ਜ਼ਿੰਦਗੀ ''ਚ ਸਫਲਤਾ ਦੇ ਰਾਜ਼ ਖੋਲ੍ਹਣਗੀਆਂ ਦੇਸ਼ ਦੀਆਂ 3 ਧੀਆਂ

Thursday, Aug 08, 2019 - 12:25 PM (IST)

ਜ਼ਿੰਦਗੀ ''ਚ ਸਫਲਤਾ ਦੇ ਰਾਜ਼ ਖੋਲ੍ਹਣਗੀਆਂ ਦੇਸ਼ ਦੀਆਂ 3 ਧੀਆਂ

ਅੰਮ੍ਰਿਤਸਰ (ਸਫਰ) : ਜ਼ਿੰਦਗੀ 'ਚ ਸਫਲਤਾ ਕਿਵੇਂ ਮਿਲੇਗੀ, ਇਸ ਦਾ ਰਾਜ਼ ਖੋਲ੍ਹਣ ਲਈ ਦੇਸ਼-ਦੁਨੀਆ 'ਚ ਉੱਚਾ ਨਾਂ ਕਮਾ ਚੁੱਕੀਆਂ ਦੇਸ਼ ਦੀਆਂ 3 ਧੀਆਂ ਬਰਖਾ ਦੱਤ, ਨੰਦਿਤਾ ਦਾਸ ਅਤੇ ਸੁਚਿਤਰਾ ਪਿੱਲਈ ਗੁਰੂ ਨਗਰੀ 'ਚ ਵੀਰਵਾਰ ਦੁਪਹਿਰ ਨੂੰ ਫੈੱਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀਜ਼ (ਫਿੱਕੀ) ਦੀ ਮਹਿਲਾ ਸੰਗਠਨ (ਐੱਫ. ਐੱਲ. ਓ.) ਦੀ ਅੰਮ੍ਰਿਤਸਰ ਮਹਿਲਾ ਚੈਪਟਰ (ਫਿੱਕੀ ਫਲੋ) ਦੇ ਮੰਚ 'ਤੇ ਹੋਟਲ ਰੈਡੀਸਨ ਬਲਿਊ 'ਚ ਸ਼ਹਿਰ ਦੇ ਵੱਡੇ ਘਰਾਣਿਆਂ ਨਾਲ ਜੁੜੀਆਂ ਔਰਤਾਂ ਨੂੰ ਸਫਲਤਾ ਦੇ ਟਿਪਸ ਦੇਣ ਪਹੁੰਚ ਰਹੀਆਂ ਹਨ। ਬਰਖਾ ਦੱਤ ਪ੍ਰਸਿੱਧ ਟੀ. ਵੀ. ਸੰਪਾਦਕ ਹਨ, ਜਦੋਂ ਕਿ ਨੰਦਿਤਾ ਦਾਸ ਅਤੇ ਸੁਚਿਤਰਾ ਪਿੱਲਈ ਬਾਲੀਵੁੱਡ ਸਟਾਰ ਹਨ। ਤਿੰਨਾਂ ਨੇ ਆਪਣੇ-ਆਪਣੇ ਖੇਤਰ 'ਚ ਵੱਡੀਆਂ ਉਪਲਬਧੀਆਂ ਹਾਸਲ ਕਰ ਰੱਖੀਆਂ ਹਨ।

ਬਰਖਾ ਦੱਤ ਕਾਰਗਿਲ ਲੜਾਈ ਦੀ ਲਾਈਵ ਰਿਪੋਰਟਿੰਗ ਕਰ ਕੇ ਜਿਥੇ ਦੇਸ਼-ਦੁਨੀਆ 'ਚ ਸੁਰਖੀਆਂ 'ਚ ਆਈ ਸੀ, ਉਥੇ ਹੀ ਨੰਦਿਤਾ ਦਾਸ ਨੇ ਮਤਲਬ, ਫਾਇਰ, ਬਵੰਡਰ ਵਰਗੀਆਂ ਫਿਲਮਾਂ ਤੋਂ ਬਾਅਦ ਬਾਲੀਵੁੱਡ ਇੰਡਸਟਰੀ 'ਚ ਹਲਚਲ ਮਚਾ ਦਿੱਤਾ ਸੀ। ਕਰੀਬ 30 'ਚੋਂ 20 ਤੋਂ ਵੱਧ ਫਿਲਮਾਂ 'ਚ ਨੰਦਿਤਾ ਦਾਸ ਨੂੰ ਐਵਾਰਡ ਮਿਲ ਚੁੱਕੇ ਹਨ। ਇਸੇ ਤਰ੍ਹਾਂ ਗੱਲ ਕਰੀਏ ਸੁਚਿਤਰਾ ਪਿੱਲਈ ਦੀ ਤਾਂ ਉਨ੍ਹਾਂ ਨੇ ਮੈਰੀ ਗੋਲਡ, ਸ਼ਿਵਾ, ਪੇਜ 3, ਨੂਰ, ਦੁਲਹਾ ਮਿਲ ਗਿਆ ਵਰਗੀਆਂ ਚੰਗੀਆਂ ਫਿਲਮਾਂ ਕੀਤੀਆਂ ਹਨ, ਉਥੇ ਹੀ ਟੀ. ਵੀ. ਸ਼ੋਅ ਬਿੱਗ ਬੌਸ ਤੋਂ ਲੈ ਕੇ ਕਈ ਸੁਪਰਹਿੱਟ ਸੀਰੀਅਲਾਂ 'ਚ ਚੰਗੀ ਭੂਮਿਕਾ ਨਿਭਾਉਣ ਲਈ ਦੇਸ਼-ਦੁਨੀਆ ਜਾਂਦੀ ਹੈ।

ਜਗ ਬਾਣੀ ਨਾਲ ਗੱਲਬਾਤ ਕਰਦਿਆਂ ਫਿੱਕੀ ਫਲੋ ਅੰਮ੍ਰਿਤਸਰ ਚੈਪਟਰ ਦੀ ਪ੍ਰਧਾਨ ਆਰੂਸ਼ੀ ਵਰਮਾ ਨੇ ਦੱਸਿਆ ਕਿ ਇਸ ਮੌਕੇ ਆਰੂਸ਼ਾ ਖੁਰਾਣਾ ਅਤੇ ਡਾ. ਮਣਿਕਾ ਸ਼ਰਮਾ ਜਿਥੇ ਤਿੰਨਾਂ ਮਹਿਮਾਨਾਂ ਨਾਲ ਗੱਲਬਾਤ ਕਰਨਗੇ, ਉਥੇ ਹੀ ਸਮਾਰੋਹ ਦੀ ਪਹਿਲੀ ਪ੍ਰੈੱਸ ਕਾਨਫਰੰਸ ਹੋਵੇਗੀ। ਫਿੱਕੀ ਫਲੋ 'ਚ ਆਯੋਜਿਤ ਇਸ ਸਮਾਰੋਹ ਦਾ ਮੁੱਖ ਉਦੇਸ਼ ਹੈ ਔਰਤਾਂ ਨੂੰ ਆਤਮ-ਨਿਰਭਰ ਕਿਵੇਂ ਬਣਾਇਆ ਜਾਵੇ ਅਤੇ ਖੁਸ਼ਹਾਲ ਜ਼ਿੰਦਗੀ ਲਈ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਨਾਰੀ ਸਸ਼ਕਤੀਕਰਨ ਨੂੰ ਲੈ ਕੇ ਦੇਸ਼ 'ਚ ਉੱਚਾ ਨਾਂ ਕਮਾਉਣ ਵਾਲੀਆਂ ਇਹ 3 ਔਰਤਾਂ ਫਿੱਕੀ ਫਲੋ ਦੀਆਂ ਅਣਗਿਣਤ ਮੈਂਬਰਾਂ ਦੇ ਮੁਖਾਤਬ ਹੋਣਗੀਆਂ। ਦੇਸ਼ ਦੀਆਂ ਤਿੰਨੇ ਵੱਡੀਆਂ ਹਸਤੀਆਂ ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ 'ਚ ਮੱਥਾ ਟੇਕ ਅਰਦਾਸ ਕਰਨਗੀਆਂ। 


author

Baljeet Kaur

Content Editor

Related News