ਅੰਮ੍ਰਿਤਸਰ ਲੋਕ ਸਭਾ ਸੀਟ ਦੀ ਦੌੜ ''ਚ ਸ਼ਾਮਲ ਨਹੀਂ : ਆਰ. ਪੀ. ਸਿੰਘ

Wednesday, Feb 20, 2019 - 10:01 AM (IST)

ਅੰਮ੍ਰਿਤਸਰ ਲੋਕ ਸਭਾ ਸੀਟ ਦੀ ਦੌੜ ''ਚ ਸ਼ਾਮਲ ਨਹੀਂ : ਆਰ. ਪੀ. ਸਿੰਘ

ਜਲੰਧਰ (ਜ. ਬ.)— ਭਾਜਪਾ ਦੇ ਸੀਨੀਅਰ ਨੇਤਾ ਆਰ. ਪੀ. ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਉਹ ਅੰਮ੍ਰਿਤਸਰ ਲੋਕ ਸਭਾ ਸੀਟ ਲਈ ਟਿਕਟ ਦੀ ਦੌੜ 'ਚ ਸ਼ਾਮਲ ਨਹੀਂ ਹੈ। ਆਰ. ਪੀ. ਸਿੰਘ ਨੇ ਮੰਗਲਵਾਰ ਸ਼ਾਮ ਨੂੰ ਇਕ ਪੰਜਾਬੀ ਅਖਬਾਰ ਦੀ ਕਟਿੰਗ ਪੋਸਟ ਕਰਦੇ ਹੋਏ ਪੂਰੇ ਮਾਮਲੇ ਦੀ ਸਫਾਈ ਦਿੱਤੀ ਹੈ। ਅਖਬਾਰ 'ਚ ਖਬਰ ਛਪੀ ਸੀ ਕਿ ਭਾਜਪਾ ਆਰ. ਪੀ. ਸਿੰਘ 'ਤੇ ਦਾਅ ਲਗਾ ਸਕਦੀ ਹੈ। ਖਬਰ 'ਚ ਇਹ ਲਿਖਿਆ ਗਿਆ ਕਿ ਦਿੱਲੀ ਨਿਵਾਸੀ ਆਰ. ਪੀ. ਸਿੰਘ ਸਿੱਖ ਮਾਮਲਿਆਂ 'ਚ ਦਿਲਚਸਪੀ ਰੱਖਦੇ ਹਨ ਅਤੇ ਪਿਛਲੇ ਕਈ ਮਹੀਨਿਆਂ ਤੋਂ ਉਹ ਪੰਥਕ ਰਾਜਨੀਤੀ ਕਰ ਰਹੇ ਹਨ ਅਤੇ ਉਨ੍ਹਾਂ ਨੇ ਜੇਲ 'ਚ ਬੰਦ ਸਿੱਖਾਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤੱਕ ਪਹੁੰਚ ਕੀਤੀ ਸੀ ਪਰ ਆਰ. ਪੀ. ਸਿੰਘ ਨੇ ਇਨ੍ਹਾਂ ਸਾਰੇ ਕਿਆਸਾਂ ਨੂੰ ਰੋਕਦੇ ਹੋਏ ਸਪੱਸ਼ਟ ਤੌਰ 'ਤੇ ਲਿਖਿਆ ਕਿ ਉਹ ਅੰਮ੍ਰਿਤਸਰ ਲੋਕ ਸਭਾ ਸੀਟ ਦੇ ਉਮੀਦਵਾਰਾਂ ਦੀ ਦੌੜ 'ਚ ਸ਼ਾਮਲ ਨਹੀਂ ਹਨ।


author

shivani attri

Content Editor

Related News