ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਜ਼ੋਰਾਂ ''ਤੇ, ਦੇਖੋ ਤਸਵੀਰਾਂ

Monday, Jul 15, 2019 - 03:18 PM (IST)

ਕਰਤਾਰਪੁਰ ਕੋਰੀਡੋਰ ਦਾ ਨਿਰਮਾਣ ਜ਼ੋਰਾਂ ''ਤੇ, ਦੇਖੋ ਤਸਵੀਰਾਂ

ਅੰਮ੍ਰਿਤਸਰ (ਸੁਮਿਤ ਖੰਨਾ) : ਕਰਤਾਰਪੁਰ ਸਾਹਿਬ ਕੋਰੀਡੋਰ ਦਾ ਪੰਜਾਬ 'ਚ ਨਿਰਮਾਣ ਕਾਰਜ ਜ਼ੋਰਾਂ 'ਤੇ ਚੱਲ ਰਿਹਾ ਹੈ।

PunjabKesari ਨਿਰਮਾਣ ਦਾ ਕਾਰਜ ਲੈਂਡ ਪੋਰਟਸ ਅਥਾਰਿਟੀ ਆਫ ਇੰਡੀਆ ਦੀ ਦੇਖਭਾਲ 'ਚ ਕੀਤਾ ਜਾ ਰਿਹਾ ਹੈ।

PunjabKesariਤਿਆਰ ਹੋਣ ਤੋਂ ਬਾਅਦ ਕੋਰੀਡੋਰ ਕਿਸ ਤਰ੍ਹਾਂ ਦਾ ਦਿਖਾਈ ਦੇਵੇਗਾ, ਇਸ ਦੀਆਂ ਵੀ ਤਸਵੀਰਾਂ ਸਾਹਮਣੇ ਆਈਆਂ ਹਨ। 
PunjabKesari
ਕੋਰੀਡੋਰ ਦਾ ਕੰਮ ਨਵੰਬਰ 2019 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ 31 ਅਕਤੂਬਰ ਤੱਕ ਪੂਰਾ ਕਰਨ ਦਾ ਟੀਚਾ ਰੱਖ ਕੇ ਕੀਤਾ ਜਾ ਰਿਹਾ ਹੈ।

PunjabKesariਪੈਸੰਜਰ ਟਰਮੀਨਲ ਨੂੰ ਸਮੇਂ 'ਤੇ ਤਿਆਰ ਕਰਨ ਲਈ ਮੌਜੂਦਾ ਸਮੇਂ 'ਚ 250 ਤੋਂ ਜ਼ਿਆਦਾ ਮਜ਼ਦੂਰ ਅਤੇ 30 ਇੰਜੀਨੀਅਰਾਂ ਦੀ ਟੀਮ ਦਿਨ-ਰਾਤ ਦੀਆਂ ਤਿੰਨ ਸ਼ਿਫਟਾਂ 'ਚ ਕੰਮ ਕਰ ਰਹੀ ਹੈ ਤਾਂ ਕਿ ਸਮੇਂ ਤੋਂ ਪਹਿਲਾਂ ਕੰਮ ਪੂਰਾ ਕੀਤਾ ਜਾ ਸਕੇ।
PunjabKesari
ਕਰਤਾਰਪੁਰ ਕੋਰੀਡੋਰ ਦੇ ਨਿਰਮਾਣ ਦਾ ਕੰਮ ਪਾਕਿਸਾਨ ਵੱਲ ਵੀ ਜ਼ੋਰਾ-ਸ਼ੋਰਾਂ ਨਾਲ ਚੱਲ ਰਿਹਾ ਹੈ। ਇਸ ਦੀ ਪਾਕਿ ਵਲੋਂ ਵੀ ਵੀਡੀਓ ਜਾਰੀ ਕੀਤੀ ਗਈ ਹੈ, ਜਿਸ 'ਚ 80 ਫੀਸਦੀ ਤੱਕ ਕੰਮ ਮੁਕੰਮਲ ਹੋ ਚੁੱਕਾ ਹੈ।

 


author

Baljeet Kaur

Content Editor

Related News