ਕੋਰੋਨਾ ਵਾਇਰਸ ਨੇ ਅੰਮ੍ਰਿਤਸਰ ''ਚ ਫ਼ਿਰ ਢਾਹਿਆ ਕਹਿਰ: ਮੈਡੀਕਲ ਅਫ਼ਸਰ ਸਮੇਤ 93 ਪਾਜ਼ੇਟਿਵ, 5 ਮੌਤਾਂ

Thursday, Sep 03, 2020 - 10:42 AM (IST)

ਕੋਰੋਨਾ ਵਾਇਰਸ ਨੇ ਅੰਮ੍ਰਿਤਸਰ ''ਚ ਫ਼ਿਰ ਢਾਹਿਆ ਕਹਿਰ: ਮੈਡੀਕਲ ਅਫ਼ਸਰ ਸਮੇਤ 93 ਪਾਜ਼ੇਟਿਵ, 5 ਮੌਤਾਂ

ਅੰਮ੍ਰਿਤਸਰ (ਦਲਜੀਤ) : ਕੋਰੋਨਾ ਵਾਇਰਸ ਨੇ ਇਕ ਵਾਰ ਫਿਰ ਅੰਮ੍ਰਿਤਸਰ 'ਚ ਕਹਿਰ ਢਾਹਿਆ ਹੈ। ਬੁੱਧਵਾਰ ਵੀ ਇਸ ਮਹਾਮਾਰੀ ਨੇ ਜਿੱਥੇ 5 ਲੋਕਾਂ ਦੀ ਜਾਨ ਲੈ ਲਈ, ਉੱਥੇ ਹੀ ਨਾਰਾਇਣਗੜ੍ਹ ਹੈਲਥ ਕੇਅਰ ਸੈਂਟਰ 'ਚ ਕੋਰੋਨਾ ਦੇ ਸੈਂਪਲ ਲੈਣ ਵਾਲੀ ਇਕ ਡੈਂਟਲ ਡਾਕਟਰ ਸਮੇਤ 93 ਨਵੇਂ ਮਾਮਲੇ ਸਾਹਮਣੇ ਆਏ ਹਨ। ਘਾਤਕ ਹੋ ਚੁੱਕੇ ਕੋਰੋਨਾ ਵਾਇਰਸ ਦੇ ਸ਼ਿਕਾਰ 5 ਵਿਅਕਤੀ ਵੈਂਟੀਲੇਟਰ 'ਤੇ ਜ਼ਿੰਦਗੀ ਅਤੇ ਮੌਤ ਦਰਮਿਆਨ ਜੂਝ ਰਹੇ ਹਨ, ਜਦਕਿ 36 ਮਰੀਜ਼ ਆਈ. ਸੀ. ਯੂ. 'ਚ ਦਾਖਲ ਹਨ ਅਤੇ 28 ਨੂੰ ਸਾਹ ਨਾ ਆਉਣ ਕਾਰਣ ਆਕਸੀਜਨ ਦੀ ਸਪੋਰਟ ਲਾਈ ਗਈ ਹੈ।

ਇਹ ਵੀ ਪੜ੍ਹੋ : ਪੁਲਸ ਇੰਸਪੈਕਟਰ ਦੀ ਕਰਤੂਤ: ਸਾਬਕਾ ਸੂਬੇਦਾਰ ਦੇ ਘਰ ਦੇ ਬਾਹਰ ਕੈਮਰੇ ਅੱਗੇ ਖੜ੍ਹ ਕਰਦਾ ਹੈ ਗੰਦਾ ਕੰਮ, ਵੇਖੋ ਵੀਡੀਓ

ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦਾ ਡੰਗ ਤੇਜ਼ ਹੁੰਦਾ ਜਾ ਰਿਹਾ ਹੈ। ਪੰਜਾਬ ਸਰਕਾਰ ਅਨੁਸਾਰ ਸਤੰਬਰ ਮਹੀਨੇ 'ਚ ਕੋਰੋਨਾ ਵਾਇਰਸ ਹੋਰ ਕਹਿਰ ਢਾਹੇਗਾ ਪਰ ਮੌਜੂਦਾ ਸਮੇਂ ਦੇਖਦੇ ਹੋਏ ਕੋਰੋਨਾ ਦੇ ਵਧ ਰਹੇ ਅੰਕੜੇ ਲੋਕਾਂ ਨੂੰ ਡਰਾ ਰਹੇ ਹਨ। ਰੋਜ਼ਾਨਾ ਜਿੱਥੇ ਵੱਡੀ ਗਿਣਤੀ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਹੀ ਕੋਰੋਨਾ ਨਾਲ ਮਰਨ ਵਾਲਿਆਂ ਦੀ ਮੌਤ ਦਰ ਵੀ ਤੇਜ਼ੀ ਨਾਲ ਵਧ ਰਹੀ ਹੈ।

ਇਹ ਵੀ ਪੜ੍ਹੋ : ਵੱਡੀ ਵਾਰਦਾਤ : 15 ਦੇ ਕਰੀਬ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੇ ਪੁਲਸ ਮੁਲਾਜ਼ਮ

ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਮਰਨ ਵਾਲਿਆਂ 'ਚ ਪ੍ਰਸ਼ੋਤਮ ਲਾਲ (67) ਨਿਵਾਸੀ ਭੱਲਾ ਕਾਲੋਨੀ, ਗੁਰੂ ਨਾਨਕ ਦੇਵ ਹਸਪਤਾਲ, ਸ਼ੂਗਰ ਅਤੇ ਨਿਮੋਨੀਆ ਦੇ ਸ਼ਿਕਾਰ ਸਨ। ਸਵਰਨੋ (60) ਵਾਸੀ ਕਰਮਪੁਰਾ, ਗੁਰੂ ਨਾਨਕ ਦੇਵ ਹਸਪਤਾਲ ਸ਼ੂਗਰ ਅਤੇ ਨਿਮੋਨੀਆ ਦੀ ਸ਼ਿਕਾਰ ਸੀ। ਅਮਰਜੀਤ ਕੌਰ (80) ਵਾਸੀ ਪ੍ਰਤਾਪ ਐਵੀਨਿਊ, ਸ੍ਰੀ ਗੁਰੂ ਰਾਮਦਾਸ ਹਸਪਤਾਲ, ਹਾਈਪਰਟੈਂਸ਼ਨ ਅਤੇ ਸ਼ੂਗਰ ਦੀ ਸ਼ਿਕਾਰ ਸੀ। ਪ੍ਰਿਤਪਾਲ ਸਿੰਘ (65) ਵਾਸੀ ਚੀਲ ਮੰਡੀ, ਗੁਰੂ ਨਾਨਕ ਦੇਵ ਹਸਪਤਾਲ ਸ਼ੂਗਰ ਅਤੇ ਨਿਮੋਨੀਆ ਦੇ ਸ਼ਿਕਾਰ ਸਨ। ਮੁਹੰਮਦ ਇਕਬਾਲ ਵਾਸੀ ਬਾਬਾ ਬਕਾਲਾ, ਪੀ. ਜੀ. ਆਈ., ਹਾਈਪਰਟੈਂਸ਼ਨ, ਸ਼ੂਗਰ ਅਤੇ ਨਿਮੋਨੀਆ ਤੋਂ ਪੀੜਿਤ ਸਨ, ਦੇ ਨਾਂ ਸ਼ਾਮਿਲ ਹਨ । ਫਿਲਹਾਲ ਹੁਣ ਤਕ ਜ਼ਿਲੇ 'ਚ ਮਰਨ ਵਾਲਿਆਂ ਦੀ ਗਿਣਤੀ 177 ਤਕ ਪਹੁੰਚ ਗਈ ਹੈ। ਵਿਭਾਗ ਦੀ ਰਿਪੋਰਟ ਮੁਤਾਬਕ ਅੱਜ ਆਏ ਮਾਮਲਿਆਂ 'ਚ ਕਮਿਊਨਿਟੀ ਤੋਂ 51 ਲੋਕ ਸ਼ਾਮਲ ਹਨ, ਜਦਕਿ 42 ਮਾਮਲੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਾਲੇ ਹਨ। ਫ਼ਿਲਹਾਲ ਜ਼ਿਲੇ 'ਚ ਹੁਣ ਤਕ ਕੁਲ 4242 ਪਾਜ਼ੇਟਿਵ ਆ ਚੁੱਕੇ ਹਨ। ਇਨ੍ਹਾਂ 'ਚੋਂ 3289 ਠੀਕ ਹੋ ਚੁੱਕੇ ਹਨ, ਜਦਕਿ 776 ਦਾ ਇਲਾਜ ਜਾਰੀ ਹੈ।

ਇਹ ਵੀ ਪੜ੍ਹੋ : ਬੇਹੱਦ ਸ਼ਰਮਨਾਕ ਘਟਨਾ : ਘਰ 'ਚ ਦਾਖ਼ਲ ਹੋ ਕੇ ਪਹਿਲਾਂ ਵਿਆਹੁਤਾ ਦੀ ਕੀਤੀ ਕੁੱਟਮਾਰ ਫ਼ਿਰ ਮਿਟਾਈ ਹਵਸ

ਟੀ. ਬੀ. ਹਸਪਤਾਲ 'ਚ ਸਿਹਤ ਵਿਭਾਗ ਕਰਵਾਏਗਾ ਕੋਰੋਨਾ ਟੈਸਟ
ਟੀ. ਬੀ. ਹਸਪਤਾਲ 'ਚ ਤਾਇਨਾਤ ਇਕ ਫਾਰਮਾਸਿਸਟ ਦੀ ਮੌਤ ਅਤੇ ਕਈਆਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਇੱਥੇ ਕੋਰੋਨਾ ਟੈਸਟ ਦਾ ਪ੍ਰਬੰਧ ਕੀਤਾ ਹੈ। ਇੱਥੇ ਆਉਣ ਵਾਲੇ ਮਰੀਜ਼ਾਂ ਦਾ ਮੌਕੇ 'ਤੇ ਹੀ ਟੈਸਟ ਕੀਤਾ ਜਾਏਗਾ। ਸਿਵਲ ਸਰਜਨ ਡਾ. ਨਵਦੀਪ ਸਿੰਘ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਦੱਸਣਯੋਗ ਹੈ ਕਿ ਪਹਿਲਾਂ ਇੱਥੇ ਇੰਝ ਨਹੀਂ ਸੀ, ਬਾਅਦ 'ਚ ਕੋਰੋਨਾ ਪੀੜਿਤ ਹੋਣ ਤੋਂ ਬਾਅਦ ਟੀ. ਬੀ. ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲਿਆਂ ਦੇ ਕੋਰੋਨਾ ਟੈਸਟ ਕੀਤੇ ਜਾਣ ਲੱਗੇ ਪਰ ਇਹ ਕੰਮ ਇੱਥੇ ਨਹੀਂ ਹੁੰਦਾ ਸੀ, ਹੁਣ ਇਸ ਨੂੰ ਇੱਥੇ ਕੀਤਾ ਜਾਏਗਾ। ਟੀ. ਬੀ. ਦੇ ਮਰੀਜ਼ਾਂ 'ਚ ਵੀ ਕੋਰੋਨਾ ਵਰਗੇ ਲੱਛਣ ਹੁੰਦੇ ਹਨ ਅਤੇ ਉਨ੍ਹਾਂ ਨੂੰ ਜ਼ਿਆਦਾ ਪੀੜਿਤ ਹੋਣ ਦਾ ਖਤਰਾ ਰਹਿੰਦਾ ਹੈ। ਫਿਲਹਾਲ ਇਸ ਦੀ ਦੇਖਰੇਖ ਜ਼ਿਲਾ ਟੀ. ਬੀ. ਅਫਸਰ ਡਾ. ਨਰੇਸ਼ ਚਾਵਲਾ ਕਰਨਗੇ।

ਇਹ ਵੀ ਪੜ੍ਹੋ : ਵੱਡੀ ਵਾਰਦਾਤ : 15 ਦੇ ਕਰੀਬ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢੇ ਪੁਲਸ ਮੁਲਾਜ਼ਮ

ਪਾਜ਼ੇਟਿਵ ਮਰੀਜ਼ਾਂ ਪਛਾਣ 
1. ਮਜੀਠਾ ਰੋਡ : ਜਵਾਲਾਦੀਪ
2. ਇੰਦਰਾ ਕਾਲੋਨੀ : ਦਿਵਆਂਸ਼ੀ
3. ਮੱਲ੍ਹੀਆ : ਰਾਜਵਿੰਦਰ
4. ਸੁਲਤਾਨਵਿੰਡ ਰੋਡ : ਗਗਨਦੀਪ
5. ਇੰਦਰਾ ਕਾਲੋਨੀ : ਆਸ਼ਾ
6. ਨਿਊ ਲੇਬਰ ਕਾਲੋਨੀ : ਨਰੇਸ਼
7. ਸੰਗਤਪੁਰ: ਗੁਰਮੀਤ
8. ਗੁੱਜਰਪੁਰਾ : ਅਜੀਤ
9. ਮੋਤੀ ਬਾਜ਼ਾਰ : ਕਰਨਜੀਤ
10. ਭਰਾੜੀਵਾਲ : ਸੁਮਨਦੀਪ
11. ਲੋਪੋਕੇ : ਸਿਮਰ
12. ਪਾਬਾਰਾਰੀ ਕਲਾਂ : ਅਭਿਸ਼ੇਕ
13. ਮਧ : ਸੰਦੀਪ
14. ਟਾਂਗਰਾ : ਬਲਵਿੰਦਰ
15. ਦਸ਼ਮੇਸ਼ ਨਗਰ : ਸੁਭਾਸ਼
16. ਮੈਡੀਕਲ ਇਨਕਲੇਵ : ਅਨਾਰਕਲੀ
17. ਬਾਬਾ ਸਾਹਿਬ ਚੌਕ : ਅਮਰਪਾਲ
18. ਦਸ਼ਮੇਸ਼ ਨਗਰ : ਆਰਤੀ
19. ਨਿਊ ਅੰਮ੍ਰਿਤਸਰ : ਜੋਬਨਜੀਤ, ਜਸਵੰਤ, ਵਰੁਣ, ਮੁਲਾਇਮ, ਸੰਜੇ, ਗੀਤਾ, ਕ੍ਰਿਸ਼ਨਾ
20. ਮੀਰਾਂਕੋਟ : ਸੰਦੀਪ ਸਾਹਨੀ
21. ਮਾਡਰਨ ਕਾਲੋਨੀ : ਸਾਗਰ
22. ਅਮਰਦਾਸ ਐਵੀਨਿਊ : ਸੰਦੀਪ
23. ਬਿਆਸ : ਹਰਜੀਤ
24. ਰਾਜਾਸਾਂਸੀ : ਸ਼ੁਭਮ
25. ਮਿਲਟਰੀ ਹਸਪਤਾਲ : ਮੋਹਿੰਦਰ, ਪੰਕਜ
26. ਚਮਰੰਗ ਰੋਡ : ਬਲਵਿੰਦਰ
27. ਰਜਿੰਦਰ ਨਗਰ : ਬਲਜੀਤ
28. ਧਾਰੜ : ਗੋਪਾਲ
29. ਰਣਜੀਤਪੁਰਾ : ਜਸਪ੍ਰੀਤ
30. ਗੁਰਨਾਮ ਨਗਰ : ਕੁਲਵੰਤ
31. ਗੋਕੁਲ ਐਵੀਨਿਊੂ : ਰਾਜੀਵ, ਅਨੀਤਾ, ਹਿਤੇਸ਼, ਪਿਊਸ਼ਾ
32. ਬਾਬਾ ਬਕਾਲਾ ਸਾਹਿਬ : ਕਮਲਜੀਤ, ਨੀਤੂ, ਸੁਨੀਤਾ, ਕੁਲਵਿੰਦਰ
33. ਅੰਮ੍ਰਿਤਸਰ : ਰਵਿੰਦਰ
34. ਮਾਲ ਰੋਡ : ਪ੍ਰਾਹਲਦ
35. ਕਸ਼ਮੀਰ ਐਵੀਨਿਊੂ : ਜੀ. ਐੱਸ. ਪੰਮਾ
36. ਜਜਿਨ ਰੋਡ : ਜੀਨਤ
37. ਲਾਰੈਂਸ ਰੋਡ : ਰਾਕੇਸ਼
38. ਨਾਵਲਟੀ ਸਵੀਟਸ : ਜਤਿੰਦਰ
39. ਲਾਰੈਂਸ ਰੋਡ : ਰਜਨੀ
40. ਕੋਟ ਖਾਲਸਾ : ਸਮਰਜੀਤ
41. ਬਸੰਤ ਐਵੀਨਿਊ : ਡਾ. ਰੁਪਿੰਦਰ
42. ਭੱਲਾ ਕਾਲੋਨੀ :
43. ਜੰਡਿਆਲਾ ਗੁਰੂ : ਸਿੰਘ
44. ਹੁਸੈਨਪੁਰਾ : ਵਿਸ਼ਾਲ
45. ਬੰਡਾਲਾ : ਜਗਤਾਰ
46. ਮਲਕਪੁਰ : ਲਖਵਿੰਦਰ
47. ਨਵਾਂ ਕੋਟ : ਪਾਲ
48. ਛੇਹਰਟਾ : ਭੁਪਿੰਦਰ
49. ਲੁਹਾਰਕਾ ਰੋਡ : ਇੰਦਰਜੀਤ
50. ਦੀ ਮਾਲ ਅੰਮ੍ਰਿਤਸਰ : ਬੀਨੂ, ਆਸ਼ਾ
51. ਗੋਪਾਲ ਨਗਰ : ਨਿਰਮਲ
52. ਕ੍ਰਿਸ਼ਨ ਨਗਰ : ਸਿੰਘ
53. ਓ. ਸੀ. ਐੱਮ. ਈ.-ਸਟੇਟ : ਕੁਮਾਰ
54. ਪੁਲਸ ਲਾਈਨ : ਵਿਜੇ
55. ਕੋਵਿਡ-19 ਕੰਟਰੋਲ ਰੂਮ : ਜੋਬਨਪ੍ਰੀਤ
56. ਸਰਕੂਲਰ ਰੋਡ : ਗੌਹਰ, ਬੀਨੂ
57. ਏਅਰਪੋਰਟ ਰੋਡ : ਸੁਨੀਲ
58. ਗ੍ਰੀਨ ਐਵੀਨਿਊ : ਵਿਜੇ, ਆਂਚਲ
59. ਪਾਲਮ ਗਰੋਵਰ : ਦਾਨਿਸ਼
60. ਨਿਊੂ ਗੋਲਡਨ ਐਵੀਨਿਊ : ਬ੍ਰਿਜ
61. ਨਿੱਜੀ ਹਸਪਤਾਲ : ਓਮ, ਵਰਿੰਦਰ, ਨਰਿੰਦਰ, ਸਤਨਾਮ
62. ਜੋਸ਼ੀ ਕਾਲੋਨੀ : ਟਵਿੰਕਲ
63. ਜੰਡਿਆਲਾ ਗੁਰੂ : ਸਵਰਨ
64. ਪੁਤਲੀਘਰ : ਮੋਹਨ
65. ਡੈਮ ਗੰਜ : ਰਾਜ
66. ਬਾਬਾ ਬਕਾਲਾ : ਅਜਮੇਰ, ਇਕਬਾਲ
67. ਗੁਰੂ ਨਾਨਕਪੁਰਾ : ਸੁਰਜੀਤ
68. ਧਾਰੜ : ਗੋਪਾਲ
69. ਕਸ਼ਮੀਰ ਐਵੀਨਿਊ : ਸੁਨੀਤਾ
70. ਰਾਮ ਤੀਰਥ ਰੋਡ : ਗੁਰਮੀਤ
71. ਕੋਟ ਖਾਲਸਾ : ਸਮੀਰਜੀਤ
72. ਗੋਲਡਨ ਐਵੀਨਿਊ : ਜਸਬੀਰ
73. ਕਰਮਪੁਰਾ : ਸਵਰਨੋ


author

Baljeet Kaur

Content Editor

Related News