ਚ ਰੋਸ ਪ੍ਰਦਰਸ਼ਨ, ਸ਼ਹਿਰ ਦੇ ਬਾਜ਼ਾਰ ਪੂਰਨ ਤੌਰ 'ਤੇ ਬੰਦ
PunjabKesari
ਅੰਮ੍ਰਿਤਸਰ ਦਾ ਹਾਲ ਬਾਜ਼ਾਰ 'ਚ ਭਾਜਪਾ ਅਤੇ ਦਲਿਤ ਜਥੇਬੰਦੀਆਂ ਵਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਭਾਜਪਾ ਆਗੂ ਨੇ ਦੱਸਿਆ ਕਿ ਮੰਤਰੀ ਧਰਸਰੋਤ ਨੇ ਦਲਿਤ ਪਰਿਵਾਰਾਂ ਦੇ ਬੱਚਿਆਂ ਦੇ ਖਾ ਲਏ ਹਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਮੰਤਰੀ ਧਰਮਸੋਤ ਨੂੰ ਦਿੱਤੀ ਹੋਈ ਕਲੀਨ ਚਿੱਟ ਵਾਪਸ ਲਈ ਜਾਵੇ।

PunjabKesariਉਨ੍ਹਾਂ ਕਿਹਾ ਕਿ ਜੇਕਰ ਇਹ ਪੈਸੇ ਵਾਪਸ ਨਾ ਮਿਲੇ ਤਾਂ 2022 'ਚ ਇਨ੍ਹਾਂ ਨੂੰ ਇਸ ਦਾ ਜਵਾਬ ਦੇਵਾਂਗੇ। ਦੂਜੇ ਪਾਸੇ ਇਸ ਦੌਰਾਨ ਦਲਿਤ ਭਾਈਚਾਰੇ ਵਲੋਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੀ ਮੰਗ ਨੂੰ ਲੈ ਕੇ ਕੇਂਦਰ ਅਤੇ ਯੂ.ਪੀ. ਸਰਕਾਰ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਕਲਯੁੱਗੀ ਪਤਨੀ ਦੀ ਘਿਨੌਣੀ ਕਰਤੂਤ, ਪਤੀ ਨੂੰ ਜ਼ਹਿਰ ਦੇ ਕੇ ਪ੍ਰੇਮੀ ਨਾਲ ਹੋਈ ਰਫੂਚੱਕਰ

PunjabKesari


author

Baljeet Kaur

Content Editor

Related News