ਹੋਟਲ ਦੇ ਬਾਥਰੂਮ ''ਚੋਂ ਮਿਲੀ ਨੌਜਵਾਨ ਲਾਸ਼

Friday, Mar 08, 2019 - 05:00 PM (IST)

ਹੋਟਲ ਦੇ ਬਾਥਰੂਮ ''ਚੋਂ ਮਿਲੀ ਨੌਜਵਾਨ ਲਾਸ਼

ਅੰਮ੍ਰਿਤਸਰ (ਗੁਰਪ੍ਰੀਤ ਸਿੰਘ) : ਅੰਮ੍ਰਿਤਸਰ ਦੇ ਬੱਸ ਅੱਡੇ ਕੋਲ ਕਮਫਰਟ ਸਟੇਅ ਗੈਸਟ ਹਾਊਸ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ  ਰਾਤ ਗੈਸਟ ਹਾਊਸ 'ਚ ਆਏ ਨੌਜਵਾਨ ਦੀ ਸਵੇਰੇ ਲਾਸ਼ ਮਿਲੀ। ਮ੍ਰਿਤਕ ਨੌਜਵਾਨ ਗੋਇੰਦਵਾਲ ਸਾਹਿਬ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੈਸਟ ਹਾਊਸ ਮਾਲਕ ਦੇ ਰਿਸ਼ਤੇਦਾਰ ਨੇ ਦੱਸਿਆ ਨੌਜਵਾਨ ਕਾਰਜ ਗੋਇੰਦਵਾਲ ਸਾਹਿਬ ਦਾ ਰਾਹਿਣ ਵਾਲਾ ਹੈ। ਉਸ ਨੇ ਬੀਤੀ ਰਾਤ ਸਾਢੇ 7 ਵਜੇ ਦੇ ਕਰੀਬ ਕਮਰਾ ਕਿਰਾਏ 'ਤੇ ਲਿਆ ਸੀ ਜਦਕਿ ਅੱਜ ਸਵੇਰੇ ਉਸ ਦੀ ਲਾਸ਼ ਕਮਰੇ ਦੇ ਬਾਥਰੂਮ 'ਚੋਂ ਮਿਲੀ। ਇਸ ਸਬੰਧੀ ਜਾਣਕਾਰੀ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਧਾਰਾ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਸੂਤਰਾਂ ਦੀ ਮੰਨੀਏ ਤਾਂ ਕਾਰਜ ਸਿੰਘ ਨਾਲ ਇਕ ਔਰਤ ਵੀ ਸੀ। ਹਾਲਾਂਕਿ ਪੁਲਸ ਨੇ ਇਸ ਗੱਲ ਤੋਂ ਟਾਲਾ ਵੱਟਦਿਆਂ ਕਿਹਾ ਕਿ ਉਹ ਇਸ ਬਾਰੇ ਜਾਂਚ ਕਰ ਰਹੇ ਹਨ। 


author

Baljeet Kaur

Content Editor

Related News