ਅੰਮ੍ਰਿਤਸਰ ਦੇ ਮਾਲ ਰੋਡ ’ਤੇ ਇਕ ਪਰਿਵਾਰ ਤੋਂ ਲੱਖਾਂ ਦਾ ਸੋਨਾ ਅਤੇ ਕੈਸ਼ ਲੈ ਕੇ ਫ਼ਰਾਰ ਹੋਏ ਲੁਟੇਰੇ

Friday, May 13, 2022 - 01:40 PM (IST)

ਅੰਮ੍ਰਿਤਸਰ ਦੇ ਮਾਲ ਰੋਡ ’ਤੇ ਇਕ ਪਰਿਵਾਰ ਤੋਂ ਲੱਖਾਂ ਦਾ ਸੋਨਾ ਅਤੇ ਕੈਸ਼ ਲੈ ਕੇ ਫ਼ਰਾਰ ਹੋਏ ਲੁਟੇਰੇ

ਅਮ੍ਰਿੰਤਸਰ (ਗੁਰਿੰਦਰ ਸਾਗਰ) - ਬੀਤੀ ਰਾਤ ਅੰਮ੍ਰਿਤਸਰ ਦੇ ਮਾਲ ਰੋਡ ’ਤੇ 5 ਨੌਜਵਾਨਾਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲੁਟੇਰੇ ਘਰ ਜਾ ਰਹੇ ਇਕ ਪਰਿਵਾਰ ਤੋਂ ਸੋਨੇ ਦੇ ਸਾਰੇ ਗਹਿਣੇ ਅਤੇ ਪੈਸੇ ਲੁੱਟ ਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦਾ ਘਰ ਮਾਲ ਰੋਡ ’ਤੇ ਹੈ। ਉਹ ਸਰਵਿਸ ਕਲੱਬ ਤੋਂ ਬੀਤੀ ਰਾਤ ਕਰੀਬ 10:30 ਮਿੰਟ ’ਤੇ ਆਪਣੇ ਘਰ ਜਾ ਰਹੇ ਸਨ। 

ਪੜ੍ਹੋ ਇਹ ਵੀ ਖ਼ਬਰ:  ਦੁਖ਼ਦ ਖ਼ਬਰ: 3 ਸਾਲਾ ਪਹਿਲਾਂ ਰੋਜ਼ੀ-ਰੋਟੀ ਲਈ ਕੁਵੈਤ ਗਏ ਚੋਹਲਾ ਸਾਹਿਬ ਦੇ 26 ਸਾਲਾ ਨੌਜਵਾਨ ਦੀ ਹੋਈ ਮੌਤ

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਕ ਕਾਰ ’ਚ ਸਵਾਰ ਪੰਜ ਸਾਡੇ ਕੋਲ ਨੌਜਵਾਨ ਆ ਗਏ, ਜਿਨ੍ਹਾਂ ਨੇ ਸਾਨੂੰ ਘਰ ਦੇ ਬਾਹਰ ਰੋਕ ਲਿਆ ਅਤੇ ਸਾਡੇ ’ਤੇ ਪਿਸਤੌਲ ਤਾਣ ਦਿੱਤੀ। ਲੁਟੇਰਿਆਂ ਨੇ ਮਾਰਨ ਦੀ ਧਮਕੀ ਦੇ ਕੇ ਸਾਡੇ ਤੋਂ ਸੋਨੇ ਦੀ ਚੈਨ, ਕੜੇ, ਅੰਗੂਠੀਆਂ, ਕੰਗਣ ਅਤੇ ਪਰਸ ਆਦਿ ਸਭ ਕੁੱਝ ਲੁੱਟ ਲਿਆ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਪੜ੍ਹੋ ਇਹ ਵੀ ਖ਼ਬਰ: ਨਸ਼ੇ ਦੀ ਓਵਰਡੋਜ਼ ਕਾਰਨ ਉੱਜੜੀ ਇਕ ਹੋਰ ਮਾਂ ਦੀ ਗੋਦ, ਧਾਹਾਂ ਮਾਰ-ਮਾਰ ਰੋਇਆ ਪਰਿਵਾਰ

ਪੀੜਤ ਪਰਿਵਾਰ ਨੇ ਦੱਸਿਆ ਕਿ ਅਸੀਂ ਇਸ ਘਟਨਾ ਦੀ ਜਾਣਕਾਰੀ ਨਜ਼ਦੀਕੀ ਪੁਲਸ ਸਟੇਸ਼ਨ ’ਤੇ ਦਿੱਤੀ। ਮੌਕੇ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁੱਟ ਦੀ ਘਟਨਾ ਬਾਰੇ ਉਨ੍ਹਾਂ ਨੂੰ ਅਗਰਵਾਲ ਪਰਿਵਾਰ ਨੇ ਜਾਣਕਾਰੀ ਦਿੱਤੀ ਹੈ। ਸੀ.ਸੀ.ਟੀ.ਵੀ. ਕੈਮਰੇ ਦੀ ਮਦਦ ਨਾਲ ਲੁਟੇਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਜਲਦ ਦੋਸ਼ੀ ਗ੍ਰਿਫ਼ਤਾਰ ਕਰ ਲਏ ਜਾਣਗੇ। 


author

rajwinder kaur

Content Editor

Related News