ਗੁਰੂ ਨਾਨਕ ਹਸਪਤਾਲ ’ਚ ਸਕੈਨ ਕਰਵਾਉਣ ਆਉਣ ਵਾਲੇ ਮਰੀਜ਼ ਨਹੀਂ ਹਨ ਸੁਰੱਖਿਅਤ, ਚੋਰੀ ਹੋਈਆਂ ਵਾਲੀਆਂ

05/24/2022 11:00:43 AM

ਅੰਮ੍ਰਿਤਸਰ (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਵਿਚ ਸਿਟੀ ਸਕੈਨ ਕਰਵਾਉਣ ਲਈ ਆਉਣ ਵਾਲੇ ਮਰੀਜ਼ ਸੁਰੱਖਿਅਤ ਨਹੀਂ ਹਨ। ਗੰਭੀਰ ਬੀਮਾਰ ਮਰੀਜ਼ਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀਆਂ ਵਾਲੀਆਂ ਚੋਰੀ ਕੀਤੀਆਂ ਜਾ ਰਹੀਆਂ ਹਨ। ਪਠਾਨਕੋਟ ਵਾਸੀ ਸਿੰਮੀ ਦੀ ਸਿਟੀ ਸਕੈਨ ਜਾਂਚ ਦੌਰਾਨ ਹਸਪਤਾਲ ਦੇ ਸਟਾਫ ਨੇ ਮਰੀਜ਼ ਦੀਆਂ ਸੋਨੇ ਦੀਆਂ ਵਾਲੀਆਂ ਚੋਰੀ ਕਰ ਲਈਆਂ, ਜਦੋਂ ਰਿਸ਼ਤੇਦਾਰਾਂ ਨੇ ਮਾਮਲੇ ਦਾ ਜਾਇਜ਼ਾ ਲਿਆ ਤਾਂ ਉਸ ਨੂੰ ਪੁਲਸ ਨੇ ਦਬੋਚ ਲਿਆ ਅਤੇ ਉਸ ਨੇ ਚੋਰੀ ਕਰਨ ਦੀ ਗੱਲ ਕਬੂਲੀ। ਫਿਲਹਾਲ ਮਰੀਜ਼ ਦੀ ਮੌਤ ਹੋ ਚੁੱਕੀ ਹੈ ਅਤੇ ਪੁਲਸ ਸਥਿਤੀ ਦੀ ਨਿਸ਼ਾਨਦੇਹੀ ’ਤੇ ਸੁਨਿਆਰੇ ਦੀ ਭਾਲ ਕਰ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਬੀਮੇ ਦੇ ਪੈਸੇ ਲੈਣ ਦੀ ਖ਼ਾਤਰ ਪਤਨੀ ਨੇ ਬੇਰਹਿਮੀ ਨਾਲ ਕੀਤਾ ਪਤੀ ਦਾ ਕਤਲ

ਜਾਣਕਾਰੀ ਅਨੁਸਾਰ ਪਠਾਨਕੋਟ ਵਾਸੀ ਸਿੰਮੀ ਨੂੰ 5 ਮਈ ਨੂੰ ਗੁਰੂ ਨਾਨਕ ਦੇਵ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਉਸ ਦੇ ਗੁਰਦੇ ਅਤੇ ਜ਼ਿਗਰ ’ਚ ਇਨਫੈਕਸ਼ਨ ਸੀ। ਮੁੱਢਲੀ ਜਾਂਚ ਤੋਂ ਬਾਅਦ ਡਾਕਟਰ ਨੇ ਸਿਟੀ ਸਕੈਨ ਕਰਨ ਲਈ ਕਿਹਾ। ਚਾਰ ਮੁਲਾਜ਼ਮ ਉਨ੍ਹਾਂ ਨੂੰ ਸਿਟੀ ਸਕੈਨ ਰੂਮ ਵਿਚ ਲੈ ਗਏ। ਸਿੰਮੀ ਦੇ ਵਾਲਾਂ ਵਿਚ ਇਕ ਲੋਹੇ ਦੀ ਕਲਿੱਪ ਲੱਗੀ ਹੋਈ ਸੀ। ਸਿਟੀ ਸਕੈਨ ਕਰਨ ਵਾਲੇ ਟੈਕਨੀਸ਼ੀਅਨ ਨੇ 88 ਫੁੱਟ ਰੋਡ ਦੇ ਵਸਨੀਕ ਨੂੰ ਕਲਿੱਪ ਉਤਾਰਨ ਲਈ ਕਿਹਾ। ਇਸ ਦੌਰਾਨ ਦਰਜਾਚਾਰ ਦੇ ਮੁਲਾਜ਼ਮ ਨੇ ਸਿੰਮੀ ਦੇ ਕੰਨਾਂ ’ਚੋਂ ਸੋਨੇ ਦੀਆਂ ਵਾਲੀਆਂ ਵੀ ਲਾਹ ਲਈਆਂ। ਸਿਟੀ ਸਕੈਨ ਕਰਵਾਉਣ ਤੋਂ ਬਾਅਦ ਜਦੋਂ ਚਾਰੇ ਮੁਲਾਜ਼ਮ ਸਿੰਮੀ ਨੂੰ ਲੈ ਕੇ ਵਾਰਡ ਵਿਚ ਪੁੱਜੇ ਤਾਂ ਕੰਨਾਂ ਵਿਚੋਂ ਵਾਲੀਆਂ ਗਾਇਬ ਸਨ। 

ਪੜ੍ਹੋ ਇਹ ਵੀ ਖ਼ਬਰ: ਭਿੱਖੀਵਿੰਡ ’ਚ ਸੁਨਿਆਰੇ ਨੂੰ ਅਗਵਾ ਕਰ ਬੇਰਹਿਮੀ ਨਾਲ ਕੀਤਾ ਕਤਲ, ਪਿੰਡ ਰੈਸ਼ੀਆਣਾ ਨੇੜਿਓ ਬਰਾਮਦ ਹੋਈ ਲਾਸ਼

ਸਿੰਮੀ ਦੇ ਜਵਾਈ ਜੌਲੀ ਨੇ ਹਸਪਤਾਲ ਪ੍ਰਸ਼ਾਸਨ ਅਤੇ ਹਸਪਤਾਲ ਦੀ ਸੁਰੱਖਿਆ ਵਿਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦੇ ਇੰਚਾਰਜ ਜੋਗਿੰਦਰ ਸਿੰਘ ਨੂੰ ਸੂਚਨਾ ਦਿੱਤੀ। ਜੋਗਿੰਦਰ ਸਿੰਘ ਨੇ ਜਾਂਚ ਤੋਂ ਬਾਅਦ ਚਾਰਾਂ ਮੁਲਾਜ਼ਮਾਂ ਨੂੰ ਫਡ਼ ਕੇ ਪੁਲਸ ਹਵਾਲੇ ਕਰ ਦਿੱਤਾ। ਪੁੱਛਗਿੱਛ ਦੌਰਾਨ ਮੁਲਾਜ਼ਮ ਨੇ ਮੰਨਿਆ ਕਿ ਉਨ੍ਹਾਂ ਨੇ ਇਹ ਵਾਲੀਆਂ ਕਿਸੇ ਸੁਨਿਆਰੇ ਨੂੰ ਵੇਚੀਆਂ ਸਨ। ਇੱਥੇ ਸੋਮਵਾਰ ਨੂੰ ਸਿੰਮੀ ਦੀ ਮੌਤ ਹੋ ਗਈ। ਪੁਲਸ ਨੇ ਦਰਜਾਚਾਰ ਕਰਮਚਾਰੀ ਦੀ ਨਿਸ਼ਾਨਦੇਹੀ ’ਤੇ ਸੁਨਿਆਰੇ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ਵਿਖੇ ਪ੍ਰੇਮੀ ਜੋੜੇ ਨੇ ਕੀਤੀ ਖ਼ੁਦਕੁਸ਼ੀ, ਨੌਜਵਾਨ ਦਾ ਡੇਢ ਮਹੀਨਾ ਪਹਿਲਾਂ ਹੋਇਆ ਸੀ ਵਿਆਹ

ਹਸਪਤਾਲ ’ਚ ਪਹਿਲਾਂ ਵੀ ਹੋ ਚੁੱਕੀਆਂ ਹਨ ਚੋਰੀ ਦੀਆਂ ਕਈ ਵਾਰਦਾਤਾਂ, ਪੁਲਸ ਪ੍ਰਸ਼ਾਸਨ ਖਾਮੋਸ਼
ਦੂਜੇ ਪਾਸੇ ਸਮਾਜ ਸੇਵਕ ਜੈ ਗੋਪਾਲ ਲਾਲੀ ਨੇ ਦੱਸਿਆ ਕਿ ਹਸਪਤਾਲ ਵਿਚ ਚੋਰੀ ਦੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਮਰੀਜ਼ਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਮਰੀਜ਼ਾਂ ਦੇ ਰਿਸ਼ਤੇਦਾਰਾਂ ਵੱਲੋਂ ਕਈ ਵਾਰ ਚੋਰ ਫੜੇ ਜਾ ਚੁੱਕੇ ਹਨ ਪਰ ਪੁਲਸ ਪ੍ਰਸ਼ਾਸਨ ਠੋਸ ਕਾਰਵਾਈ ਕਰਨ ਦੀ ਬਜਾਏ ਨਾ ਤਾਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਦਾ ਹੈ ਅਤੇ ਨਾ ਹੀ ਪੀੜਤ ਨੂੰ ਇਨਸਾਫ ਮਿਲਦਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਸੁਰੱਖਿਆ ਦੇ ਬਾਵਜੂਦ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਸਰਕਾਰ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ, ਪਹਿਲਾਂ ਹੀ ਮਰੀਜ਼ ਪੀੜਤ ਹਾਲਤ ਵਿਚ ਹਸਪਤਾਲ ਆਉਂਦਾ ਹੈ ਅਤੇ ਬਾਅਦ ਵਿਚ ਉਸ ਦੇ ਸਾਮਾਨ ਦੀ ਚੋਰੀ ਹੋਣ ’ਤੇ ਉਹ ਹੋਰ ਪ੍ਰੇਸ਼ਾਨ ਹੋ ਜਾਂਦਾ ਹੈ। ਇਹ ਉਹ ਮਾਮਲਾ ਹੈ ਜੋ ਸਾਹਮਣੇ ਆਇਆ ਹੈ ਪਰ ਕਈ ਅਜਿਹੇ ਮਾਮਲੇ ਹਨ, ਜਿਨ੍ਹਾਂ ਦੀ ਕੋਈ ਰਿਪੋਰਟ ਹੀ ਨਹੀਂ ਆਈ ਅਤੇ ਉਹ ਇਨਸਾਫ ਲਈ ਭਟਕ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: ਪਿਤਾ ਤੇ ਤਾਏ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ 16 ਸਾਲਾ ਨੌਜਵਾਨ, ਇੰਝ ਲਾਇਆ ਮੌਤ ਨੂੰ ਗਲ


rajwinder kaur

Content Editor

Related News