ਅਣਪਛਾਤੇ ਵਾਹਨ ਨੇ ਵਿਅਕਤੀ ਨੂੰ ਕੁਚਲਿਆ

Saturday, Dec 15, 2018 - 09:56 AM (IST)

ਅਣਪਛਾਤੇ ਵਾਹਨ ਨੇ ਵਿਅਕਤੀ ਨੂੰ ਕੁਚਲਿਆ

ਅੰਮ੍ਰਿਤਸਰ (ਸੰਜੀਵ) : ਅੰਮ੍ਰਿਤਸਰ ਵਿਖੇ ਆਪਣੀ ਲੜਕੀ ਦੇ ਘਰੋਂ ਵਾਪਸ ਪਰਤ ਰਹੇ ਵਿਅਕਤੀ ਨੂੰ ਅਣਪਛਾਤੇ ਵਾਹਨ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਰਨ ਵਾਲੇ ਦੀ ਪਛਾਣ ਮੋਹਨ ਲਾਲ ਵਜੋਂ ਹੋਈ। ਮੌਕੇ 'ਤੇ ਪਹੁੰਚੀ ਚੌਕੀ ਵਿਜੇ ਨਗਰ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।  ਇਸ ਸਬੰਧੀ ਮ੍ਰਿਤਕ ਦੀ ਪਤਨੀ ਕੌਸ਼ੱਲਿਆ ਦੇਵੀ ਦੀ ਸ਼ਿਕਾਇਤ 'ਤੇ ਅਣਪਛਾਤੇ ਚਾਲਕ ਵਿਰੁੱਧ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਮੋਹਨ ਲਾਲ ਆਪਣੀ ਲੜਕੀ ਬਬੀਤਾ ਨੂੰ ਮਿਲ ਕੇ ਪੈਦਲ ਵਾਪਸ ਘਰ ਪਰਤ ਰਿਹਾ ਸੀ ਕਿ ਸ਼ਾਮ 6:30 ਵਜੇ ਦੇ ਕਰੀਬ ਉਸ ਦੇ ਜਵਾਈ ਰਾਕੇਸ਼ ਨੇ ਫੋਨ 'ਤੇ ਸੂਚਨਾ ਦਿੱਤੀ ਕਿ ਵੇਰਕਾ ਹਾਈਵੇ ਨੇੜੇ ਕੋਈ ਵਾਹਨ ਉਨ੍ਹਾਂ ਦੇ ਪਿਤਾ ਨੂੰ ਕੁਚਲ ਗਿਆ ਹੈ ਤੇ ਉਨ੍ਹਾਂ ਦੀ ਮੌਤ ਹੋ ਗਈ ਹੈ।


author

Baljeet Kaur

Content Editor

Related News