ਤੇਜ਼ ਰਫਤਾਰ ਕਾਰ ਨੇ ਕੁਚਲੀ 12 ਸਾਲਾ ਲੜਕੀ

Saturday, Feb 23, 2019 - 09:51 AM (IST)

ਤੇਜ਼ ਰਫਤਾਰ ਕਾਰ ਨੇ ਕੁਚਲੀ 12 ਸਾਲਾ ਲੜਕੀ

ਅੰਮ੍ਰਿਤਸਰ (ਅਰੁਣ) : ਤੇਜ਼ ਰਫਤਾਰ ਕਾਰ ਦੀ ਲਪੇਟ 'ਚ ਆਉਣ ਕਾਰਨ ਇਕ 12 ਸਾਲਾ ਲੜਕੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  

ਜਾਣਕਾਰੀ ਮੁਤਾਬਕ ਅੱਡਾ ਅਲਕੜੇ ਨੇੜੇ ਸਕੂਲ ਤੋਂ ਛੁੱਟੀ ਕਰ ਕੇ ਆ ਰਹੀ ਇਕ 12 ਸਾਲਾ ਲੜਕੀ ਨੂੰ ਤੇਜ਼ ਰਫਤਾਰ ਇਨੋਵਾ ਕਾਰ ਦੇ ਅਣਪਛਾਤੇ ਚਾਲਕ ਨੇ ਲਪੇਟ ਵਿਚ ਲੈ ਲਿਆ ਤੇ ਸਿਰ 'ਚ ਸੱਟ ਲੱਗਣ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਗੁਰਮਨਦੀਪ ਕੌਰ ਪੁੱਤਰੀ ਦਲਜਿੰਦਰ ਸਿੰਘ ਵਾਸੀ ਝੰਡੇ ਵਜੋਂ ਹੋਈ। ਪਿੰਡ ਝੰਡੇ ਵਾਸੀ ਜਗਦੀਸ਼ ਸਿੰਘ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਕੇ ਥਾਣਾ ਕੱਥੂਨੰਗਲ ਦੀ ਪੁਲਸ ਮੌਕੇ ਤੋਂ ਦੌੜੇ ਇਨੋਵਾ ਕਾਰ ਨੰ. ਪੀ ਬੀ 02 ਸੀ ਐੱਲ 0999 ਦੇ ਅਣਪਛਾਤੇ ਚਾਲਕ ਦੀ ਭਾਲ ਕਰ ਰਹੀ ਹੈ।


author

Baljeet Kaur

Content Editor

Related News