3 ਮਹੀਨੇ ਤੋਂ ਗੁੰਮ ਬੱਚੇ ਦੇ ਮਾਪਿਆਂ ਦਾ ਟੁੱਟਿਆ ਸਬਰ, ਕਮਿਸ਼ਨਰ ਦਾ ਘਿਰਾਓ

Friday, Nov 02, 2018 - 04:53 PM (IST)

3 ਮਹੀਨੇ ਤੋਂ ਗੁੰਮ ਬੱਚੇ ਦੇ ਮਾਪਿਆਂ ਦਾ ਟੁੱਟਿਆ ਸਬਰ, ਕਮਿਸ਼ਨਰ ਦਾ ਘਿਰਾਓ

ਅੰਮ੍ਰਿਤਸਰ (ਗੁਰਪ੍ਰੀਤ) : ਅੰਮ੍ਰਿਤਸਰ ਦੇ ਫਤਿਹ ਸਿੰਘ ਕਲੋਨੀ ਇਲਾਕੇ 'ਚ ਰਹਿਣ ਵਾਲੇ 13 ਸਾਲਾ ਕਰਨਜੀਤ ਸਿੰਘ ਉਰਫ ਲਵ ਦੀ ਗੁੰਮਸ਼ੁਦਗੀ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ 'ਚ ਪਰਿਵਾਰਕ ਮੈਂਬਰਾਂ ਨੇ ਅੱਜ ਪੁਲਸ ਕਮਿਸ਼ਨਰ ਦੇ ਦਫਤਰ ਦਾ ਘਿਰਾਓ ਕੀਤਾ। ਇਸ ਦੌਰਾਨ ਬੱਚੇ ਦੀ ਮਾਂ ਨੇ ਦੋਸ਼ ਲਗਾਇਆ ਕਿ ਉਸ ਦੇ ਬੱਚੇ ਕਤਲ ਹੋ ਚੁੱਕਾ ਹੈ ਤੇ ਦੋਸ਼ੀ ਸ਼ਰੇਆਮ ਇਹ ਗੱਲ ਕਬੂਲ ਕਰ ਰਹੇ ਹਨ। ਇਸ ਸਬੰਧੀ ਕਈ ਵਾਰ ਉਨ੍ਹਾਂ ਨੇ ਪੁਲਸ ਨੂੰ ਵੀ ਸ਼ਿਕਾਇਤ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ ਕਿਉਂਕਿ ਇਕ ਦੋਸ਼ੀ ਦਾ ਪਿਤਾ ਪੁਲਸ ਮੁਲਾਜ਼ਮ ਹੈ। ਉਸ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਖੁਦਕੁਸ਼ੀ ਕਰ ਲੈਣਗੇ। 

ਇਸ ਸਬੰਧੀ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ 'ਤੇ ਪਰਿਵਾਰਕ ਮੈਂਬਰਾਂ ਵਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਉਨ੍ਹਾਂ ਕੋਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਜਾਂਚ ਉਪਰੰਤ ਦੋਸ਼ੀ ਪਾਏ ਜਾਣ ਵਿਅਕਤੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।


Related News