ਤੀਜੀ ਵਾਰ ਹੋਇਆ ਐੱਮ.ਐੱਮ.ਪੀ. ਦਾ ਭੂਮੀ ਭੂਜਨ
Monday, Oct 07, 2019 - 05:18 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਤੀਜਾ ਵਾਰ ਹੋਏ ਭੂਮੀ ਪੂਜਨ ਨਾਲ ਅੱਜ ਗੁਰੂ ਨਗਰੀ 'ਚ ਆਈ. ਆਈ. ਐੱਮ ਬਣਨ ਦਾ ਰਸਤਾ ਸਾਫ ਹੋ ਗਿਆ ਹੈ। ਕੇਂਦਰੀ ਮੰਤਰੀ ਰਮੇਸ਼ ਪੋਖਰੀਆਲ ਨੇ ਆਈ. ਆਈ. ਐੱਮ. ਲਈ ਭੂਮੀ ਪੂਜਨ ਕਰ ਪਹਿਲੀ ਇੱਟ ਲਗਾ ਕੇ ਨਿਰਮਾਣ ਕਾਰਜ ਦੀ ਸ਼ੁਰੂਆਤ ਕੀਤੀ। ਇਸ ਦੇ ਨਿਰਮਾਣ ਲਈ ਸਾਢੇ ਤਿੰਨ ਸੌ ਕਰੋੜ ਦੀ ਪਹਿਲੀ ਰਾਸ਼ੀ ਜਾਰੀ ਹੋਈ ਹੈ। ਉਮੀਦ ਜਤਾਈ ਜਾ ਰਹੀ ਹੈ ਕਿ 482 ਕਰੋੜ ਰੁਪਏ 'ਚ ਆਈ.ਆਈ.ਐੱਮ. ਦੇ ਤਿਆਰ ਹੋ ਜਾਵੇਗਾ। ਆਈ. ਆਈ. ਐੱਮ. ਲਈ ਲਗਾਤਾਰ ਕੋਸ਼ਿਸ਼ਾਂ ਕਰਨ ਵਾਲੇ ਭਾਜਪਾ ਆਗੂ ਅਨਿਲ ਜੋਸ਼ੀ ਨੇ ਦੱਸਿਆ ਕਿ 2014 'ਚ ਇਸਦਾ ਐਲਾਨ ਹੋਇਆ ਸੀ ਪਰ ਕੁਝ ਰੁਕਾਵਟਾਂ ਪੈ ਗਈਆਂ ਤੇ ਹੁਣ ਇਸਨੂੰ ਨਿਸ਼ਚਿਤ ਸਮੇਂ 'ਚ ਪੂਰਾ ਕੀਤਾ ਜਾਵੇਗਾ।