ਸਰਕਾਰੀ ਸਕੂਲਾਂ ''ਚ ਕੋਰੋਨਾ ਵਾਇਰਸ ਨੇ ਦਿੱਤੀ ਦਸਤਕ, 3 ਅਧਿਆਪਕ ਆਏ ਪਾਜ਼ੇਟਿਵ

Tuesday, Nov 17, 2020 - 01:54 PM (IST)

ਸਰਕਾਰੀ ਸਕੂਲਾਂ ''ਚ ਕੋਰੋਨਾ ਵਾਇਰਸ ਨੇ ਦਿੱਤੀ ਦਸਤਕ, 3 ਅਧਿਆਪਕ ਆਏ ਪਾਜ਼ੇਟਿਵ

ਅੰਮ੍ਰਿਤਸਰ (ਦਲਜੀਤ): ਕੋਰੋਨਾ ਵਾਇਰਸ ਹੁਣ ਸਰਕਾਰੀ ਸਕੂਲਾਂ 'ਚ ਵੀ ਦਸਤਕ ਦੇ ਚੁੱਕਾ ਹੈ। ਸੋਮਵਾਰ ਨੂੰ 3 ਸਰਕਾਰੀ ਸਕੂਲਾਂ ਦੇ 3 ਅਧਿਆਪਕ ਪਾਜ਼ੇਟਿਵ ਪਾਏ ਗਏ ਹਨ। ਸਿੱਖਿਆ ਵਿਭਾਗ ਵਲੋਂ ਉਕਤ ਸਕੂਲਾਂ ਨੂੰ ਜਿੱਥੇ 5 ਦਿਨਾਂ ਲਈ ਸੈਨੇਟਈਜ਼ ਕਰਵਾ ਕੇ ਬੰਦ ਕਰ ਦਿੱਤਾ ਗਿਆ ਹੈ ਉਥੇ ਹੀ ਸਕੂਲਾਂ ਦੇ ਸਬੰਧਿਤ ਸਟਾਫ਼ ਨੂੰ ਤੁਰੰਤ ਕੋਰੋਨਾ ਟੈਸਟ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਵਿਭਾਗ ਵਲੋਂ ਖੰਘ, ਜੁਕਾਮ, ਬੁਖਾਰ ਤੋਂ ਪੀੜਤ ਬੱਚਿਆਂ ਨੂੰ ਵੀ ਸਕੂਲ ਵਿਚ ਨਾ ਆਉਣ ਦੀ ਹਦਾਇਤ ਕੀਤੀ ਗਈ ਹੈ ਅਤੇ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਸ਼ਹਿਰ ਦੇ ਵਿਚਕਾਰ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਗੋਲਬਾਗ ਅਤੇ ਸੀਨੀਅਰ ਸੈਕੰਡਰੀ ਸਕੂਲ ਬੱਲ ਕਲਾਂ ਦੀ ਇਕ-ਇਕ ਅਧਿਆਪਕਾ ਅਤੇ ਸੀਨੀਅਰ ਸੈਕੰਡਰੀ ਸਕੂਲ ਸੋਹੀਆ ਕਲਾਂ ਦਾ ਅਧਿਆਪਕ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਦੱਸਣਯੋਗ ਹੈ ਕਿ ਗੋਲ ਬਾਗ ਪ੍ਰਾਇਮਰੀ ਸਕੂਲ ਦੀਆਂ ਕਲਾਸਾਂ ਸੀਨੀਅਰ ਸੈਕੰਡਰੀ ਸਕੂਲ ਗੋਲਬਾਗ ਦੇ ਕੰਪਲੈਕਸ ਵਿਚ ਹੀ ਲੱਗਦੀਆਂ ਹਨ, ਜਿਸ ਕਾਰਣ ਸੀਨੀਅਰ ਸੈਕਸ਼ਨ ਦੇ ਅਧਿਆਪਕਾਂ ਵਿਚ ਇਸ ਗੱਲ ਨੂੰ ਲੈ ਕੇ ਚਿੰਤਾ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ : SGPC ਦੇ ਪ੍ਰਧਾਨ ਭਾਈ ਲੌਂਗੋਵਾਲ ਦਾ ਭਾਸ਼ਣ ਮੁੱਖ ਸਮਾਗਮ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਹੋਇਆ 'ਲੀਕ'

ਇਸੇ ਤਰ੍ਹਾਂ ਸੋਹੀਆ ਕਲਾਂ ਵਿਚ ਸੋਸ਼ਲ ਸਟੱਡੀ ਵਿਸ਼ੇ ਦੇ ਮਾਸਟਰ ਦਾ ਟੈਸਟ ਪਾਜ਼ੇਟਿਵ ਆਇਆ ਹੈ। ਇਸ ਸਬੰਧੀ ਵਿਭਾਗ ਦੇ ਨਿਰਦੇਸ਼ ਮੁਤਾਬਕ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਸਕੂਲ ਵਿਚ 20 ਦੇ ਕਰੀਬ ਸਟਾਫ ਮੈਂਬਰ ਹਨ। ਪਾਜ਼ੇਟਿਵ ਅਧਿਆਪਕ ਮੁਤਾਬਕ ਤਿੰਨ ਦਿਨ ਤੋਂ ਉਨ੍ਹਾਂ ਨੂੰ ਹਲਕਾ ਬੁਖਾਰ ਅਤੇ ਗਲਾ ਖ਼ਰਾਬ ਹੋਣ ਕਾਰਣ ਪਹਿਲਾਂ ਰੈਪਿਡ ਟੈਸਟ ਕਰਵਾਇਆ ਗਿਆ। ਉਸਦੀ ਰਿਪੇਰਟ ਪਾਜ਼ੇਟਿਵ ਆਉਣ ਤੋਂ ਬਾਅਦ ਆਰਟ ਟੀ. ਪੀ. ਸੀ. ਆਰ. ਟੈਸਟ ਕਰਵਾਇਆ ਗਿਆ। ਉਹ ਵੀਰਵਾਰ ਤੋਂ ਸਕੂਲ ਨਹੀਂ ਗਏ ਹਾਲਾਂਕਿ ਟੈਸਟ ਦੀ ਰਿਪੋਰਟ ਐਤਵਾਰ ਨੂੰ ਆਈ ਹੈ। ਰਿਪੋਰਟ ਆਉਂਦੇ ਹੀ ਸਕੂਲ ਪ੍ਰਬੰਧਨ ਨੂੰ ਸੂਚਿਤ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਇਸ ਅਧਿਆਪਕ ਦੀ ਪਤਨੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਲ ਕਲਾਂ ਵਿਚ ਪੋਲੀਟਿਕਲ ਸਾਇੰਸ ਦੀ ਮਿਸਟਰੈਸ ਹੈ। ਉਨ੍ਹਾਂ ਦਾ ਟੈਸਟ ਵੀ ਪਾਜ਼ੇਟਿਵ ਆਉਣ ਦੇ ਬਾਅਦ ਉੱਥੋਂ ਦਾ ਸਕੂਲ ਵੀ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :  2017 ਵਾਲੇ ਅਧੂਰੇ ਸੁਪਨੇ ਨੂੰ ਪੂਰਾ ਕਰਨ ਲਈ 'ਆਪ' ਹੋਈ ਪਈ ਹੈ ਪੱਬਾਂ ਭਾਰ

ਸਕੂਲ 5 ਦਿਨ ਲਈ ਬੰਦ, ਬਾਕੀ ਸਟਾਫ਼ ਦਾ ਵੀ ਹੋਵੇਗਾ ਟੈਸਟ : ਡੀ. ਈ. ਓ.- ਜ਼ਿਲਾ ਸਿੱਖਿਆ ਅਧਿਕਾਰੀ ਸਤਿੰਦਰਬੀਰ ਸਿੰਘ ਨੇ ਕਿਹਾ ਕਿ ਵਿਭਾਗ ਦੇ ਸਪੱਸ਼ਟ ਹੁਕਮ ਹਨ ਕਿ ਜਦੋਂ ਵੀ ਕੋਈ ਸਟਾਫ ਮੈਂਬਰ ਕੋਰੋਨਾ ਪਾਜ਼ੇਟਿਵ ਆਵੇ ਤਾਂ ਸਬੰਧਿਤ ਸਕੂਲ ਦੇ ਪ੍ਰਿੰਸੀਪਲ ਖ਼ੁਦ ਹੀ ਸਕੂਲ ਬੰਦ ਕਰਨ ਦਾ ਫੈਸਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲੇ ਵਿਚ ਤਿੰਨ ਸਕੂਲਾਂ ਦੇ ਅਧਿਆਪਕਾਂ ਦੇ ਕੋਰੋਨਾ ਪਾਜ਼ੇਟਿਵ ਆਉਣ ਨਾਲ ਤਿੰਨੇ ਸਕੂਲ 5 ਦਿਨ ਲਈ ਬੰਦ ਕਰਨ ਅਤੇ ਬਾਕੀ ਸਟਾਫ ਦਾ ਕੋਵਿਡ ਟੈਸਟ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਕੂਲ ਵਿਚ ਆਏ ਬੱਚਿਆਂ ਨੂੰ ਵੀ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਉਹ ਤੁਰੰਤ ਸਕੂਲ ਪ੍ਰਬੰਧਨ ਨੂੰ ਸੂਚਿਤ ਕਰਨ। ਸਰਕਾਰ ਅਧਿਆਪਕਾਂ ਨੂੰ ਦੋ ਤਰਫਾ ਮਾਰਨ ਦੀ ਨੀਤੀ 'ਤੇ ਚੱਲ ਰਹੀ : ਡੀ. ਟੀ. ਐੱਫ. : ਜ਼ਿਲੇ ਦੇ ਤਿੰਨ ਅਧਿਆਪਕਾਂ ਦੇ ਕੋਵਿਡ ਟੈਸਟ ਦੀ ਰਿਪੇਰਟ ਪਾਜ਼ੇਟਿਵ ਆਉਣ ਦੇ ਬਾਅਦ ਡੈਮੋਕ੍ਰੇਟਿਕ ਟੀਚਰਸ ਫਰੰਟ ਨੇ ਸਰਕਾਰ ਦੀ ਨੀਤੀ ਦਾ ਵਿਰੋਧ ਕੀਤਾ। ਇਸ ਸਬੰਧੀ ਜ਼ਿਲਾ ਪ੍ਰਧਾਨ ਅਸ਼ਵਨੀ ਅਵਸਥੀ ਨੇ ਕਿਹਾ ਕਿ ਵਿਭਾਗ ਵਲੋਂ ਇਕ ਪਾਸੇ ਆਨਲਾਇਨ ਕਲਾਸਾਂ ਲਾਉਣ ਦੇ ਹੁਕਮ ਦੇ ਕੇ ਅਧਿਆਪਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਸਕੂਲ ਵਿਚ ਸੱਦ ਕੇ ਸ਼ਰੇਆਮ ਕੋਵਿਡ ਦੇ ਲਪੇਟ 'ਚ ਆਉਣ ਲਈ ਅਧਿਆਪਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੀ ਨੀਤੀ ਅਪਨਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਕ ਨੀਤੀ 'ਤੇ ਚੱਲਣਾ ਚਾਹੀਦਾ ਹੈ ਜਾਂ ਕਲਾਸਾਂ ਆਨਲਾਇਨ ਲਾਈਆਂ ਜਾਣ ਜਾਂ ਪੂਰੀ ਤਰ੍ਹਾਂ ਸਕੂਲ ਖੋਲ੍ਹ ਦਿੱਤੇ ਜਾਣ।

ਇਹ ਵੀ ਪੜ੍ਹੋ : ਰੂਹ ਕੰਬਾਊ ਵਾਰਦਾਤ: ਸਿਰਫ਼ਿਰੇ ਨੇ ਨਾਬਾਲਗ ਦੇ ਗੁਪਤ ਅੰਗ 'ਚ ਭਰੀ ਹਵਾ, ਮੌਤ

ਠੰਡ ਵਧੀ, ਕੋਰੋਨਾ ਦੇ ਮਾਮਲਿਆਂ ਵਿਚ ਹੋਵੇਗਾ ਵਾਧਾ, ਸੋਮਵਾਰ ਨੂੰ 33 ਪਾਜ਼ੇਟਿਵ ਮਾਮਲੇ ਆਏ ਸਾਹਮਣੇ 
ਐਤਵਾਰ ਨੂੰ ਹੋਈ ਮੁਸਲਾਧਾਰ ਬਾਰਿਸ਼ ਦੇ ਬਾਅਦ ਠੰਡ ਵੱਧ ਗਈ ਹੈ, ਠੰਡ ਵੱਧਣ ਨਾਲ ਹੁਣ ਕੋਰੋਨਾ ਵਾਇਰਸ ਦੇ ਕੇਸਾਂ 'ਚ ਵਾਧਾ ਹੋਵੇਗਾ। ਫਿਲਹਾਲ ਜ਼ਿਲੇ ਵਿਚ ਸੋਮਵਾਰ ਨੂੰ 33 ਪਾਜ਼ੇਟਿਵ ਮਰੀਜ਼ ਆਏ ਹਨ, ਇਸ ਵਿਚੋਂ ਕਮਿਊਨਿਟੀ ਤੋਂ 25 ਅਤੇ ਸੰਪਰਕ ਵਾਲੇ 8 ਹਨ। ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਦੀ ਦੂਜੀ ਵੇਬ ਨੂੰ ਵੇਖਦੇ ਹੋਏ ਸਮਾਂ ਰਹਿੰਦੇ ਹੀ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ। ਐਤਵਾਰ ਨੂੰ ਪੰਜਾਬ ਭਰ 'ਚ ਹੋਈ ਬਰਸਾਤ ਦੇ ਬਾਅਦ ਠੰਡ ਵੱਧ ਗਈ ਹੈ। ਆਉਣ ਵਾਲੇ ਦਿਨਾਂ ਵਿਚ ਠੰਡ ਦੇ ਚੱਲਦੇ ਕੋਰੋਨਾ ਦੇ ਮਾਮਲੇ ਹੋਰ ਵੱਧ ਸਕਦੇ ਹਨ। ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਹੁਣ ਤੱਕ ਜ਼ਿਲੇ 'ਚ ਕੁਲ ਪਾਜ਼ੇਟਿਵ 12,341 ਲੋਕ ਆ ਚੁੱਕੇ ਹਨ ਅਤੇ ਇਸ ਵਿਚੋਂ ਹੁਣ ਤੱਕ ਠੀਕ ਹੋਏ 11,488 । ਅਜੇ 379 ਦਾ ਇਲਾਜ ਚੱਲ ਰਿਹਾ ਹੈ। ਹੁਣ ਤੱਕ ਕੁਲ 474 ਲੋਕਾਂ ਦੀ ਮੌਤ ਹੋ ਚੁੱਕੀ ਹੈ ।


author

Baljeet Kaur

Content Editor

Related News