ਕਾਂਗਰਸੀ ਕੌਂਸਲਰ ਹੱਥਿਆਕਾਂਡ : ਗੈਂਗਸਟਰ ਮਸਤੀ ਦਾ ਸਾਥੀ ਗੋਗੀ ਰਾਜਸਥਾਨ ਤੋਂ ਗ੍ਰਿਫਤਾਰ

Sunday, Jun 10, 2018 - 10:11 AM (IST)

ਕਾਂਗਰਸੀ ਕੌਂਸਲਰ ਹੱਥਿਆਕਾਂਡ : ਗੈਂਗਸਟਰ ਮਸਤੀ ਦਾ ਸਾਥੀ ਗੋਗੀ ਰਾਜਸਥਾਨ ਤੋਂ ਗ੍ਰਿਫਤਾਰ

ਅੰਮ੍ਰਿਤਸਰ (ਸੰਜੀਵ) : ਕਾਂਗਰਸੀ ਕੌਂਸਲਰ ਗੁਰਦੀਪ ਸਿੰਘ ਹੱਤਿਆਕਾਂਡ ਦੇ ਮਾਮਲੇ 'ਚ ਜ਼ਿਲਾ ਪੁਲਸ ਨੇ ਹੱਤਿਆ 'ਚ ਨਾਮਜ਼ਦ ਗੈਂਗਸਟਰ ਕਰਨ ਮਸਤੀ ਦੇ ਨਾਲ ਗੋਗੀ ਨੂੰ ਰਾਜਸਥਾਨ ਤੋਂ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਹੁਣ ਤੱਕ ਇਸ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਪਰ ਗੋਗੀ ਦੀ ਗ੍ਰਿਫਤਾਰੀ ਤੋਂ ਬਾਅਦ ਜ਼ਿਲਾ ਪੁਲਸ ਦੀ ਇਕ ਵਿਸ਼ੇਸ਼ ਟੀਮ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲਿਆ 'ਚ ਸਰਚ ਆਪ੍ਰੇਸ਼ਨ ਚਲਾ ਰਹੀ ਹੈ। ਗੋਗੀ ਤੋਂ ਪੁੱਛਗਿੱਛ ਦੌਰਾਨ ਮਸਤੀ ਦੇ ਰਾਜਸਥਾਨ 'ਚ ਲੁਕੇ ਹੋਣ ਦਾ ਖਦਸ਼ਾ ਹੈ।


Related News