ਇਸ ਵਿਅਕਤੀ ਨੇ ਸੰਜੋਇਆ ਹੈ ਇਤਿਹਾਸਕ ਚੀਜ਼ਾਂ ਦਾ ਖਜ਼ਾਨਾ (ਤਸਵੀਰਾਂ)

01/04/2019 2:59:18 PM

ਅੰਮ੍ਰਿਤਸਰ : ਅੱਜਕੱਲ ਦੇ ਸਮੇਂ 'ਚ ਜਿਥੇ ਕੁਝ ਸਾਲ ਪੁਰਾਣੀਆਂ ਚੀਜ਼ਾਂ ਨੂੰ ਸੰਭਾਲਣਾ ਮੁਸ਼ਕਲ ਹੁੰਦਾ ਹੈ, ਉਥੇ ਹੀ ਅੰਮ੍ਰਿਤਸਰ ਦੇ ਇਸਲਾਮਾਬਾਦ 'ਚ ਇਕ ਵਿਅਕਤੀ ਅਜਿਹਾ ਵੀ ਹੈ, ਜਿਸ ਨੇ ਕਈ ਸਾਲਾਂ ਪੁਰਾਣੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।

PunjabKesariਜਿਨ੍ਹਾਂ ਨੂੰ ਵੇਖ-ਵੇਖ ਕੇ ਤੁਹਾਡੀਆਂ ਅੱਖਾਂ ਥੱਕ ਜਾਣਗੀਆਂ ਪਰ ਇਹ ਇਤਿਹਾਸਕ ਚੀਜ਼ਾਂ ਕਦੇ ਖਤਮ ਨਹੀਂ ਹੋਣ ਵਾਲੀਆਂ। ਇਸਲਾਮਾਬਾਦ ਦਾ ਰਹਿਣ ਵਾਲਾ ਇਹ ਵਿਅਕਤੀ ਪੇਸ਼ੇ ਤੋਂ ਪ੍ਰਿੰਸੀਪਲ ਰਾਜਾਰਾਮ ਹੈ, ਜਿਸ ਨੇ ਇਨ੍ਹਾਂ ਸਾਲਾਂ ਪੁਰਾਣੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ।

PunjabKesariਇਨ੍ਹਾਂ ਚੀਜ਼ਾਂ 'ਚ ਪੁਰਾਣੀ ਭਾਰਤੀ ਕਰੰਸੀ ਨਾਲ ਅਜਿਹੀਆਂ ਹੋਰ ਚੀਜ਼ਾਂ ਵੀ ਹਨ ਜੋ ਸ਼ਾਇਦ ਕਿਸੇ ਨੇ ਨਾ ਦੇਖੀਆ ਹੋਣ। ਇਨ੍ਹਾਂ ਚੀਜ਼ਾਂ ਨੂੰ ਸੰਭਾਲ ਵਾਲੇ ਮਾਲਕ ਦਾ ਕਹਿਣਾ ਹੈ ਕਿ ਉਹ ਲਗਭਗ 40 ਸਾਲਾਂ ਤੋਂ ਪੁਰਾਣੀਆਂ ਚੀਜ਼ਾਂ 'ਤੇ ਸਰਚ ਕਰ ਰਹੇ ਹਨ। 
PunjabKesari
ਪੂਰੀ ਦੁਨੀਆਂ 'ਚ ਰਾਜਾਰਾਮ ਵਰਗੇ ਕੁਝ ਵਿਰਲੇ ਹੀ ਲੋਕ ਹੁੰਦੇ ਹਨ, ਜੋ ਇਤਿਹਾਸ ਨਾਲ ਜੁੜੀਆਂ ਚੀਜ਼ਾਂ ਨੂੰ ਕਰੋੜਾਂ ਰੁਪਏ ਖਰਚ ਕੇ ਸੰਭਾਲ ਕੇ ਰੱਖਣ ਦੀ ਚਾਹਤ ਰੱਖਦੇ ਹਨ। 

PunjabKesari
 


Baljeet Kaur

Content Editor

Related News