ਆਵਾਰਾ ਕੁੱਤਿਆਂ ਨੇ 4 ਸਾਲਾ ਬੱਚੀ ਨੂੰ ਵੱਢਿਆ

Sunday, Jun 09, 2019 - 03:15 PM (IST)

ਆਵਾਰਾ ਕੁੱਤਿਆਂ ਨੇ 4 ਸਾਲਾ ਬੱਚੀ ਨੂੰ ਵੱਢਿਆ

ਅੰਮ੍ਰਿਤਸਰ (ਸੰਜੀਵ, ਸੰਜੀਵ) : ਅੰਮ੍ਰਿਤਸਰ 'ਚ ਟਿਊਸ਼ਨ ਪੜ੍ਹ ਕੇ ਘਰ ਪਰਤ ਰਹੀ 4 ਸਾਲ ਦੀ ਅਹਾਨਾ ਗਰੋਵਰ ਨੂੰ ਚੂਰ ਬੇਰੀ ਬਾਜ਼ਾਰ ਅੰਦਰੂਨੀ ਭਗਤਾਂਵਾਲਾ 'ਚ ਆਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਵੱਢ ਦਿੱਤਾ। ਅਹਾਨਾ ਦੀਆਂ ਚੀਕਾਂ ਸੁਣ ਕੇ ਰਾਹਗੀਰ ਨੇ ਡੰਡੇ ਨਾਲ ਕੁੱਤਿਆਂ ਨੂੰ ਭਜਾਇਆ ਅਤੇ ਉਸ ਨੂੰ ਜ਼ਖਮੀ ਹਾਲਤ 'ਚ ਉਸ ਦੇ ਘਰ ਪਹੁੰਚਾਇਆ, ਜਿਸ ਨੂੰ ਹੁਣ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਚੀ ਦੇ ਪਿਤਾ ਰਾਕੇਸ਼ ਗਰੋਵਰ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਘਰ ਦੇ ਨਜ਼ਦੀਕ ਟਿਊਸ਼ਨ ਪੜ੍ਹ ਕੇ ਵਾਪਸ ਪਰਤ ਰਹੀ ਸੀ ਕਿ ਬਾਜ਼ਾਰ 'ਚ ਆਵਾਰਾ ਕੁੱਤਿਆਂ ਨੇ ਉਸ ਨੂੰ ਘੇਰ ਲਿਆ ਅਤੇ ਇਕ ਨੇ ਬੁਰੀ ਤਰ੍ਹਾਂ ਉ ਸਦੀ ਲੱਤ ਫੜ ਕੇ ਨੋਚ ਦਿੱਤੀ। ਉਥੋਂ ਲੰਘ ਰਹੇ ਇਕ ਵਿਅਕਤੀ ਨੇ ਤੁਰੰਤ ਇਕ ਡੰਡੇ ਨਾਲ ਕੁੱਤਿਆਂ ਨੂੰ ਭਜਾਇਆ ਅਤੇ ਖੂਨ ਨਾਲ ਲਥਪਥ ਉਨ੍ਹਾਂ ਦੀ ਬੇਟੀ ਨੂੰ ਘਰ ਪਹੁੰਚਾਇਆ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ 'ਚ ਵੱਧ ਰਹੀ ਕੁੱਤਿਆਂ ਦੀ ਜਨਸੰਖਿਆ 'ਤੇ ਕਾਬੂ ਪਾਉਣ ਲਈ ਠੋਸ ਕਦਮ ਚੁੱਕੇ ਜਾਣ ਤਾਂ ਕਿ ਆਏ ਦਿਨ ਹੋ ਰਹੀਆਂ ਅਜਿਹੀਆਂ ਘਟਨਾਵਾਂ 'ਤੇ ਰੋਕ ਲੱਗ ਸਕੇ।


author

Baljeet Kaur

Content Editor

Related News