ਕੈਪਟਨ ਸਰਕਾਰ ਤੇ ਨਵਜੋਤ ਸਿੱਧੂ ''ਤੇ ਭੜਕੇ ਅਨਿਲ ਜੋਸ਼ੀ (ਵੀਡੀਓ)
Friday, Jun 19, 2020 - 04:16 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਪੰਜਾਬ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਅੰਮ੍ਰਿਤਸਰ 'ਚ ਹੁਣ ਤੱਕ ਸਭ ਵੱਧ ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਨੂੰ ਲੈ ਕੇ ਭਾਜਪਾ ਨੇਤਾ ਅਨਿਲ ਜੋਸ਼ੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੰਨਾਂ ਹੋ ਸਕਦਾ ਹੈ ਆਪਣੇ-ਆਪ ਨੂੰ ਇਸ ਤੋਂ ਬਚਾਓ। ਉਨ੍ਹਾਂ ਕਿਹਾ ਕਿ ਇਹ ਸਾਲ ਕੰਮ-ਕਾਰ ਵਧਾਉਣ ਦਾ ਨਹੀਂ ਸਗੋਂ ਖੁਦ ਨੂੰ ਤੇ ਆਪਣੇ ਪਰਿਵਾਰ ਨੂੰ ਬਚਾਉਣ ਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਦਾ ਬਹੁਤ ਮਾੜਾ ਹਾਲ ਹੈ। ਇਸ ਲਈ ਜਿੰਨਾ ਹੋ ਸਕਦਾ ਹੈ ਇਹ 'ਚ ਮਹਾਮਾਰੀ ਤੋਂ ਖੁਦ ਨੂੰ ਬਚਾਓ। ਇਸ ਦੇ ਨਾਲ ਹੀ ਉਨ੍ਹਾਂ ਨੇ ਨਿੱਜੀ ਹਸਪਤਾਲਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਪੈਸੇ ਕਮਾਉਣ ਦੀ ਜਗ੍ਹਾ ਇਸ ਸੰਕਟ ਦੇ ਸਮੇਂ 'ਚ ਲੋਕਾਂ ਦੀ ਮਦਦ ਕਰਨ।
ਇਹ ਵੀ ਪੜ੍ਹੋਂ : ਪਰਿਵਾਰ ਤੋਂ ਪਹਿਲਾਂ ਫਰਜ਼ ਨਿਭਾਉਣ ਵਾਲੀ ਦਲੇਰ ਧੀ, ਹੁਣ ਤੱਕ 7 ਕੋਰੋਨਾ ਮਿ੍ਰਤਕਾ ਦਾ ਕਰ ਚੁੱਕੀ ਹੈ ਸਸਕਾਰ
ਇਸ ਦੇ ਨਾਲ ਹੀ ਜੋਸ਼ੀ ਨੇ ਕੈਪਟਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਨੂੰ ਇਸ ਸੰਕਟ ਦੀ ਘੜੀ 'ਚ ਜਨਤਾ ਦੀ ਕੋਈ ਪ੍ਰਵਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿੰਨਾਂ ਸਮਾਂ ਸੂਬੇ 'ਚ ਤਾਲਾਬੰਦੀ ਰਹੀ ਹੈ ਓਨਾਂ ਸਮਾਂ ਸਰਕਾਰ ਨੇ ਸਿਰਫ਼ ਲੋਕਾਂ ਨੂੰ ਲੁੱਟਿਆ ਹੈ। ਤਾਲਾਬੰਦੀ 'ਚ ਜਨਤਾ ਆਪਣੇ ਘਰਾਂ 'ਚ ਬੰਦ ਸੀ ਤੇ ਸਰਕਾਰ ਇਸ ਸਮੇਂ 'ਚ ਵੀ ਨਕਲੀ ਸ਼ਰਾਬ ਦੀ ਢੋਆ-ਢੁਆਈ ਤੇ ਸਪਲਾਈ ਕਰਦੀ ਰਹੀ। ਸਰਕਾਰ ਨੇ ਸਾਢੇ ਤਿੰਨ ਸਾਲ ਲੋਕਾਂ ਦਾ ਸੋਸ਼ਣ ਕੀਤਾ ਹੈ, ਜਿਸ ਤੋਂ ਲੋਕ ਹੁਣ ਦੁਖੀ ਹੋ ਚੁੱਕੇ ਹਨ। ਇਸ ਸੰਕਟ 'ਚ ਜੋ ਕੇਂਦਰ ਸਰਕਾਰ ਵਲੋਂ ਜਨਤਾ ਨੂੰ ਭੇਜਿਆ ਗਿਆ ਰਾਸ਼ਨ ਇਨ੍ਹਾਂ ਨੇ ਲੋਕਾਂ ਤੱਕ ਪਹੁੰਚਾਇਆ ਅਤੇ ਮਰੀਜ਼ਾਂ ਦਾ ਕੋਈ ਹਾਲ-ਚਾਲ ਨਹੀਂ ਪੁੱਛ ਰਿਹਾ। ਇਸ ਲਈ ਲੋਕਾਂ ਨੂੰ ਹੁਣ ਇਸ ਤੋਂ ਖੁਦ ਹੀ ਬਚਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਧੋਖੇਬਾਜ਼ ਹੈ। ਉਨ੍ਹਾਂ ਕਿਹਾ ਸਿੱਧੂ ਸਿਰਫ਼ ਲੋਕਾਂ ਨੂੰ ਪਾਗਲ ਬਣਾ ਰਿਹਾ ਹੈ, ਇਸ ਤੋਂ ਇਲਾਵਾ ਉਸ ਦਾ ਹੋਰ ਕੋਈ ਕੰਮ ਨਹੀਂ ਹੈ। ਇਸ ਲਈ ਉਸ ਬਾਰੇ ਗੱਲ ਹੀ ਨਹੀਂ ਕਰਦਾ।
ਇਹ ਵੀ ਪੜ੍ਹੋਂ : ਇਕ ਕੇਲੇ ਕਾਰਨ ਹੋਈ ਖੂਨੀ ਜੰਗ, ਵਹਿਸ਼ੀਪੁਣੇ ਦੀਆਂ ਟੱਪੀਆਂ ਹੱਦਾਂ (ਵੀਡੀਓ)