ਕਾਂਗਰਸ ''ਤੇ ਰਾਮਬਾਗ ''ਚ ਨਾਜਾਇਜ਼ ਕਬਜ਼ੇ ਕਰਨ ਦੇ ਲੱਗੇ ਦੋਸ਼
Monday, Mar 18, 2019 - 03:53 PM (IST)
ਅੰਮ੍ਰਿਤਸਰ (ਸੁਮਿਤ ਖੰਨਾ) : ਅੰਮ੍ਰਿਤਸਰ ਦੇ ਰਾਮ ਬਾਗ 'ਚ ਕੁਝ ਕਾਂਗਰਸੀ ਵਰਕਰਾਂ ਵਲੋਂ ਕੀਤੇ ਜਾ ਰਹੇ ਨਾਜਾਇਜ਼ ਕਬਜ਼ੇ ਨੂੰ ਕਾਰਪੋਰੇਸ਼ਨ ਵਲੋਂ ਹਟਾ ਦਿੱਤਾ ਗਿਆ। ਦਰਅਸਲ, ਚੋਣ ਕਮਿਸ਼ਨ ਨੂੰ ਸ਼ਿਕਾਇਤ ਮਿਲੀ ਸੀ ਕਿ ਕੁਝ ਕਾਂਗਰਸੀਆਂ ਵਲੋਂ ਬਾਗ ਦੇ ਕੁਝ ਹਿੱਸੇ 'ਚ ਗਰਿੱਲਾਂ ਲਗਾ ਕੇ ਵਗਲ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਨਗਰ ਨਿਗਮ ਦੇ ਅਧਿਕਾਰੀਆਂ ਨੇ ਜੇ. ਸੀ. ਬੀ. ਲਗਾ ਉਸਨੂੰ ਤੋੜ ਦਿੱਤਾ। ਉਧਰ ਦੂਜੇ ਪਾਸੇ ਕਾਂਗਰਸੀ ਆਗੂਆਂ ਨੇ ਇਸਨੂੰ ਕਿਸੇ ਦੀ ਸ਼ਰਾਰਤ ਦੱਸਿਆ। ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਨਾਜਾਇਜ਼ ਕਬਜ਼ਾ ਨਹੀਂ ਕੀਤਾ ਗਿਆ ਸਗੋਂ ਬਾਗ 'ਚ ਆਉਂਦੇ ਪਸ਼ੂਆਂ ਨੂੰ ਰੋਕਣ ਲਈ ਗਰਿੱਲ ਲਗਾਈ ਗਈ ਹੈ।
ਕਾਂਗਰਸ 'ਤੇ ਲੱਗੇ ਦੋਸ਼ਾਂ 'ਚ ਕਿੰਨੇ ਸੱਚ ਨੇ ਇਹ ਤਾਂ ਜਾਂਚ ਦਾ ਵਿਸ਼ਾ ਹੈ। ਬਹਿਰਹਾਲ ਚੋਣ ਕਮਿਸ਼ਨ ਦੇ ਹੁਕਮਾਂ 'ਤੇ ਨਿਗਮ ਨੇ ਆਪਣੀ ਕਾਰਵਾਈ ਕਰ ਦਿੱਤੀ ਹੈ।