ਸੰਨੀ ਦਿਓਲ ਦੀ ਭਾਜਪਾ ''ਚ ਐਂਟਰੀ ''ਤੇ ਦੋਖੋ ਕੀ ਬੋਲੇ ਔਜਲਾ

Tuesday, Apr 23, 2019 - 05:20 PM (IST)

ਸੰਨੀ ਦਿਓਲ ਦੀ ਭਾਜਪਾ ''ਚ ਐਂਟਰੀ ''ਤੇ ਦੋਖੋ ਕੀ ਬੋਲੇ ਔਜਲਾ

ਅੰਮ੍ਰਿਤਸਰ(ਸੁਮਿਤ ਖੰਨਾ) : ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਪੂਰੇ ਲਾਮ ਲਸ਼ਕਰ ਦੇ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਪਹੁੰਚੇ। ਇਸ ਦੌਰਾਨ ਮੈਡਮ ਨਵਜੋਤ ਕੌਰ ਸਿੱਧੂ, ਸੁੱਖਜਿੰਦਰ ਸਿੰਘ ਸੁੱਖ ਸਰਕਾਰੀਆ, ਰਾਜ ਕੁਮਾਰ ਵੇਰਕਾ, ਓ. ਪੀ. ਸੋਨੀ ਤੇ ਹੋਰ ਕਾਂਗਰਸੀ ਆਗੂ ਵੀ ਨਾਲ ਸਨ। ਕਾਗਜ਼ ਦਾਖਲ ਕਰਨ ਮਗਰੋਂ ਔਜਲਾ ਨੇ ਹਰਦੀਪ ਪੁਰੀ ਨਾਲ ਕੋਈ ਮੁਕਾਬਲਾ ਨਾ ਹੋਣ ਦੀ ਗੱਲ ਕਹਿੰਦੇ ਹੋਏ ਪੁਰੀ ਨੂੰ ਪਹਿਲਾਂ ਅੰਮ੍ਰਿਤਸਰੀਆਂ ਦੀ ਸੇਵਾ ਕਰਨ ਦੀ ਸਲਾਹ ਦਿੱਤੀ।

PunjabKesari

ਇਸ ਦੇ ਨਾਲ ਹੀ ਔਜਲਾ ਨੇ ਭਾਜਪਾ 'ਚ ਸ਼ਾਮਲ ਹੋਏ ਸੰਨੀ ਦਿਓਲ ਨੂੰ ਵੀ ਲਪੇਟੇ 'ਚ ਲਿਆ ਤੇ ਕਿਹਾ ਕਿ ਰੀਅਲ ਤੇ ਰੀਲ ਲਾਈਫ 'ਚ ਬਹੁਤ ਫਰਕ ਹੁੰਦਾ ਹੈ। ਬਾਕੀ ਸੁਨੀਲ ਜਾਖੜ ਗੁਰਦਾਸਪੁਰ ਤੋਂ ਸੰਨੀ ਦਿਓਲ ਦੇ ਪਰਖੱਚੇ ਉਡਾ ਦੇਣਗੇ। ਔਜਲਾ ਦੀ ਨਾਮਜ਼ਦਗੀ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੀ ਪਹੁੰਚਣ ਦੀਆਂ ਖਬਰਾਂ ਸਨ ਪਰ ਖਰਾਬ ਸਿਹਤ ਕਰਕੇ ਉਹ ਪਹੁੰਚ ਨਹੀਂ ਸਕੇ ਪਰ ਇਸ ਦੌਰਾਨ ਕਾਂਗਰਸੀ ਵਰਕਰਾਂ ਵਿਚ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ।


author

cherry

Content Editor

Related News