ਕੋਲੇ ਦੀ ਖਦਾਨ ''ਚੋਂ 65 ਮਜ਼ਦੂਰਾਂ ਨੂੰ ਬਚਾਉਣ ਵਾਲੇ ਇੰਜੀਨੀਅਰ ''ਤੇ ਬਣੇਗੀ ਫਿਲਮ

12/30/2019 1:08:51 PM

ਅੰਮ੍ਰਿਤਸਰ : ਸਾਲ 1989 'ਚ ਪੱਛਮੀ ਬੰਗਾਲ 'ਚ ਕੋਲੇ ਦੀ ਖਦਾਨ 'ਚੋਂ 65 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਣ ਵਾਲੇ ਇੰਜੀਨੀਅਰ ਜਸਵੰਤ ਗਿੱਲ ਬੇਸ਼ੱਕ ਦੁਨੀਆ 'ਚ ਨਹੀਂ ਰਹੇ ਪਰ ਉਨ੍ਹਾਂ ਦਾ ਹਿੰਮਤ ਤੇ ਹੌਸਲਾ ਹੁਣ ਪੂਰੀ ਦੁਨੀਆ 'ਚ ਦਿਖਾਈ ਦੇਵੇਗਾ। ਉਨ੍ਹਾਂ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਸੋਗ ਹੈ ਪਰ ਉਨ੍ਹਾਂ ਨੂੰ ਇਹ ਵੀ ਖੁਸ਼ੀ ਹੈ ਕਿ ਹੁਣ ਗਿੱਲ ਦੀ ਹਿੰਮਤ ਪੂਰੀ ਦੁਨੀਆ ਦੇਖੇਗੀ 'ਕੈਪਸੂਲ ਤਰਨੀਕ' ਨਾਲ ਖਦਾਨ 'ਚ ਉਤਰ ਕੇ ਮਜ਼ਦੂਰਾਂ ਨੂੰ ਨਵਾਂ ਜੀਵਨ ਦੇਣ ਵਾਲੇ ਗਿੱਲ 'ਤੇ ਫਿਲਮ ਨਿਰਦੇਸ਼ਕ ਟੀਨੂੰ ਦੇਸਾਈ ਇਕ ਫਿਲਮ ਬਣਾਉਣ ਜਾ ਰਹੇ ਹਨ।

ਇਸ ਤੋਂ ਪਹਿਲਾਂ ਵੀ ਉਹ ਅੰਮ੍ਰਿਤਸਰ ਦੇ ਹੀਰੋ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਸਆਦਤ ਹਸਨ ਮੰਟੋ 'ਤੇ ਫਿਲਮ ਬਣ ਚੁੱਕੇ ਹਨ ਜਦਕਿ ਮਾਰਸ਼ਲ ਜਨਰਲ ਮਾਨੇਕਸ਼ਾ ਦੇ ਜੀਵਨ 'ਤੇ ਅਧਾਰਿਤ ਫਿਲਮ ਇਸੇ ਸਾਲ ਰਿਲੀਜ਼ ਹੋ ਸਕਦੀ ਹੈ। ਅੰਮ੍ਰਿਤਸਰ ਦੇ ਰਹਿਣ ਵਾਲੇ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਪਤਨੀ ਦਾ ਕਹਿਣਾ ਹੈ ਉਹ ਬਹੁਤ ਹੀ ਹਿੰਮਤ ਵਾਲੇ ਅਤੇ ਨੇਕ ਇਨਸਾਨ ਸਨ। ਨਿਰਮਾਤਾ ਟੀਨੂੰ ਦੇਸਾਈ ਉਨ੍ਹਾਂ ਦੇ ਸੰਪਰਕ 'ਚ ਸਨ। ਜਿਸ ਦਿਨ ਗਿੱਲ ਸਾਹਿਬ ਦਾ ਸੰਸਕਾਰ ਹੋਇਆ ਉਸੇ ਦਿਨ ਵੀ ਟੀਨੂੰ ਦੇਸਾਈ ਦਾ ਫੋਨ ਆਇਆ ਸੀ। ਉਨ੍ਹਾਂ ਨੇ ਕਿਹਾ ਕਿ 'ਕੈਪਸੂਲ ਗਿੱਲ' ਫਿਲਮ ਲੋਕਾਂ ਨਾ ਕੇਵਲ ਉਨ੍ਹਾਂ ਦੇ ਜੀਵਨ ਤੋਂ ਜਾਣੂ ਕਰਵਾਏਗੀ ਤੇ ਉਨ੍ਹਾਂ ਵਰਗੇ ਹਿੰਮਤ ਵਾਲੇ ਬਣਨ ਦੀ ਵੀ ਪ੍ਰੇਰਨਾ ਦੇਵੇਗੀ।


Baljeet Kaur

Content Editor

Related News