ਅੰਮਿ੍ਰਤਸਰ ’ਚ 13 ਸਾਲਾ ਬੱਚੀ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਦਿਖਾ ਕੇ ਕੀਤਾ ਸਮੂਹਿਕ ਜਬਰ-ਜ਼ਿਨਾਹ

Tuesday, Jan 05, 2021 - 09:26 AM (IST)

ਅੰਮਿ੍ਰਤਸਰ ’ਚ 13 ਸਾਲਾ ਬੱਚੀ ਨਾਲ ਹੈਵਾਨੀਅਤ, ਅਸ਼ਲੀਲ ਵੀਡੀਓ ਦਿਖਾ ਕੇ ਕੀਤਾ ਸਮੂਹਿਕ ਜਬਰ-ਜ਼ਿਨਾਹ

ਅੰਮ੍ਰਿਤਸਰ (ਅਰੁਣ): ਨਾਬਾਲਗ ਕੁੜੀ ਨੂੰ ਅਸ਼ਲੀਲ ਵੀਡੀਓ ਦਿਖਾ ਕੇ ਸਮੂਹਿਕ ਜਬਰ-ਜ਼ਿਨਾਹ ਕਰਨ ਵਾਲੇ 2 ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਛੇਹਰਟਾ ਦੀ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ। ਪੁਲਸ ਵਲੋਂ ਕਰਵਾਈ ਗਈ ਮੈਡੀਕਲ ਰਿਪੋਰਟ ’ਚ ਜਬਰ-ਜ਼ਿਨਾਹ ਦੀ ਪੁਸ਼ਟੀ ਹੋਈ ਹੈ। ਮੁਲਜ਼ਮ ਨਰਿੰਦਰ ਸਿੰਘ ਅਤੇ ਸੰਦੀਪ ਬੱਲ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਜਲੰਧਰ ਤੋਂ ਵੱਡੀ ਖ਼ਬਰ : ਆਬਾਦਪੁਰਾ ਦੇ ਤਿੰਨ ਨੌਜਵਾਨ ਲਾਪਤਾ

ਪੁਲਸ ਨੂੰ ਕੀਤੀ ਸ਼ਿਕਾਇਤ ’ਚ ਜਲੰਧਰ ਵਾਸੀ ਜਨਾਨੀਆਂ ਨੇ ਦੱਸਿਆ ਕਿ ਆਪਸੀ ਤਕਰਾਰ ਦੇ ਚੱਲਦਿਆਂ ਉਸਦਾ ਆਪਣੇ ਪਤੀ ਨਾਲ ਤਲਾਕ ਹੋ ਚੁੱਕਿਆ ਹੈ, ਕੁਝ ਦਿਨ ਪਹਿਲਾਂ ਹੀ ਉਹ ਆਪਣੀ 13 ਸਾਲਾ ਕੁੜੀ ਸਮੇਤ ਸਥਾਨਕ ਥਾਣੇ ਅਧੀਨ ਪੈਂਦੇ ਇਕ ਪਿੰਡ ’ਚ ਆਪਣੀ ਵਾਕਿਫ਼ਦਾਰ ਕੋਲ ਰਹਿਣ ਆਈ ਸੀ। ਲੋਕਾਂ ਦੇ ਘਰਾਂ ’ਚ ਕੰਮ ਕਰ ਕੇ ਆਪਣਾ ਗੁਜ਼ਾਰਾ ਕਰ ਰਹੀ ਸੀ ਅਤੇ ਆਪਣੀ ਕੁੜੀ ਨੂੰ ਗੁਰਮੀਤ ਕੌਰ ਦੇ ਘਰ ਛੱਡ ਜਾਂਦੀ ਸੀ। ਗੁਰਮੀਤ ਕੌਰ ਦਾ ਪਤੀ ਨਰਿੰਦਰ ਸਿੰਘ ਘਰ ਰਹਿੰਦਾ ਸੀ। ਸ਼ਨੀਵਾਰ ਦੇ ਦਿਨ ਉਹ ਅਤੇ ਗੁਰਮੀਤ ਕੌਰ ਦੋਵੇਂ ਕੰਮ ਕਰਨ ਗਈਆਂ ਸਨ, ਜਿਸ ਦੇ ਮਗਰੋਂ ਨਰਿੰਦਰ ਸਿੰਘ ਅਤੇ ਉਸਦੇ ਦੋਸਤ ਸੰਦੀਪ ਬੱਲ ਵਲੋਂ ਉਸ ਦੀ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਜਨਾਨੀ ਨੇ ਦੋਸ਼ ਲਾਇਆ ਕਿ ਉਸ ਨੂੰ ਮੁਲਜ਼ਮਾਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।

ਇਹ ਵੀ ਪੜ੍ਹੋ :  ਖਾਕੀ ਫ਼ਿਰ ਸਵਾਲਾਂ ਦੇ ਘੇਰੇ ’ਚ : ਹੌਲਦਾਰ ਨੇ ਕੁੱਟਮਾਰ ਦੀ ਸ਼ਿਕਾਰ ਜਨਾਨੀ ਨਾਲ ਮਿਟਾਈ ਹਵਸ

ਮੁਲਜ਼ਮਾਂ ਨੂੰ ਜਲਦ ਗਿ੍ਰਫ਼ਤਾਰ ਕਰ ਲਿਆ ਜਾਵੇਗਾ : ਥਾਣਾ ਮੁੱਖੀ  
ਥਾਣਾ ਛੇਹਰਟਾ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਨੇ ਦੱਸਿਆ ਕਿ ਪੁਲਸ ਮੌਕੇ ’ਤੋਂ ਦੌੜ੍ਹੇ ਦੋਵਾਂ ਮੁਲਜ਼ਮਾਂ ਦੀ ਗਿ੍ਰਫ਼ਤਾਰੀ ਲਈ ਛਾਪਾਮਾਰੀ ਕਰ ਰਹੀ ਹੈ। ਜਲਦ ਹੀ ਇਨ੍ਹਾਂ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਜਾਵੇਗਾ।

ਨੋਟ— ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 


author

Baljeet Kaur

Content Editor

Related News