ਘਰ ਅੱਗੇ ਖੜ੍ਹਨ ਤੋਂ ਰੋਕਣ ’ਤੇ ਨੌਜਵਾਨ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ

Friday, Apr 17, 2020 - 11:10 AM (IST)

ਅੰਮ੍ਰਿਤਸਰ (ਲਖਬੀਰ) - ਲਾਕਡਾਊਨ ਦੇ ਸਮੇਂ ਘਰ ਅੱਗੇ ਖੜ੍ਹਨ ਤੋਂ ਰੋਕਣ ’ਤੇ ਕੁਝ ਨੌਜਵਾਨ ਵਲੋਂ ਮੁਹੱਲੇ ਦੇ ਲੋਕਾਂ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦੇਣ ਦੀ ਸੂਚਨਾ ਮਿਲੀ ਹੈ। ਹਮਲੇ ਤੋਂ ਬਾਅਦ ਉਕਤ ਨੌਜਵਾਨ ਜਾਨ ਤੋਂ ਮਾਰਨ ਦੀਆਂ ਧਮਕਿਆਂ ਦੇ ਕੇ ਲੋਕਾਂ ਨੂੰ ਡਰਾ ਰਹੇ ਹਨ। ਇਸ ਮਾਮਲੇ ਦੇ ਸਬੰਧ ’ਚ ਸਥਾਨਕ ਨੌਸ਼ਹਿਰਾ ਖੁਰਦ ਅਧੀਨ ਆਉਂਦੀ ਬਾਬਾ ਦੀਪ ਸਿੰਘ ਕਾਲੋਨੀ ਦੇ ਸੁਰੇਸ਼ ਕੁਮਾਰ ਨੇ ਦੱਸਿਆ ਕਿ ਉਹ ਸਰਕਾਰੀ ਮੁਲਾਜ਼ਮ ਹੈ। ਪ੍ਰਧਾਨ ਮੰਤਰੀ ਲਾਕਡਾਊਨ ਦੇ ਹੁਕਮਾਂ ਦੀ ਸਾਡਾ ਸਾਰਾ ਪਰਿਵਾਰ ਪਾਲਣਾ ਕਰ ਰਿਹਾ ਹੈ ਪਰ ਸਾਡੇ ਮੁਹੱਲੇ ਦੇ ਰਹਿਣ ਵਾਲੇ ਕੁਝ ਮੁੰਡੇ ਆਪਣੇ ਸਾਥੀਆਂ ਨਾਲ ਸਾਡੇ ਘਰ ਦੇ ਅੱਗੇ ਖੜ੍ਹੇ ਰਹਿੰਦੇ ਹਨ। ਉਕਤ ਨੌਜਵਾਨਾਂ ਨੂੰ ਉਨ੍ਹਾਂ ਨੇ ਕਈ ਵਾਰ ਇਥੇ ਨਾ ਖੜ੍ਹੇ ਰਹਿਣ ਦੇ ਲਈ ਕਿਹਾ। ਉਕਤ ਨੌਜਵਾਨ ਜਦੋਂ ਉਨ੍ਹਾਂ ਦੀ ਗੱਲ ਨਹੀਂ ਮੰਨੇ ਤਾਂ ਮੈਂ ਬੱਲ ਕਲਾਂ ਚੌਕੀ ਨੂੰ ਇਸ ਦੇ ਸਬੰਧ ’ਚ ਸੂਚਨਾ ਦਿੱਤੀ। ਪੁਲਸ ਵਲੋਂ ਸਮਝਾਉਣ ਦੇ ਬਾਵਜੂਦ ਵੀ ਉਹ ਨਹੀਂ ਹਟੇ।

ਪੜ੍ਹੋ ਇਹ ਵੀ ਖਬਰ - 'ਪਬ-ਜੀ' ਗੇਮ ਖੇਡਣ ਨਾਲ 18 ਸਾਲਾ ਨੌਜਵਾਨ ਦੀ ਹੋਈ ਮੌਤ

ਪੜ੍ਹੋ ਇਹ ਵੀ ਖਬਰ - ਮਾਸ਼ੂਕ ਨੂੰ ਛੱਡ ਫੁੱਲਾਂ ਵਾਲੀ ਗੱਡੀ ’ਚ ਕਿਸੇ ਹੋਰ ਨਾਲ ਲਾਵਾ ਲੈਣ ਚੱਲਾ ਸੀ ਲਾੜਾ, ਮਜ਼ਬੂਰਨ ਹੋਇਆ ਵਿਆਹ

ਇਸੇ ਗੱਲ ਦੀ ਰਜ਼ਿੰਸ਼ ਰੱਖਦੇ ਹੋਏ ਉਕਤ ਨੌਜਵਾਨਾਂ ਨੇ ਸਾਡੇ ਘਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਮੈਂ ਅਤੇ ਮੇਰੇ ਪਰਿਵਾਰ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਪਰ ਇਸ ਦੌਰਾਨ ਮੁਹੱਲੇ ਦੇ 3 ਵਿਅਕਤੀ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ। ਵਾਪਰੀ ਘਟਨਾ ਸਬੰਧੀ ਉਨ੍ਹਾਂ ਨੇ ਸਬੰਧਤ ਥਾਣੇ ਅਤੇ ਚੌਕੀ ਨੂੰ ਸੂਚਿਤ ਕੀਤਾ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਪੁਲਸ ਨੇ ਇਸ ਮਾਮਲੇ ਦੇ ਸਬੰਧ ’ਚ ਅਜੇ ਤੱਕ ਕੋਈ ਢੁੱਕਵੀ ਕਾਰਵਾਈ ਅਮਲ ’ਚ ਨਹੀਂ ਲਿਆਂਦੀ।  ਦੂਜੇ ਪਾਸੇ ਇਨ੍ਹਾਂ ਨੌਜਵਾਨਾਂ ਦੇ ਹੌਂਸਲੇ ਬੁਲੰਦ ਹਨ, ਉਹ ਧਮਕੀ ਦੇ ਰਹੇ ਹਨ ਕਿ ਤੈਨੂੰ ਗੋਲੀ ਮਾਰ ਦੇਣੀ ਹੈ।

ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ : ਪੰਜਾਬ ਅਤੇ ਚੰਡੀਗੜ੍ਹ ਦੇ ਚਮਗਿੱਦੜਾਂ ਦੀ ਰਿਪੋਰਟ ਨੈਗੇਟਿਵ

ਪੀੜਤ ਪਰਿਵਾਰ ਅਤੇ ਮੁਹੱਲਾ ਨਿਵਾਸੀਆਂ ਨੇ ਉੱਚ ਪੁਲਸ ਅਧਿਕਾਰੀਆਂ ਪਾਸੋਂ ਇਨਸਾਫ ਦੀ ਮੰਗ ਕਰਦਿਆਂ ਕਥਿਤ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਲਾਕਡਾਊਨ ਦੇ ਹੁਕਮਾਂ ਨੂੰ ਨਾ ਮੰਨਦੇ ਹੋਏ ਆਪਣੇ ਘਰਾਂ ’ਚ ਰਹਿ ਰਹੇ, ਸਗੋਂ ਉਲਟਾ ਸਾਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇ ਰਹੇ ਹਨ। ਇਸ ਸਬੰਧੀ ਚੌਕੀ ਬੱਲ ਕਲਾਂ ਦੇ ਇੰਚਾਰਜ ਨਰਿੰਦਰ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ, ਜਿਸ ਦੇ ਸਬੰਧ ’ਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। 


rajwinder kaur

Content Editor

Related News