ਕਾਂਗਰਸ ਨਿੱਤ ਬਦਲਦੀ ਹੈ ਗਿਰਗਿਟ ਵਾਂਗ ਰੰਗ : ਡਾ.ਨਿੱਜਰ
Tuesday, Nov 09, 2021 - 11:38 AM (IST)
ਅੰਮ੍ਰਿਤਸਰ (ਅਨਜਾਣ) – ਕਾਂਗਰਸ ਦਾ ਕੰਮ ਨਿੱਤ ਗਿਰਗਿਟ ਵਾਂਗ ਰੰਗ ਬਦਲਣਾ ਹੈ, ਜਿਸਨੇ ਸਾਢੇ ਚਾਰ ਸਾਲਾਂ ਦੇ ਅਰਸੇ ਤੋਂ ਉੱਪਰ ਕੁਝ ਨਹੀਂ ਕੀਤਾ ਅਤੇ ਹੁਣ ਉਹ ਕੀ ਕਰੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਆਪ’ ਦੇ ਟਰੇਡ ਤੇ ਇੰਡਸਟਰੀ ਵਿੰਗ ਦੇ ਪੰਜਾਬ ਪ੍ਰਧਾਨ ਤੇ ਹਲਕਾ ਦੱਖਣੀ ਇੰਚਾਰਜ ਡਾ: ਇੰਦਰਬੀਰ ਸਿੰਘ ਨਿੱਜਰ ਨੇ ਹਲਕਾ ਦੱਖਣੀ ਵਿਖੇ ਰੱਖੀ ਗਈ ਇੱਕ ਅਹਿਮ ਮੀਟਿੰਗ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੁੱਖ ਮੰਤਰੀ ਬਦਲਣਾ ਸਿਰਫ਼ ਪੰਜਾਬ ਦੇ ਲੋਕਾਂ ਦੀਆਂ ਅੱਖਾਂ ‘ਚ ਘੱਟਾ ਪਾਉਣਾ ਹੈ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਦੀਵਾਲੀ ’ਤੇ ਘਰ ਆਏ ਨੌਜਵਾਨ ਨੂੰ ਨਸ਼ੇ ਦੀ ਓਵਰਡੋਜ਼ ਦੇ ਕੀਤੀ ਕੁੱਟਮਾਰ, ਫਿਰ ਉਤਾਰਿਆ ਮੌਤ ਦੇ ਘਾਟ
ਉਨ੍ਹਾਂ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਸਨ ਕੀਤੇ। ਨਵਾਂ ਮੁੱਖ ਮੰਤਰੀ ਬਨਣ ਤੋਂ ਬਾਅਦ ਵੀ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਲੋਕਾਂ ਦੀਆਂ ਸਹੂਲਤਾਂ ਲਈ ਐਲਾਨ ਕਰੀ ਜਾ ਰਹੇ ਨੇ ਅਤੇ ਦੂਸਰੇ ਵਿਰੋਧ ਕਰੀ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਭਲਾ ਤਦ ਹੀ ਹੋ ਸਕਦਾ ਹੈ, ਜੇਕਰ ਕਾਂਗਰਸ ਦੇ ਘਰ ‘ਚ ਪਈ ਫੁੱਟ ਨੂੰ ਸਮੇਂ ’ਤੇ ਸਮੇਟਿਆ ਜਾਵੇ। ਨਹੀਂ ਤਾਂ ‘ਕਲਾ ਕਲੰਦਰ ਵੱਸੇ ਤੇ ਘੜਿਓਂ ਪਾਣੀ ਨੱਸੇ’ ਵਾਲੀ ਗੱਲ ਹੀ ਢੁਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਕ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਅੱਗੇ ਲਿਆਉਣਾ ਚਾਹੀਦਾ ਹੈ ਤਾਂ ਜੋ ਉਨ੍ਹਾਂ ਦੇ ਹੱਕ ਦਿੱਤੇ ਜਾ ਸਕਣ। ਇਸ ਮੌਕੇ ਗੁਰਵਿੰਦਰ ਸਿੰਘ ਪੀ.ਏ., ਜਸਵਿੰਦਰ ਸਿੰਘ ਬੱਬੂ ਬਾਬਾ ਗਰੀਬ ਤੇ ਹੋਰ ਵਰਕਰ ਹਾਜ਼ਰ ਸਨ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਗੁੰਡਾਗਰਦੀ: ਪਤਨੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਪੁੱਤ ਨੂੰ ਨਾਲ ਲੈ ਗਿਆ ਤਲਾਕਸ਼ੁਦਾ ਪਤੀ