ਸੜਕ ''ਤੇ ਕੁੜੀ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ, ਸਿਰ ''ਤੇ ਮਾਰੀਆਂ ਹਾਕੀਆਂ (ਵੀਡੀਓ)
Saturday, Oct 03, 2020 - 12:39 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ 'ਚ ਸ਼ਰੇਆਮ ਸੜਕ 'ਤੇ ਮਨਚਲਿਆਂ ਵਲੋਂ ਇਕ ਪੋਸਟ ਗ੍ਰੈਜੂਏਟ ਕਰ ਰਹੀ ਇਕ ਕੁੜੀ ਨਾਲ ਦਰਿੰਦਗੀਆਂ ਦੀਆਂ ਸਾਰੀਆਂ ਹੱਦਾਂ ਨੂੰ ਪਾਰ ਕੀਤਾ ਗਿਆ। ਉਸ ਦੇ ਸਿਰ 'ਤੇ ਹਾਕੀਆਂ ਮਾਰ-ਮਾਰ ਕੇ ਬੁਰਾ ਹਾਲ ਕਰ ਦਿੱਤਾ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਇਸ ਸਾਲ ਪਵੇਗੀ ਕੜਾਕੇ ਦੀ ਠੰਡ, ਸਰਦੀ ਦਾ ਮੌਸਮ ਵੀ ਹੋਵੇਗਾ ਲੰਬਾ
ਸਿਵਲ ਹਸਪਤਾਲ 'ਚ ਦਾਖ਼ਲ ਪੀੜਤਾ ਨੇ ਦੱਸਿਆ ਕਿ ਉਕਤ ਨੌਜਵਾਨ ਉਨ੍ਹਾਂ ਦੇ ਘਰ 'ਚ ਕਿਰਾਏਦਾਰ ਹਨ। ਉਸ ਨੇ ਦੱਸਿਆ ਕਿ ਕੱਲ ਜਦੋਂ ਉਹ ਪਾਣੀ ਲਈ ਟੂਟੀ ਨੂੰ ਪਾਇਪ ਲਗਾਉਣ ਥੱਲ੍ਹੇ ਗਈ ਤਾਂ ਆਸ਼ੋਕ ਤੇ ਉਸ ਦੇ ਪਰਿਵਾਰਕ ਵਾਲਿਆਂ ਨੇ ਮੈਨੂੰ ਵਾਲਾਂ ਤੋਂ ਫੜ੍ਹ ਕੇ ਅੰਦਰ ਖਿੱਚ ਲਿਆ। ਇਸੇ ਦੌਰਾਨ ਜਦੋਂ ਮੈਂ ਬਾਹਰ ਨਿੱਕਲਣ ਦੀ ਕੋਸ਼ਿਸ਼ ਕੀਤੀ ਤਾਂ ਅਸ਼ੋਕ ਨੇ ਆਪਣੇ ਮੁੰਡੇ ਨਾਲ ਮਿੱਲ ਕੇ ਮੇਰੇ ਸਿਰ 'ਤੇ ਵਾਰ ਕੀਤੇ। ਇਸ ਤੋਂ ਬਾਅਦ ਕਿਸੇ ਤਰ੍ਹਾਂ ਮੈਂ ਬਾਹਰ ਨਿਕਲੀ ਤਾਂ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਬਾਹਰ ਆ ਕੇ ਮੇਰੇ 'ਤੇ ਹਾਕੀਆਂ ਮਾਰੀਆਂ। ਮੇਰੇ ਭਰਾ ਨੇ ਕਿਸੇ ਤਰ੍ਹਾਂ ਮੈਨੂੰ ਉਨ੍ਹਾਂ ਕੋਲੋਂ ਛੁਡਵਾਇਆ। ਉਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ। ਉਹ ਮੈਨੂੰ ਗੰਦੀਆਂ-ਗੰਦੀਆਂ ਗਾਲ੍ਹਾਂ ਕੱਢਦੇ ਰਹਿੰਦੇ ਹਨ। ਉਕਤ ਵਿਅਕਤੀ ਸਰਕਾਰੀ ਮੁਲਾਜ਼ਮ ਹੈ, ਜਿਸ ਕਾਰਨ ਪਹਿਲਾਂ ਵੀ ਕਦੇ ਸਾਡੀ ਕੋਈ ਸੁਣਾਈ ਨਹੀਂ ਹੋਈ। ਉਸ ਨੇ ਸਰਕਾਰ ਨੂੰ ਗੁਹਾਰ ਲਗਾਈ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ ਤੇ ਉਕਤ ਲੋਕਾਂ ਕੋਲੋਂ ਸਾਡਾ ਮਕਾਨ ਵੀ ਖਾਲ੍ਹੀ ਕਰਵਾਇਆ ਤਾਂ ਜੋ ਅਜਿਹਾ ਦੁਬਾਰਾ ਨਾ ਹੋ ਸਕੇ।
ਇਹ ਵੀ ਪੜ੍ਹੋ : ਪੁਆਧ ਖਿੜਕੀ: ਇਸਲਾਮ ਦੀ ਧੀ ਅਮਤੁਸ ਸਲਾਮ ਨੇ ਵਸਾਇਆ ਸੀ ਰਾਜਪੁਰਾ ਟਾਊਨ
ਪੀੜਤਾ ਦੀ ਮਦਦ ਲਈ ਅੱਗੇ ਆਈ ਸਮਾਜ ਸੇਵੀ ਸੰਸਥਾ ਨੇ ਦੱਸਿਆ ਕਿ ਉਕਤ ਦੋਸ਼ੀ ਪਿਛਲੇ 35 ਸਾਲਾਂ ਤੋਂ ਇਨ੍ਹਾਂ ਦੇ ਘਰ 'ਚ ਕਿਰਾਏ 'ਤੇ ਰਹਿ ਰਹੇ ਹਨ ਤੇ ਘਰ ਖਾਲ੍ਹੀ ਨਹੀਂ ਕਰ ਰਹੇ। ਉਹ ਘਰ ਛੱਡਣ ਲਈ 10-15 ਲੱਖ ਰੁਪਏ ਦੀ ਮੰਗ ਰਹੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਅਸ਼ੋਕ ਨੇ ਆਪਣੇ ਮੁੰਡਿਆਂ ਨਾਲ ਮਿਲ ਕੇ ਗਲਤ ਵਿਵਹਾਰ ਕੀਤਾ, ਜੋ ਕਿ ਬਹੁਤ ਸ਼ਰਮਨਾਕ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਵੀ ਸ਼ਿਕਾਇਤ ਕੀਤੀ ਹੈ ਪਰ ਅਜੇ ਤੱਕ ਉਹ ਪੀੜਤਾ ਦੇ ਬਿਆਨ ਲੈਣ ਨਹੀਂ ਪਹੁੰਚੇ। ਦੂਜੇ ਪਾਸੇ ਦੂਜੀ ਧਿਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਉਨ੍ਹਾਂ ਦੱਸਿਆ ਕਿ ਗਲੀ 'ਚ ਉਨ੍ਹਾਂ ਦਾ ਮਾਮੂਲੀ ਝਗੜਾ ਹੋਇਆ ਸੀ, ਜਿਸ ਕਾਰਨ ਉਨ੍ਹਾਂ ਦੇ ਵੀ ਸੱਟਾਂ ਲੱਗੀਆਂ ਸਨ। ਇਸ ਸਬੰਧੀ ਜਦੋਂ ਪੁਲਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਇਕ-ਦੂਜੇ 'ਤੇ ਕੁੱਟਮਾਰ ਦੇ ਦੋਸ਼ ਲਗਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਡਾਕਟਰੀ ਰਿਪੋਰਟ 'ਚ ਜੋ ਵੀ ਸਾਹਮਣੇ ਆਵੇਗਾ ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।