ਕੁਦਰਤ ਤੇ ਕਾਦਰ ਦਾ ਕਰਿਸ਼ਮਾ, ਦੁੱਖਭੰਜਨੀ ਬੇਰੀ ਨੂੰ ਲੱਗੇ ਬੇਰ
Friday, Mar 15, 2019 - 05:31 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : 'ਸੂਕੇ ਹਰੇ ਕੀਏ ਖਿਨ ਮਾਹਿ' ਗੁਰਬਾਣੀ ਦਾ ਇਹ ਮਹਾਵਾਕ ਦੁੱਖਭੰਜਨੀ ਬੇਰੀ ਨੂੰ ਵੇਖ ਪ੍ਰਤੱਖ ਹੁੰਦਾ ਨਜ਼ਰ ਆਇਆ। ਕਰੀਬ 500 ਸਾਲ ਪੁਰਾਣੇ ਇਸ ਬੇਰੀ ਦੇ ਰੁੱਖ ਨੂੰ ਅਥਾਹ ਫਲ ਪਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਲੱਗੀ ਇਸ ਪੁਰਾਤਨ ਬੇਰੀ 'ਤੇ ਲੱਗੇ ਬੇਰਾਂ ਨੂੰ ਵੇਖ ਕੇ ਸੰਗਤ ਜਿਥੇ ਨਿਹਾਲ ਹੁੰਦੀ ਹੈ ਉਥੇ ਹੀ ਇਸਨੂੰ ਕੁਦਰਤ ਦਾ ਕਰਿਸ਼ਮਾ ਤੇ ਵਾਹਿਗੁਰੂ ਦੀ ਮਿਹਰ ਮੰਨਦੀ ਹੈ।
ਦੱਸ ਦੇਈਏ ਕਿ 2006 'ਚ ਦੁੱਖਭੰਜਨੀ ਬੇਰੀ ਸੁੱਕਣੀ ਸ਼ੁਰੂ ਹੋ ਗਈ ਸੀ। ਇਸ ਇਤਿਹਾਸਕ ਬੇਰੀ ਨੂੰ ਬਚਾਉਣ ਲਈ ਐੱਸ.ਜੀ.ਪੀ.ਸੀ. ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਅਥਾਹ ਯਤਨ ਕੀਤੇ ਤੇ ਬੇਰੀ ਦੀਆਂ ਜੜ੍ਹਾਂ ਦੀ ਮਿੱਟੀ ਵੀ ਬਦਲੀ ਗਈ ਤੇ ਵਾਹਿਗੁਰੂ ਦੀ ਮੇਹਰ ਸਦਕਾ ਨਤੀਜਾ ਸਭ ਦੇ ਸਾਹਮਣੇ ਹੈ। ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ 3 ਇਤਿਹਾਸਕ ਬੇਰੀਆਂ ਹਨ, ਜਿਨ੍ਹਾਂ 'ਚੋਂ ਦੁਖਭੰਜਨੀ ਬੇਰੀ ਕਰੀਬ 500 ਸਾਲ ਪੁਰਾਣੀ ਹੈ।