200 ਘੰਟਿਆਂ ''ਚ ਪੇਪਰ ''ਤੇ ਤਿਆਰ ਕੀਤਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ''ਮਾਡਲ''

Friday, Nov 23, 2018 - 11:37 AM (IST)

200 ਘੰਟਿਆਂ ''ਚ ਪੇਪਰ ''ਤੇ ਤਿਆਰ ਕੀਤਾ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ''ਮਾਡਲ''

ਅੰਮ੍ਰਿਤਸਰ (ਸਫਰ) - 37 ਸਾਲਾ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ 25 ਦਿਨਾਂ 'ਚ ਕਰੀਬ 200 ਘੰਟਿਆਂ ਦੀ ਮਿਹਨਤ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾ ਪਾਕਿ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦਾ ਮਾਡਲ ਤਿਆਰ ਕੀਤਾ ਹੈ। ਇਸ ਤੋਂ ਪਹਿਲਾਂ ਉਹ 10 ਗੁਰੂਆਂ ਦੇ ਜਨਮ ਅਸਥਾਨ ਸਥਿਤ ਗੁਰੂਘਰਾਂ ਅਤੇ ਦੁਨੀਆ ਦੇ 7 ਅਜੂਬਿਆਂ ਦੇ ਮਾਡਲ, 16 ਵਿਸ਼ਵ ਤੇ 9 ਰਾਸ਼ਟਰੀ ਰਿਕਾਰਡ ਆਪਣੇ ਨਾਂ ਕਰ ਚੁੱਕਾ ਹੈ।

ਜਗ ਬਾਣੀ ਨਾਲ ਖਾਸ ਗੱਲਬਾਤ 'ਚ ਗੁਰਪ੍ਰੀਤ ਸਿੰਘ ਕਹਿੰਦੇ ਹਨ ਕਿ ਭਾਰਤ ਸਰਕਾਰ ਨੇ ਜਿਥੇ ਇਕ ਪਾਸੇ ਸਾਲਾਂ ਤੋਂ ਚੱਲੀ ਆ ਰਹੀ ਡੇਰਾ ਬਾਬਾ ਨਾਨਕ ਤੋਂ ਲੈ ਕੇ ਅੰਤਰਰਾਸ਼ਟਰੀ ਸੀਮਾ ਤੱਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਕੋਰੀਡੋਰ ਬਣਾਉਣ ਦੀ ਮਨਜ਼ੂਰੀ ਮਿਲਦੇ ਹੀ ਜਿਥੇ ਪੰਜਾਬ ਹੀ ਨਹੀਂ, ਸ੍ਰੀ ਗੁਰੂ ਨਾਨਕ ਦੇਵ ਨੇ ਜੀਵਨ ਦੇ ਪਾਕਿਸਤਾਨ ਦੇ ਰਾਵੀ ਨਦੀ 'ਤੇ ਸਥਿਤ ਜਿਸ ਜਗ੍ਹਾ 'ਤੇ ਜ਼ਿੰਦਗੀ ਦੇ 18 ਸਾਲ ਬਿਤਾਏ ਸਨ, 2018 ਜਾਂਦੇ-ਜਾਂਦੇ ਭਾਰਤ ਸਰਕਾਰ ਵੱਲੋਂ ਕੋਰੀਡੋਰ ਖੋਲ੍ਹਣਾ ਵਧੀਆ ਕਦਮ ਹੈ।  

ਉਨ੍ਹਾਂ ਦੱਸਿਆ ਕਿ ਸੰਨ 2000 'ਚ ਸਭ ਤੋਂ ਪਹਿਲਾਂ ਉਸ ਨੇ ਆਪਣੇ ਘਰ ਦਾ ਮਾਡਲ ਪੇਪਰ 'ਤੇ ਉਤਾਰਿਆ, ਜਿਸ ਤੋਂ ਬਾਅਦ 10 ਗੁਰੂ ਸਾਹਿਬਾਨ ਦੇ ਜਨਮ ਅਸਥਾਨ 'ਤੇ ਬਣੇ ਗੁਰੂਘਰਾਂ ਦੇ ਮਾਡਲ ਬਣਾਏ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਦਾ ਮਾਡਲ ਬਣਾਇਆ। ਦੁਨੀਆ ਦੇ 7 ਅਜੂਬਿਆਂ ਦੇ ਮਾਡਲ ਬਣਾ ਚੁੱਕਾ ਹੈ। ਹੁਣ ਤੱਕ 16 ਵਿਸ਼ਵ ਤੇ 9 ਰਾਸ਼ਟਰੀ ਰਿਕਾਰਡ ਮੇਰੇ ਨਾਂ ਕਰ ਚੁੱਕਾ ਹੈ। ਇੱਛਾ ਇਹੀ ਹੈ ਕਿ ਬਤੌਰ ਪੇਪਰ ਆਰਟਿਸਟ ਦੁਨੀਆ ਮੈਨੂੰ ਜਾਣੇ ਅਤੇ ਮੈਂ ਜ਼ਿੰਦਗੀ ਦੇ ਆਖਰੀ ਸਾਹ ਤੱਕ ਪੇਪਰ ਨਾਲ ਅਜਿਹੇ ਮਾਡਲ ਬਣਾਵਾਂ, ਜੋ ਇਤਿਹਾਸ ਬਣੇ। ਪਿਤਾ ਸੁੱਚਾ ਸਿੰਘ ਵੱਲੋਂ ਸੱਚਾਈ 'ਤੇ ਚੱਲਣਾ ਸਿੱਖਿਆ ਹੈ ਅਤੇ ਮਾਂ ਸਿਮਰਜੀਤ ਕੌਰ ਵੱਲੋਂ ਪੇਪਰ ਆਰਟਿਸਟ ਦੇ ਤੌਰ 'ਤੇ ਮਾਡਲ ਬਣਾ ਕੇ ਰੱਬ ਸਿਮਰਨ ਲਈ ਆਸ਼ੀਰਵਾਦ ਲਿਆ ਹੈ। ਹੁਣ ਤੱਕ ਇੰਗਲੈਂਡ, ਸਿੰਗਾਪੁਰ,  ਕੈਨੇਡਾ ਸਮੇਤ ਕਈ ਦੇਸ਼ਾਂ ਵਿਚ ਉਨ੍ਹਾਂ ਦੇ ਪੇਪਰ ਮਾਡਲ ਦੀ ਪ੍ਰਦਰਸ਼ਨੀ ਲੱਗ ਚੁੱਕੀ ਹੈ।


author

Baljeet Kaur

Content Editor

Related News